Ferozepur News

ਵਿਦਿਆਰਥੀਆਂ ਦੀ ਨਵੀਨ ਸੋਚ ਨੂੰ ਦਰਸਾਉਂਦੀ ਹੋਈ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਹੋਈ ਸਮਾਪਤ

ਵਿਦਿਆਰਥੀਆਂ ਦੀ ਨਵੀਨ ਸੋਚ ਨੂੰ ਦਰਸਾਉਂਦੀ ਹੋਈ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਹੋਈ ਸਮਾਪਤ
ਵਿਦਿਆਰਥੀਆਂ ਦੀ ਨਵੀਨ ਸੋਚ ਨੂੰ ਦਰਸਾਉਂਦੀ ਹੋਈ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਹੋਈ ਸਮਾਪਤ
ਫਿਰੋਜ਼ਪੁਰ, 27.11.2020 :ਦਫਤਰ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਅਤੇ ਮਾਣਯੋਗ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ  ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ ਸਿ )ਫਿਰੋਜ਼ਪੁਰ ਸ੍ਰੀਮਤੀ ਕੁਲਵਿੰਦਰ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ ਸਿ ) ਸ੍ਰੀ ਕੋਮਲ ਅਰੋਡ਼ਾ ਅਤੇ ਜ਼ਿਲ੍ਹਾ ਮੈਂਟਰ ਸਾਇੰਸ ਸ੍ਰੀ ਉਮੇਸ਼ ਕੁਮਾਰ (ਸਟੇਟ ਐਵਾਰਡੀ ) ਦੀ ਯੋਗ ਅਗਵਾਈ ਹੇਠ  ਜ਼ਿਲ੍ਹਾ ਫ਼ਿਰੋਜ਼ਪੁਰ ਦੀ ਰਾਸ਼ਟਰੀ ਅਵਿਸ਼ਕਾਰ ਅਭਿਆਨ ਅਧੀਨ ਔਨਲਾਈਨ ਜ਼ਿਲ੍ਹਾ ਪੱਧਰੀ ਸਾਇੰਸ ਐਗਜ਼ੀਬਿਸ਼ਨ 26.11.2020 ਨੂੰ ਸਮਾਪਤ  ਹੋਈ ।
ਇਸ ਮੌਕੇ ਜਾਣਕਾਰੀ ਦਿੰਦਿਆਂ ਉਮੇਸ਼ ਕੁਮਾਰ  ਨੇ ਦਸਿਆ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਦੇ 11 ਬਲਾਕਾਂ ਵਿੱਚੋਂ ਛੇਵੀਂ ਤੋਂ ਅੱਠਵੀਂ ਪੱਧਰ  ਅਤੇ ਨੌਵੀਂ ਤੋਂ ਦਸਵੀਂ ਪੱਧਰ ਤੇ ਕੁੱਲ 22 ਮਾਡਲ  ਆਨਲਾਈਨ ਪ੍ਰਦਰਸ਼ਿਤ ਕੀਤੇ ਗਏ।  ਇਸ ਵਾਰ ਕੋਵਿਡ -19 ਦੇ ਚਲਦਿਆਂ ਵਿਭਾਗ   ਨੇ  ਇਨ੍ਹਾਂ ਮਾਡਲਾਂ ਦੀ ਜੱਜਮੈਂਟ ਕਰਵਾਉਣ ਲਈ ਅੰਤਰ ਜ਼ਿਲ੍ਹਾ ਜੱਜਾਂ ਦੀ ਡਿਊਟੀ ਲਗਾਈ । ਇਸ ਪ੍ਰਦਰਸ਼ਨੀ ਵਿੱਚ ਸਾਰੇ ਹੀ ਵਿਦਿਆਰਥੀਆਂ ਨੇ ਬਹੁਤ ਵਧੀਆ ਤਰੀਕੇ ਨਾਲ ਭਾਗ ਲਿਆ  ਅਤੇ ਆਪਣੀ ਪ੍ਰਤਿਭਾ ਨਾਲ ਸਾਰੇ ਹੀ ਜੱਜਾਂ ਅਤੇ ਅਧਿਆਪਕਾਂ ਨੂੰ ਬਹੁਤ ਹੀ ਪ੍ਰਭਾਵਿਤ ਕੀਤਾ ।
ਹੋਰ ਜਾਣਕਾਰੀ ਦਿੰਦਿਆਂ ਬਲਾਕ ਮੈਂਟਰ ਸੁਮਿਤ ਗਲਹੋਤਰਾ ਅਤੇ ਕਮਲ ਵਧਵਾ ਜੀ ਨੇ ਦੱਸਿਆ ਕੀ ਇਸ ਪ੍ਰਦਰਸ਼ਨੀ ਨੂੰ ਸਫ਼ਲ ਬਣਾਉਣ ਵਿੱਚ ਸਾਰੇ ਹੀ ਬਲਾਕ ਮੈਂਟਰਾਂ ਅਤੇ ਸਮੁੱਚੇ ਵਿਭਾਗ ਦਾ ਬਹੁਤ ਵੱਡਾ ਯੋਗਦਾਨ ਰਿਹਾ । ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਪਹਿਲੇ , ਦੂਜੇ  ਅਤੇ ਤੀਜੇ  ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ 2100, 1500 ਅਤੇ 1000 ਰੁਪਏ ਦੀ ਰਾਸ਼ੀ ਇਨਾਮ ਵਜੋਂ ਦਿੱਤੀ ਜਾਣੀ ਹੈ ।
