Ferozepur News

ਵਿਜੀਲੈਂਸ ਬਿਉਰੋ ਰੇਂਜ ਫਿਰੋਜਪੁਰ ਵੱਲੋਂ ਸ਼ੈਲਰਾਂ ਦੀ ਲਗਾਤਾਰ ਚੈਕਿੰਗ ਜਾਰੀ

ਵਿਜੀਲੈਂਸ ਬਿਉਰੋ ਰੇਂਜ ਫਿਰੋਜਪੁਰ ਵੱਲੋਂ ਸ਼ੈਲਰਾਂ ਦੀ ਲਗਾਤਾਰ ਚੈਕਿੰਗ ਜਾਰੀ

ਵਿਜੀਲੈਂਸ ਬਿਉਰੋ ਰੇਂਜ ਫਿਰੋਜਪੁਰ ਵੱਲੋਂ ਸ਼ੈਲਰਾਂ ਦੀ ਲਗਾਤਾਰ ਚੈਕਿੰਗ ਜਾਰੀ
ਫਿਰੋਜ਼ਪੁਰ, ਅਗਸਤ 9, 2024: ਵਿਜੀਲੈਸ ਬਿਉਰੋ ਰੇਂਜ ਫਿਰੋਜਪੁਰ ਨੂੰ ਸ਼ੈਲਰਾ ਵਿੱਚ ਚਾਵਲ ਦੀ ਘਾਟ ਬਾਰੇ ਵਾਰ ਵਾਰ ਸ਼ਿਕਾਇਤਾ ਪੁੱਜਣ ਤੇ ਐਸਐਸਪੀ ਵਿਜੀਲੈਸ ਫਿਰੋਜਪੁਰ ਸ ਗੁਰਮੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼੍ਰੀ ਰਾਜ ਕੁਮਾਰ ਸਾਮਾ ਵਿਜੀਲੈਸ ਫਿਰੋਜਪੁਰ ਦੀ ਅਗਵਾਈ ਵਿੱਚ ਸਰਕਾਰੀ ਗਵਾਹ ਡਾ ਨੀਰਜ ਗਰੋਵਰ,ਡਾ ਸੁਖਦੇਵ ਚੋਪੜਾ,ਇੰਸ ਦਲਜੀਤ ਸਿੰਘ ਮਾਰਕਫੈਡ,ਇੰਸ ਲਖਵੀਰ ਸੈਣੀ,ਇੰਸ ਬਲਜੀਤ ਸਿੰਘ ਪਨਗ੍ਰੇਨ,ਏਐਸਆਈ ਕਿਸ਼ਨ ਲਾਲ,ਹੌਲਦਾਰ ਜਸਕਰਨ ਸਿੰਘ,ਨਵਜੀਤ ਕੰਬੋਜ,ਜਤਿੰਦਰ ਸਿੰਘ,ਜਗਜੀਤ ਸਿੰਘ ਆਦਿ ਟੀਮਾਂ ਵੱਲੋਂ ਏਰੀਆ ਮੱਖੂ ਦੇ ਸ਼ੈਲਰਾਂ ਗੁਰੂ ਰਾਮਦਾਸ ਰਾਈਸ ਮਿੱਲ,ਗਰਗ ਐਗਰੋਟੈੱਕ ਤੇ ਮਾਂ ਲਕਸ਼ਮੀ ਰਾਈਸ ਮਿੱਲਾਂ ਆਦਿ ਦੀ ਚੈਕਿੰਗ ਕੀਤੀ ਗਈ.

ਇਸ ਦੋਰਾਨ ਕੁਝ ਮਿੱਲਾਂ ਵਿੱਚ ਸਰਕਾਰੀ ਪੈਡੀ/ਚਾਵਲ ਦੀ ਘਾਟ ਪਾਈ ਗਈ ਜਿਸ ਸੰਬੰਧੀ ਫ਼ਰਮਾਂ ਖ਼ਿਲਾਫ਼ ਗ਼ਬਨ ਦੀ ਬਣਦੀ ਕਾਰਵਾਈ ਕੀਤੀ ਜਾਵੇਗੀ।ਜਿਲੇ ਦੀਆ ਹੋਰ ਵੀ ਕਾਫ਼ੀ ਮਿੱਲਾਂ ਜ਼ੀਰਾ, ਤਲਵੰਡੀ, ਫਿਰੋਜਪੁਰ, ਮਮਦੋਟ ਤੇ ਗੁਰੁਹਰਸਹਾਏ ਦੀਆ ਮਿੱਲਾਂ ਵੱਲੋ ਸਰਕਾਰੀ ਪੈਡੀ/ਚਾਵਲ ਦੇ ਗ਼ਬਨ ਤੇ ਖ਼ੁਰਦ ਬੁਰਦ ਕਰਨ ਦੀਆ ਸ਼ਿਕਾਇਤਾਂ ਆਈਆ ਹਨ ਜਿਨਾ ਦੀ ਜਲਦੀ ਚੈਕਿੰਗ ਕਰਕੇ ਉਨਾ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button