ਵਿਧਾਇਕ ਪਿੰਕੀ ਨੇ ਅਮਿੱਤ ਫਾਊਂਡੇਸ਼ਨ ਨੂੰ 2 ਲੱਖ ਦਾ ਚੈੱਕ ਸੌਂਪਿਆ, ਸਮਾਜ ਵਿਚ ਭਲਾਈ ਦੇ ਕੰਮਾਂ ਤੇ ਖਰਚ ਕੀਤੇ ਜਾਣਗੇ ਪੈਸੇ
ਵਿਧਾਇਕ ਪਿੰਕੀ ਨੇ ਅਮਿੱਤ ਫਾਊਂਡੇਸ਼ਨ ਨੂੰ 2 ਲੱਖ ਦਾ ਚੈੱਕ ਸੌਂਪਿਆ, ਸਮਾਜ ਵਿਚ ਭਲਾਈ ਦੇ ਕੰਮਾਂ ਤੇ ਖਰਚ ਕੀਤੇ ਜਾਣਗੇ ਪੈਸੇ
ਫ਼ਿਰੋਜ਼ਪੁਰ 31 ਮਈ, 2021: ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ: ਪਰਮਿੰਦਰ ਸਿੰਘ ਪਿੰਕੀ ਵੱਲੋਂ ਅੱਜ ਅਮਿੱਤ ਫਾਊਂਡੇਸ਼ਨ ਨੂੰ 02 ਲੱਖ ਦੀ ਰਾਸ਼ੀ ਦਾ ਚੈੱਕ ਸੌਂਪਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਪਿੰਕੀ ਨੇ ਦੱਸਿਆ ਕਿ ਅਮਿੱਤ ਫਾਂਊਡੇਸ਼ਨ ਨੋਜਵਾਨਾਂ ਵੱਲੋਂ ਭਲਾਈ ਦੇ ਕੰਮਾਂ ਲਈ ਸ਼ੁਰੂ ਕੀਤਾ ਗਿਆ ਇੱਕ ਕਲੱਬ ਹੈ। ਇਸ ਫਾਊਂਡੇਸ਼ਨ ਦੇ ਨੋਜਵਾਨਾਂ ਵੱਲੋਂ ਗਰੀਬ ਲੋਕਾਂ ਲਈ ਵੱਖ ਵੱਖ ਭਲਾਈ ਦਾ ਕੰਮ ਕੀਤੇ ਜਾਂਦੇ ਹਨ। ਜਿਵੇਂ ਕਿ ਇਨ੍ਹਾਂ ਵੱਲੋਂ ਗਰੀਬ ਬੱਚਿਆਂ ਦੀਆਂ ਫੀਸਾਂ, ਉਨ੍ਹਾਂ ਲਈ ਮੈਡੀਕਲ ਸਹੂਲਤਾਂ ਰਾਸ਼ਨ ਆਦਿ ਦੀ ਵੰਡ ਸਮੇਤ ਹੋਰ ਭਲਾਈ ਦੇ ਕੰਮ ਕੀਤੇ ਜਾਣਗੇ। ਇਸ ਤੋਂ ਇਲਾਵਾ ਸਮਾਜ ਵਿਚ ਵਿਧਵਾ ਔਰਤਾਂ ਲਈ ਭਲਾਈ ਦੇ ਕੰਮ ਜਿਵੇਂ ਕਿ ਉਨ੍ਹਾਂ ਨੂੰ ਰਾਸ਼ਨ, ਮੈਡੀਕਲ ਸਹੂਲਤਾਂ ਆਦਿ ਕੰਮ ਵੀ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਫਾਊਂਡੇਸ਼ਨ ਵੱਲੋਂ ਕੋਰੋਨਾ ਕਾਲ ਦੌਰਾਨ ਲੋੜਵੰਦਾਂ ਨੂੰ ਰਾਸ਼ਨ ਵੀ ਵੰਡਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਫਾਂਊਡੇਸ਼ਨ ਵੱਲੋਂ ਆਉਣ ਵਾਲੇ ਸਮੇਂ ਵਿਚ ਹੋਰ ਵੀ ਭਲਾਈ ਦੇ ਕੰਮ ਕੀਤੇ ਜਾਣ ਉਨ੍ਹਾਂ ਦੀ ਹੌਸਲਾਅਫਜਾਈ ਲਈ ਅੱਜ ਉਨ੍ਹਾਂ ਨੂੰ 2 ਲੱਖ ਦਾ ਚੈੱਕ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਇਹ ਨੋਜਵਾਨ ਇਸੇ ਤਰ੍ਹਾਂ ਹੀ ਕੰਮ ਕਰਦੇ ਰਹਿਣ ਤੇ ਲੋੜ ਪੈਣ ਤੇ ਇਨ੍ਹਾਂ ਨੂੰ ਹੋਰ ਪੈਸਿਆਂ ਦਾ ਸਹਿਯੋਗ ਵੀ ਦਿੱਤਾ ਜਾਵੇਗਾ।
ਇਸ ਮੌਕੇ ਵਿਪੂਲ ਨਾਰੰਗ, ਰੋਹਿਤ ਕੱਕੜ, ਆਸ਼ੀਸ਼ ਸ਼ਰਮਾ, ਹਰੀਸ਼ ਸ਼ਰਮਾ, ਡਾ. ਸੋਰਬ ਟੱਲ, ਸੰਨੀ, ਸੁਮਿਤ ਹਾਂਡਾ ਆਦਿ ਹਾਜ਼ਰ ਸਨ ।