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰ ਵਿੱਚ ਛੇਵੀਂ ਤੋਂ ਅੱਠਵੀਂ ਦੇ ਪੱਧਰ ਤੇ  ਪਹਿਲਾ ਸਥਾਨ ਸਰਕਾਰੀ ਹਾਈ ਸਕੂਲ ਚੱਕ ਘੁਬਾਈ, ਦੂਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ  ਚੱਕ ਨਿਧਾਨਾ ਅਤੇ ਤੀਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੇਘਾ ਰਾਏ ਉਤਾੜ ਅਤੇ ਨੌਵੀਂ ਤੋਂ ਦਸਵੀਂ ਦੇ ਪੱਧਰ ਤੇ  ਪਹਿਲਾ ਸਥਾਨ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਨਿਧਾਨਾ , ਦੂਜਾ ਸਥਾਨ   ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਖਾ ਹਾਜੀ ਅਤੇ ਤੀਜਾ ਸਥਾਨ  ਸਰਕਾਰੀ ਹਾਈ ਸਕੂਲ ਉੱਗੋਕੇ ਨੇ ਹਾਸਿਲ ਕੀਤਾ । ਇਨ੍ਹਾਂ ਵਿਚੋਂ ਦੋਵੇਂ ਪੱਧਰਾਂ ਤੇ ਪਹਿਲੀ ਪੁਜੀਸ਼ਨ ਤੇ ਰਹਿਣ ਵਾਲੇ ਮਾਡਲ ਸੂਬਾ ਪੱਧਰੀ ਪ੍ਰਦਰਸ਼ਨੀ ਵਿੱਚ 27.11.2020 ਅਤੇ  28.11.2020  ਭਾਗ ਲੈਣਗੇ ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਉਪ ਜ਼ਿਲ੍ਹਾ ਸਿੱਖਿਆ ਅਫਸਰ ਜੀ ਨੇ  ਇਸ ਪ੍ਰਦਰਸ਼ਨੀ ਨੂੰ ਵਧੀਆ ਢੰਗ ਨਾਲ ਕਰਵਾਉਣ ਲਈ ਸਮੁੱਚੀ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਵਿਗਿਆਨ ਟੀਮ ਦਾ ਧੰਨਵਾਦ ਕੀਤਾ ਅਤੇ ਜੇਤੂਆਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਗਾਈਡ ਅਧਿਆਪਕਾਂ ਨੂੰ   ਨੂੰ ਵਧਾਈ ਦਿੱਤੀ  ਅਤੇ ਨਾਲ ਹੀ ਨਾਲ ਹੀ  ਇਨ੍ਹਾਂ ਵਿਦਿਆਰਥੀਆਂ ਨੂੰ ਸੂਬਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਲਈ ਸ਼ੁੱਭ ਇੱਛਾਵਾਂ ਦਿੱਤੀਆਂ ਤਾਂ ਜੋ ਇਹ ਸੂਬਾ ਪੱਧਰ ਤੇ ਵੀ ਵਧੀਆ ਪ੍ਰਦਰਸ਼ਨ ਕਰ ਸਕਣ ਅਤੇ ਸਮੁੱਚੇ  ਜ਼ਿਲ੍ਹੇ ਦਾ ਨਾਂ ਰੌਸ਼ਨ ਕਰ ਸਕਣ ।
 ਉਨ੍ਹਾਂ ਦੇ ਵਿਦਿਆਰਥੀਆਂ ਦੇ ਮਾਪਿਆਂ ਨੂੰ  ਇਸ ਕਵਿਡ -19  ਔਖੀ ਘੜੀ ਵਿੱਚ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਧੰਨਵਾਦ ਕੀਤਾ । ਇਸ ਪ੍ਰਦਰਸ਼ਨੀ ਨੂੰ ਸਫਲ ਬਣਾਉਣ ਵਿਚ ਬਲਾਕ ਮੈਂਟਰ ਹਰਜਿੰਦਰ ਸਿੰਘ, ਸੁਮਿਤ ਗਲਹੋਤਰਾ, ਕਮਲ ਵਧਵਾ ਗੁਰਪ੍ਰੀਤ ਸਿੰਘ,ਬਲਵਿੰਦਰ ਸਿੰਘ ਗਗਨਦੀਪ ਗੱਖੜ, ਗੁਰਮੀਤ ਸਿੰਘ, ਨਰੇਸ਼ ਕੁਮਾਰ,ਗੁਰਦਿੱਤਾ ਮਲਹੋਤਰਾ ਅਤੇ ਮਨਜੀਤ ਸਿੰਘ ਨੇ ਭਰਪੂਰ ਸਹਿਯੋਗ ਦਿੱਤਾ ।
###

ਵਿਦਿਆਰਥੀਆਂ ਦੀ ਨਵੀਨ ਸੋਚ ਨੂੰ ਦਰਸਾਉਂਦੀ ਹੋਈ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਹੋਈ ਸਮਾਪਤ

Available on Amazon, read reviews before purchasing, click on link

https://www.amazon.in/dp/9388435915/ref=cm_sw_r_wa_apa_i_u4hrFbP07A678

 

 

Related Articles

Leave a Reply

Your email address will not be published. Required fields are marked *

Back to top button