ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸੇਵਾਕਾਲ ਦੌਰਾਨ ਸੰਸਾਰ ਛੱਡ ਗਏ ਕਾਨੂੰਨਗੋ ਰੂਪ ਸਿੰਘ ਦੇ ਸਪੁੱਤਰ ਤਜਿੰਦਰ ਸਿੰਘ ਨੂੰ ਸੌਂਪਿਆਂ ਨਿਯੁਕਤੀ ਪੱਤਰ
ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸੇਵਾਕਾਲ ਦੌਰਾਨ ਸੰਸਾਰ ਛੱਡ ਗਏ ਕਾਨੂੰਨਗੋ ਰੂਪ ਸਿੰਘ ਦੇ ਸਪੁੱਤਰ ਤਜਿੰਦਰ ਸਿੰਘ ਨੂੰ ਸੌਂਪਿਆਂ ਨਿਯੁਕਤੀ ਪੱਤਰ
ਫ਼ਿਰੋਜ਼ਪੁਰ 9 ਜੁਲਾਈ () ਬੀਤੇ ਕੁੱਝ ਦਿਨੀਂ ਪਹਿਲਾਂ ਪੰਜਾਬ ਸਰਕਾਰ ਵਿਚ ਬਤੌਰ ਕਾਨੂੰਨਗੋ ਦੀ ਸੇਵਾ ਨਿਭਾ ਰਹੇ ਸ੍ਰ: ਰੂਪ ਸਿੰਘ ਦੀ ਅਚਾਨਕ ਮੌਤ ਹੋ ਗਈ ਸੀ, ਜਿਸ ਨਾਲ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਤਾਂ ਪੈ ਹੀ ਗਿਆ ਅਤੇ ਆਰਥਿਕ ਸਥਿਤੀ ਵਜੋਂ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅੱਜ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਸਵਰਗੀ ਰੂਪ ਸਿੰਘ ਦੇ ਸਪੁੱਤਰ ਸ਼੍ਰੀ ਤਜਿੰਦਰ ਸਿੰਘ ਨੂੰ ਪੰਜਾਬ ਸਰਕਾਰ ਵਿਚ ਬਤੌਰ ਪਟਵਾਰੀ ਦੀ ਨੌਕਰੀ ਲਈ ਨਿਯੁਕਤੀ ਪੱਤਰ ਦਿੱਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਚੰਦਰ ਗੈਂਦ ਵੀ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਸ੍ਰੀ ਤਜਿੰਦਰ ਸਿੰਘ ਨੂੰ ਪਹਿਲਾਂ ਪੰਜਾਬ ਸਟੇਟ ਪਟਵਾਰ ਸਕੂਲ ਵਿਚ ਟ੍ਰੇਨਿੰਗ ਲਈ ਭੇਜਿਆ ਜਾਵੇਗਾ ਅਤੇ ਟ੍ਰੇਨਿੰਗ ਮੁਕੰਮਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਪਟਵਾਰੀ ਦੀ ਆਸਾਮੀ ਤੇ ਪੋਸਟਿੰਗ ਦਿੱਤੀ ਜਾਵੇਗੀ।