Ferozepur News

ਵਿਕਰਾਂਤ ਖੁਰਾਣਾ ਦੀ ਕਮਿਸ਼ਨਰ ਆਫਿਸ ਇੰਮਪਲਾਈਜ਼ ਐਸੋਸੀਏਸ਼ਨ ਦੇ ਬਣੇ ਨਵੇਂ ਪ੍ਰਧਾਨ

ਵਿਕਰਾਂਤ ਖੁਰਾਣਾ ਦੀ ਕਮਿਸ਼ਨਰ ਆਫਿਸ ਇੰਮਪਲਾਈਜ਼ ਐਸੋਸੀਏਸ਼ਨ ਦੇ ਬਣੇ ਨਵੇਂ ਪ੍ਰਧਾਨ

ਵਿਕਰਾਂਤ ਖੁਰਾਣਾ ਦੀ ਕਮਿਸ਼ਨਰ ਆਫਿਸ ਇੰਮਪਲਾਈਜ਼ ਐਸੋਸੀਏਸ਼ਨ ਦੇ ਬਣੇ ਨਵੇਂ ਪ੍ਰਧਾਨ

ਫਿਰੋਜ਼ਪੁਰ 28 ਜੁਲਾਈ ( ) ਸ਼੍ਰੀ ਅਸ਼ੋਕ ਕੁਮਾਰ ਵੱਲੋਂ “ਦੀ ਡਵੀਜ਼ਨਲ ਕਮਿਸ਼ਨਰਜ਼ ਆਫਿਸ ਇੰਮਪਲਾਈਜ਼ ਐਸੋਸੀਏਸ਼ਨ, ਪੰਜਾਬ ਦੇ ਸੂਬਾ ਪ੍ਰਧਾਨ ਚੁਣੇ ਜਾਣ ਕਰਕੇ “ਦੀ ਕਮਿਸ਼ਨਰ ਆਫਿਸ ਇੰਮਪਲਾਈਜ਼ ਐਸੋਸੀਏਸ਼ਨ, ਫਿਰੋਜ਼ਪੁਰ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਉਪਰੰਤ ਅੱਜ ਦੀ ਕਮਿਸ਼ਨਰ ਆਫਿਸ ਇੰਮਪਲਾਈਜ਼ ਐਸੋਸੀਏਸ਼ਨ, ਫਿਰੋਜ਼ਪੁਰ ਡਵੀਜ਼ਨ ਦੀ ਮੀਟਿੰਗ ਕਰਕੇ ਸਮੂਹ ਮੈਂਬਰਾਨ ਦੀ ਸਹਿਮਤੀ ਨਾਲ ਪੁਰਾਣੀ ਐਸੋਸੀਏਸ਼ਨ ਨੂੰ ਭੰਗ ਕਰਦੇ ਹੋਏ, ਨਵੀਂ ਐਸੋਸੀਏਸ਼ਨ ਦੀ ਚੋਣ ਦੀ ਕਾਰਵਾਈ ਆਰੰਭ ਕੀਤੀ ਗਈ। ਸ਼੍ਰੀ ਮਨਮੋਹਣਜੀਤ ਸਿੰਘ ਰੱਖੜਾ ਵੱਲੋਂ ਐਸੋਸੀਏਸ਼ਨ ਦੀ ਪ੍ਰਧਾਨਗੀ ਦੇ ਅਹੁਦੇ ਲਈ ਸ਼੍ਰੀ ਵਿਕਰਾਂਤ ਖੁਰਾਣਾ ਦਾ ਨਾਂ ਪੇਸ਼ ਕੀਤਾ ਗਿਆ, ਜਿਸ ਨਾਲ ਸਮੂਹ ਮੈਂਬਰਾਂ ਵੱਲੋਂ ਸਹਿਮਤੀ ਪ੍ਰਗਟ ਕਰਦੇ ਹੋਏ, ਸ਼੍ਰੀ ਵਿਕਰਾਂਤ ਖੁਰਾਣਾ ਨੂੰ ਸਰਵ-ਸੰਮਤੀ ਨਾਲ ਪ੍ਰਧਾਨ ਵਜੋਂ ਪ੍ਰਵਾਨ ਕੀਤਾ ਗਿਆ।

ਸ਼੍ਰੀ ਵਿਕਰਾਂਤ ਖੁਰਾਣਾ, ਪ੍ਰਧਾਨ ਵੱਲੋਂ ਸਰਵ ਸੰਮਤੀ ਨਾਲ ਐਸੋਸੀਏਸ਼ਨ ਦੇ ਬਾਕੀ ਅਹੁਦੇਦਾਰਾਂ/ਕਾਰਜਕਾਰੀ ਮੈਂਬਰਾਂ ਦੀ ਚੋਣ ਕੀਤੀ ਗਈ, ਜਿਨ੍ਹਾਂ ਦੇ ਨਾਂ ਸ਼੍ਰੀ ਤਰਲੋਕ ਸਿੰਘ ਚੇਅਰਮੈਨ, ਸ਼੍ਰੀ ਸੁਖਜਿੰਦਰ ਸਿੰਘ ਮੀਤ ਪ੍ਰਧਾਨ, ਸ੍ਰੀ ਦੀਪਕ ਲੂੰਬਾ ਜਨਰਲ ਸਕੱਤਰ, ਸ੍ਰੀ ਵਿਕਰਮਜੀਤ ਸਿੰਘ ਸਹਾਇਕ ਜਨਰਲ ਸਕੱਤਰ, ਸ਼੍ਰੀ ਮਨਮੋਹਣਜੀਤ ਸਿੰਘ ਰੱਖੜਾ ਸਲਾਹਕਾਰ, ਸ੍ਰੀ ਗੁਰਪਾਲ ਸਿੰਘ ਬਰਾੜ, ਸਲਾਹਕਾਰ, ਸ੍ਰੀ ਅਸ਼ੋਕ ਕੁਮਾਰ ਸਲਾਹਕਾਰ, ਸ਼੍ਰੀ ਸੰਦੀਪ ਕਾਠਪਾਲ ਪ੍ਰੈਸ ਸਕੱਤਰ, ਸ਼੍ਰੀ ਵਿਵਜੀਤ ਸਿੰਘ ਖਜਾਨਚੀ, ਸ਼੍ਰੀ ਪਰਮਿੰਦਰ ਸਿੰਘ ਕਾਰਜਕਾਰੀ ਮੈਂਬਰ, ਸ਼੍ਰੀ ਕੁਲਦੀਪ ਕੁਮਾਰ ਕਾਰਜਕਾਰੀ ਮੈਂਬਰ, ਸ਼੍ਰੀ ਤਰਵਿੰਦਰ ਸਿੰਘ ਕਾਰਜਕਾਰੀ ਮੈਂਬਰ, ਸ਼੍ਰੀ ਬਲਵਿੰਦਰ ਸਿੰਘ, ਕਾਰਜਕਾਰੀ ਮੈਂਬਰ, ਸ਼੍ਰੀ ਯਾਦਵਿੰਦਰ ਸਿੰਘ ਕਾਰਜਕਾਰੀ ਮੈਂਬਰ, ਸ਼੍ਰੀਮਤੀ ਕਮਲੇਸ ਰਾਣੀ ਕਾਰਜਕਾਰੀ ਮੈਂਬਰ, ਸ਼੍ਰੀ ਰਮਨਦੀਪ ਸਿੰਘ ਕਾਰਜਕਾਰੀ ਮੈਂਬਰ ਹਨ।

Related Articles

Leave a Reply

Your email address will not be published. Required fields are marked *

Back to top button