Ferozepur News

ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਪਰਮਾਰਥ ਭਵਨ ਲਈ ਦਿੱਤਾ 20 ਲੱਖ ਰੁਪਏ ਦਾ ਚੈੱਕ

ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਪਰਮਾਰਥ ਭਵਨ ਲਈ ਦਿੱਤਾ 20 ਲੱਖ ਰੁਪਏ ਦਾ ਚੈੱਕ
ਸ਼ਹਿਰ ਦੇ ਸਮਾਜ ਸੇਵੀ ਅਤੇ ਆਮ ਲੋਕ ਹਾਲ ਦੀ ਉਸਾਰੀ ਵਿਚ ਆਪਣਾ ਸਹਿਯੋਗ ਦੇਣ – ਡਿਪਟੀ ਕਮਿਸ਼ਨਰ

ਫ਼ਿਰੋਜ਼ਪੁਰ 26 ਸਤੰਬਰ ( ) ਫ਼ਿਰੋਜ਼ਪੁਰ ਸ਼ਹਿਰ ਵਿਖੇ ਬਣ ਰਹੇ ਨਵੇਂ ਪਰਮਾਰਥ ਭਵਨ ਦੀ ਉਸਾਰੀ ਲਈ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਨੇ 20 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਪਰਮਾਰਥ ਭਵਨ ਦੇ ਸੁਸਾਇਟੀ ਮੈਂਬਰਾਂ ਨੂੰ ਭੇਟ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਵੀ ਹਾਜ਼ਰ ਸਨ।
ਵਿਧਾਇਕ ਪਿੰਕੀ ਨੇ ਕਿਹਾ ਕਿ ਫ਼ਿਰੋਜ਼ਪੁਰ ਸ਼ਹਿਰ ਵਿਚ ਇਹੋ ਜਿਹਾ ਹਾਲ ਤਿਆਰ ਕਰਵਾ ਕੇ ਸੁਸਾਇਟੀ ਦਾ ਬਹੁਤ ਵੱਡਾ ਉਪਰਾਲਾ ਹੈ। ਉਨ੍ਹਾਂ ਦੱਸਿਆ ਕਿ ਇਹ ਹਾਲ 12000 ਸੁਕੇਅਰ ਫੁੱਟ ਦਾ ਬਣਾਇਆ ਗਿਆ ਹੈ, ਜਿਸ ਵਿਚ ਅੰਤਮ ਅਰਦਾਸ, ਭੋਗ ਆਦਿ ਦੇ ਪ੍ਰੋਗਰਾਮ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਜਲਦ ਹੀ ਹਾਲ ਦੇ ਨਾਲ ਇੱਕ ਵੱਡਾ ਲੰਗਰ ਹਾਲ ਵੀ ਤਿਆਰ ਕੀਤਾ ਜਾਵੇਗਾ ਅਤੇ ਇਸ ਹਾਲ ਦੀ ਉਸਾਰੀ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਹਾਲ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਇਸ ਹਾਲ ਲਈ ਸੋਲਰ ਪਲਾਂਟ ਲਗਾਉਣ ਲਈ ਵੀ ਵਿਚਾਰਿਆ ਜਾਵੇਗਾ।
ਇਸ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਚੰਦਰ ਗੈਂਦ ਨੇ ਕਿਹਾ ਇਸ ਹਾਲ ਦੇ ਬਣਨ ਨਾਲ ਸ਼ਹਿਰ ਵਾਸੀਆਂ ਨੂੰ ਇੱਕ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਦੱਸਿਆ ਲੋਕਾਂ ਦੀ ਸਹੂਲਤ ਲਈ ਇਸ ਨੂੰ ਪੂਰਾ ਏਅਰ ਕੰਡੀਸ਼ਨ ਕਰਵਾਇਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਹਾਲ ਸ਼ਹਿਰ ਦੇ ਲੋਕਾਂ ਦਾ ਇੱਕ ਸਾਂਝਾ ਹਾਲ ਹੈ,  ਉਨ੍ਹਾਂ ਸ਼ਹਿਰ ਦੇ ਸਮੂਹ ਸਮਾਜ ਸੇਵੀ ਅਤੇ ਹੋਰ ਲੋਕਾਂ ਨੂੰ ਇਸ ਦੀ ਉਸਾਰੀ ਲਈ ਬਣਦਾ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।
ਇਸ ਮੌਕੇ ਸੋਹਣ ਲਾਲ ਗੱਖੜ, ਸੂਰਜ ਪ੍ਰਕਾਸ਼, ਕੁਲਦੀਪ ਗੱਖੜ, ਰਾਜੂ ਖੱਟੜ, ਅਸ਼ੋਕ ਸਚਦੇਵਾ, ਤਿਲਕ ਰਾਜ, ਅਸ਼ੋਕ ਗੁਪਤਾ, ਪੀ.ਡੀ. ਸ਼ਰਮਾ, ਗੁਲਸ਼ਨ ਮੌਂਗਾ, ਚੰਦਰਮੋਹਨ ਹਾਂਡਾ, ਪਰਮਿੰਦਰ ਹਾਂਡਾ, ਬਲਵੀਰ ਬਾਠ, ਸੁਖਵਿੰਦਰ ਅਟਾਰੀ, ਬਲੀ ਸਿੰਘ ਉਸਮਾਨ ਵਾਲਾ, ਰਜਿੰਦਰ ਛਾਬੜਾ, ਦਲਜੀਤ ਦੁਲਚੀ ਕੇ ਆਦਿ ਹਾਜ਼ਰ ਸਨ।

 

Related Articles

Back to top button