Ferozepur News
ਲੋਕ ਸਭਾ ਚੋਣਾਂ ਦੌਰਾਨ ਬੀ.ਐਲ.ਓ ਪੋਲਿੰਗ ਸਟੇਸ਼ਨਾਂ ਤੇ ਤਿਉਹਾਰ ਵਰਗਾ ਮਾਹੌਲ ਸਿਰਜਣ: ਐਸ.ਡੀ.ਐਮ ਗਗਨਦੀਪ ਸਿੰਘ
ਲੋਕ ਸਭਾ ਚੋਣਾਂ ਦੌਰਾਨ ਬੀ.ਐਲ.ਓ ਪੋਲਿੰਗ ਸਟੇਸ਼ਨਾਂ ਤੇ ਤਿਉਹਾਰ ਵਰਗਾ ਮਾਹੌਲ ਸਿਰਜਣ: ਐਸ.ਡੀ.ਐਮ ਗਗਨਦੀਪ ਸਿੰਘ
ਗੁਰੂਹਰਸਾਏ, 3-5-2024: ਹਲਕਾ ਗੁਰੂਹਰਸਾਏ ਦੇ ਲੋਕ ਸਭਾ ਚੋਣਾਂ-2024 ਦੀ ਸਪੈਸ਼ਲ ਤਿਆਰੀ ਵਾਸਤੇ ਸਿਖਲਾਈ ਵਰਕਸ਼ਾਪ ਦੌਰਾਨ ਸਹਾਇਕ ਰਿਟਰਨਿੰਗ ਅਫਸਰ ਕਮ ਐਸ.ਡੀ.ਐਮ ਗੁਰੂਹਰਸਹਾਏ ਗਗਨਦੀਪ ਸਿੰਘ ਦੁਆਰਾ ਸਮੂਹ ਬੈਲੋ ਬੀ.ਐਲ.ਓਜ ਨੂੰ ਲੋਕ ਸਭਾ ਚੋਣਾਂ ਦੀ ਪੋਲਿੰਗ ਮੌਕੇ ਪੋਲਿੰਗ ਸਟੇਸ਼ਨ ਤੇ ਤਿਉਹਾਰ ਵਰਗਾ ਮਾਹੌਲ ਸਿਰਜਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।
ਪੋਲਿੰਗ ਸਟੇਸ਼ਨ ਤੇ ਸਾਫ ਸੁਥਰੀਆਂ ਟਾਇਲਟ ,ਛਾਂਦਾਰ ਖੇਤਰ, ਠੰਡੇ ਪਾਣੀ ਦੀ ਦੇ ਪੁਖਤਾ ਪ੍ਰਬੰਧ ਵਾਸਤੇ ਵੀ ਸੰਜੀਦਗੀ ਦਿਖਾਉਣ ਲਈ ਅਪੀਲ ਕੀਤੀ ਹੈ। ਉਹਨਾਂ ਦੁਆਰਾ ਘੱਟ ਪੋਲਿੰਗ ਖਾਸਕਰ ਸ਼ਹਿਰੀ ਖੇਤਰ ਦੇ ਬੀ.ਐਲ.ਓ ਨਾਲ ਵਿਸ਼ੇਸ਼ ਵਾਰਤਾਲਾਪ ਕਰਦਿਆਂ ਕਿਹਾ ਕਿ ਉਹ ਸਵੀਪ ਮੁਹਿੰਮ ਦੇ ਅੰਤਰਗਤ ਸ਼ਹਿਰੀ ਖੇਤਰ ਦੇ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲੈਣ। ਵੋਟਰਾਂ ਵਿੱਚ ਪੋਲਿੰਗ ਸਟੇਸ਼ਨਾਂ ਤੇ ਉਪਲਬਧ ਸੇਵਾਵਾਂ ਦੇ ਨਾਲ ਨਾਲ ਸੀਨੀਅਰ ਸਿਟੀਜਨ, ਦਵਿਆਂਗ ਵੋਟਰ ਲਈ ਵੀਲ੍ਹ ਚੇਅਰ, ਸਪੈਸ਼ਲ ਲਾਈਨ,ਪਹਿਲੀ ਵਾਰ ਮਤਦਾਨ ਕਰਨ ਤੇ ਨੋਜਵਾਨ ਵੋਟਰਾਂ ਸਰਟੀਫਿਕੇਟ ਦੀਆਂ ਸਹੂਲਤਾਂ ਦੱਸ ਕੇ ਮਤਦਾਨ ਵਿੱਚ ਫੈਸਲਾਕੁੰਨ ਵਾਧਾ ਕਰਨ ਲਈ ਅੱਗੇ ਆਉਣ।
ਉਹਨਾਂ ਬੀ,ਐਲ.ਓਜ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਦੇਸ਼ ਦੀ 18ਵੀਂ ਲੋਕ ਸਭਾ ਦੀਆਂ ਚੋਣਾਂ ਮੌਕੇ ਸਮੂਹ ਸੈਕਟਰ ਅਫਸਰ ਤੇ ਸਮੁੱਚਾ ਚੋਣ ਅਮਲਾ’1 ਜੂਨ 2024 ਪੰਜਾਬ ਕਰੇਗਾ ਮਤਦਾਨ’ ਦੀ ਆਵਾਜ਼ ਨੂੰ ਹਕੀਕਤ ਵਿੱਚ ਬਦਲਣ ਲਈ 100 ਫੀਸਦੀ ਮਤਦਾਨ ਕਰਾਉਣ ਵਿੱਚ ਹਰ ਪਲੇਟਫਾਰਮ ਤੇ ਵੋਟਰਾਂ ਨੂੰ ਉਤਸਾਹਿਤ ਕਰਨ ਅਤੇ ਨੋਜਵਾਨ ਵੋਟਰਾਂ ਦਾ ਪੋਲਿੰਗ ਸ਼ਟੇਸ਼ਨ ਤੇ ਸਵਾਗਤ ਕਰਨ ਲਈ ਤਿਆਰ ਬਰ ਤਿਆਰ ਰਹਿਣ।
ਇਸ ਮੌਕੇ ਬੀ.ਡੀ.ਪੀ.ਓ ਸਰਦਾਰ ਪ੍ਰਭਦੀਪ ਸਿੰਘ,ਸੁਪਰਡੈਂਟ ਕੇਵਲ ਕ੍ਰਿਸ਼ਨ,ਈ.ਵੀ.ਐੱਮ. ਟਰੇਨਿੰਗ ਨੋਡਲ ਅਫਸਰ, ਕੋਮਲ ਸ਼ਰਮਾ, ਮਾਸਟਰ ਟਰੇਨਰ ਸੰਦੀਪ ਸ਼ਰਮਾ, ਸਵੀਪ ਕੋਆਰਡੀਨੇਟਰ ਪਰਵਿੰਦਰ ਸਿੰਘ ਲਾਲਚੀਆਂ, ਗੁਰਦਰਸ਼ਨ ਸੋਢੀ, ਗੁਰਮੀਤ ਸਿੰਘ, ਵਿਨੈ ਸ਼ਰਮਾ, ਗੋਲਡੀ ਸੋਢੀ, ਸੰਦੀਪ ਕੰਬੋਜ ਹਾਜ਼ਰ ਸਨ।