Ferozepur News

ਵਾਤਾਵਰਨ ਪ੍ਰੇਮੀਆਂ ਅਤੇ ਸਮਾਜ ਸੇਵੀ ਸੰਸਥਾਵਾਂ  ਵਲੋਂ  ''ਜੀ. ਐਮ. ਸਰਸੋ'' ਦੇ ਖਿਲਾਫ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

11FZR01ਫਿਰੋਜ਼ਪੁਰ 11 ਦਸੰਬਰ (ਏ.ਸੀ.ਚਾਵਲਾ) ਕੇਂਦਰ ਸਰਕਾਰ ਵਲੋਂ ਜੀ. ਐਮ. ਸਰਸੋ ਦੀ ਮਨਜ਼ੂਰੀ ਦੇ ਬਾਅਦ ਪੰਜਾਬ ਵਿਚ ਟਰਾਇਲ ਦੀ ਤਿਆਰੀ ਦੇ ਵਿਰੋਧ ਵਿਚ ਫਿਰੋਜ਼ਪੁਰ ਦੇ ਵਾਤਾਵਰਨ ਪ੍ਰੇਮੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਖੇਤੀ ਵਿਰਾਸਤ ਮਿਸ਼ਨ ਫਿਰੋਜ਼ਪੁਰ ਸ਼ਾਖਾ ਦੀ ਅਗਵਾਈ ਵਿਚ ਮੰਗ ਪੱਤਰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਇੰਜ਼ੀ. ਡੀ. ਪੀ. ਐਸ. ਖਰਬੰਦਾ ਨੂੰ ਸੌਂਪਿਆ ਗਿਆ। ਜਿਸ ਵਿਚ ਮੰਗ ਕੀਤੀ ਕਿ ਜੀ. ਐਮ. ਸਰਸੋ ਮਨੁੱਖੀ ਸਿਹਤ ਲਈ ਜਿਥੇ ਬੇਹੱਦ ਹਾਨੀਕਾਰਕ ਹੈ, ਉਥੇ ਕਿਸਾਨੀ ਲਈ ਵੀ ਨੁਕਸਾਨ ਦੇਹ ਹੈ। ਅਜਿਹੇ ਤਜ਼ਰਬਿਆਂ ਨਾਲ ਸਾਡੀ ਖੁਰਾਕ ਲੜੀ ਤੇ ਮਾੜਾ ਪ੍ਰਭਾਵ ਪਵੇਗਾ ਅਤੇ ਕੁਦਰਤੀ ਸੰਤੁਲਨ ਵੀ ਵਿਗੜੇਗਾ। ਇਸ ਮੌਕੇ ਫਾਰਮ ਹੈਲਪ ਗਰੁੱਪ ਧੀਰਾ ਪੱਤਰਾ, ਮੋਹਨ ਲਾਲ ਭਾਸਕਰ ਫਾਊਂਡੇਸ਼ਨ, ਐਗਰੀਡ ਫਾਊਂਡੇਸ਼ਨ ਰਜਿ., ਕਲਾ ਪੀਠ ਮੰਚ ਫਿਰੋਜ਼ਪੁਰ, ਸਤਲੁੱਜ ਈਕੋ ਕਲੱਬ ਦੇ ਨੁਮਾਇੰਦੇ ਵੱਡੀ ਗਿਣਤੀ ਵਿਚ ਇਕੱਠੇ ਹੌਏ ਤਅੇ ਜੀਨ ਪਰਿਵਰਤਿਤ ਜੀ. ਐਮ. ਸਰੋਂ ਦੀਆਂ ਫਸਲਾਂ ਤੇ ਤੁਰੰਤ ਪਾਬੰਦੀ ਲਗਾਉਣ ਦੇ ਨਾਲ ਨਾਲ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ &#39&#39ਸਰਸੋ ਸਤਿਆਗ੍ਰਹਿ&#39&#39 ਵਿਚ ਸ਼ਾਮਲ ਹੋਣ ਦੀ ਗੱਲ ਕੀਤੀ। ਉਨ•ਾਂ ਆਖਿਆ ਕਿ ਪੰਜਾਬ ਦੀ ਖੇਤੀ ਦੇਸ਼ ਦਾ ਸਿਰਫ 2 ਪ੍ਰਤੀਸ਼ਤ ਹਿੱਸਾ ਹੈ, ਪਰ ਦੇਸ਼ ਦੀਆਂ ਰਸਾਇਣਕ ਜ਼ਹਿਰਾ ਵਿਚ ਵਰਤੋਂ 15 ਤੋਂ 20 ਪ੍ਰਤੀਸ਼ਤ ਹੈ। ਜਿਸ ਕਾਰਨ ਜ਼ਹਿਰੀਲੇ ਮਾਦਿਆ ਕਾਰਨ ਸੂਬੇ ਅੰਦਰ ਕੈਂਸਰ ਸਮੇਤ ਅਨੇਕਾਂ ਭਿਆਨਕ ਅਤੇ ਲਾਇਲਾਜ ਰੋਗ ਪਸਾਰ ਸਭ ਹੱਦਾਂ ਬੰਨ•ੇ ਟੱਪ ਚੱਲਿਆ ਹੈ। ਪ੍ਰਸਤਾਵਿਤ ਜੀ. ਐਮ. ਸਰਸੋ ਉਤੇ ਭਾਰੀ ਮਾਤਰਾ ਵਿਚ ਛਿੜਕੇ ਜਾਣ ਵਾਲੇ ਨਦੀਨਨਾਸ਼ੁਕਾ ਨਾਲ ਸਥਿਤੀ ਹੋਰ ਵੀ ਗੰਭੀਰ ਹੋਵੇਗੀ। ਇਸ ਮੌਕੇ ਗੌਰਵ ਸਾਗਰ ਭਾਸਕਰ, ਹਰਮੀਤ ਵਿਦਿਆਰਥੀ, ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡੀ, ਅਨਿਲ ਆਦਮ, ਰਾਜੀਵ ਚੋਪੜਾ, ਅਮਨ ਸ਼ਰਮਾ ਮਮਦੋਟ, ਸੁਖਵਿੰਦਰ ਭੁੱਲਰ, ਬੂਟਾ ਸਿੰਘ, ਪਰਮਜੀਤ ਸਿੰਘ, ਵਿਜੈ ਵਿਕਟਰ, ਰਣਬੀਰ ਸਿੰਘ, ਜਸਕਿਰਤ ਸਿੰਘ, ਪੰਕਜ਼ ਯਾਦਵ, ਰੋਹਿਤ ਕੁਮਾਰ, ਕਮਲ ਕਾਂਤ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Related Articles

Back to top button