ਵਿਦਿਆਰਥੀ ਅਧਿਆਪਕਾਂ ਨੇ ਲਗਾਇਆ ਇੱਕ ਦਿਨਾਂ ਵਿਦਿਅਕ ਟੂਰ
ਫਾਜ਼ਿਲਕਾ, 14 ਫਰਵਰੀ (ਵਿਨੀਤ ਅਰੋੜਾ): ਸਥਾਨਕ ਜੋਤੀ ਬੀਐਡ ਕਾਲਜ ਵੱਲੋਂ ਅਮ੍ਰਿਤਸਰ ਵਿਚ ਇੱਕ ਦਿਨਾਂ ਵਿਦਿਅਕ ਟੂਰ ਦਾ ਅਯੋਜਨ ਕੀਤਾ ਗਿਆ। ਇਸ ਟੂਰ ਦਾ ਮੁੱਖ ਕੇਂਦਰ ਅਮ੍ਰਿਤਸਰ ਦਾ ਸ਼੍ਰੀ ਹਰਮੰਦਰ ਸਾਹਿਬ, ਸਾਡਾ ਪਿੰਡ, ਵਾਹਘਾ ਬਾਰਡਰ ਆਦਿ ਰਹੇ। ਇਸ ਟੂਰ ਵਿਚ ਕਾਲਜ ਦੀ ਬੀਐਡ ਅਤੇ ਡੀਐਲਐਂਡ ਜਮਾਤ ਦੇ 104 ਵਿਦਿਆਰਥੀਆਂ ਨੇ ਹਿੱਸਾ ਲਿਆ।
ਇਸ ਪੂਰੇ ਟੂਰ ਦਾ ਅਯੋਜਨ ਕਾਲਜ ਦੇ ਲੈਕਚਰਾਰ ਰੇਨੂੰਕਾ ਸਿਡਾਨਾ, ਪੰਕਜ ਕੁਮਾਰ, ਰਾਜਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਕੁਮਾਰੀ ਸ਼ੀਨੂ ਅਨੇਜਾ ਅਤੇ ਕਰਨ ਚੁੱਘ ਦੀ ਅਗਵਾਈ ਵਿਚ ਕੀਤਾ ਗਿਆ। ਸਵੇਰੇ 4ਵਜੇ ਦੇ ਲਗਭਗ ਸਾਰੇ ਵਿਦਿਆਰਥੀ ਅਧਿਆਪਕ ਅਤੇ ਲੈਕਚਰਾਰ ਅਮ੍ਰਿਤਸਰ ਦੇ ਲਈ ਰਵਾਨਾ ਹੋਏ। ਬੱਚਿਆਂ ਨੇ ਸਮੂਹ ਸਟਾਫ਼ ਦੇ ਨਾਲ ਹਰਮੰਦਰ ਸਾਹਿਬ ਵਿਚ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਸਿੱਖ ਧਰਮ ਦੇ ਗੁਰੂਆਂ ਅਤੇ ਉਨ•ਾਂ ਦੇ ਬਲਿਦਾਨ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ।
ਇਸ ਤੋਂ ਬਾਅਦ ਸਾਰਿਆਂ ਵਿਦਿਆਰਥੀਆਂ ਨੇ ਜਲਿਆਂ ਵਾਲਾ ਬਾਗ ਦਾ ਦੌਰਾ ਕੀਤਾ ਅਤੇ ਇਸ ਸਥਾਨ ਦੇ ਇਤਿਹਾਸਕ ਮਹੱਤਵ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ। ਜਿਸ ਤੋਂ ਬਾਅਦ ਸਾਡਾ ਪਿੰਡ ਵਿਚ ਦੋਰਾ ਕੀਤਾ। ਜਿੱਥੇ ਵਿਦਿਆਰਥੀਆਂ ਨੇ ਮੱਕੀ ਦੀ ਰੋਟੀ, ਸਰਸੋ ਦਾ ਸਾਗ ਅਤੇ ਲੱਸੀ ਦਾ ਆਨੰਦ ਲਿਆ। ਜਿਸ ਤੋਂ ਬਾਅਦ ਵਾਹਘਾ ਬਾਰਡਰ ਦਾ ਦੌਰਾ ਕੀਤਾ ਅਤੇ ਰਿਟ੍ਰੀਟ ਦਾ ਆਨੰਦ ਲਿਆ। ਜਿਸ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਗੁਰੂਦੁਆਰਾ ਦੇ ਦਰਸ਼ਨ ਕੀਤੇ।