ਲੋਕ ਕਰਫ਼ਿਊ ਦੌਰਾਨ ਘਰਾਂ ਵਿਚ ਰਹਿਣ, ਲੰਗਰ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ: ਵਿਧਾਇਕ ਪਿੰਕੀ
ਕਿਹਾ, ਸਮਾਜ ਸੇਵੀ ਸੰਸਥਾਵਾਂ ਵੱਲੋਂ ਚਲਾਈ ਜਾ ਰਹੀ ਕਮਿਊਨਿਟੀ ਰਸੋਈ ਅਤੇ ਪਿੰਡਾਂ ਤੋਂ ਵੀ ਆ ਰਿਹਾ ਹੈ ਲੰਗਰ
ਲੋਕ ਕਰਫ਼ਿਊ ਦੌਰਾਨ ਘਰਾਂ ਵਿਚ ਰਹਿਣ, ਲੰਗਰ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ: ਵਿਧਾਇਕ ਪਿੰਕੀ
ਕਿਹਾ, ਸਮਾਜ ਸੇਵੀ ਸੰਸਥਾਵਾਂ ਵੱਲੋਂ ਚਲਾਈ ਜਾ ਰਹੀ ਕਮਿਊਨਿਟੀ ਰਸੋਈ ਅਤੇ ਪਿੰਡਾਂ ਤੋਂ ਵੀ ਆ ਰਿਹਾ ਹੈ ਲੰਗਰ
ਫਿਰੋਜ਼ਪੁਰ, 3 ਅਪ੍ਰੈਲ 2020.
ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਰਫ਼ਿਊ ਦੌਰਾਨ ਲੋਕਾਂ ਨੂੰ ਸੰਯਮ ਵਰਤਣ, ਘਰਾਂ ਵਿਚ ਰਹਿਣ ਅਤੇ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਦਾ ਪਾਲਨ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਕਰੋਨਾ ਵਾਇਰਸ ਦੇ ਖਿਲਾਫ ਜੰਗ ਜਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਤੱਕ ਜ਼ਰੂਰੀ ਵਸਤੂਆਂ ਦੀ ਸਪਲਾਈ ਯਕੀਨੀ ਬਣਾਉਣ ਲਈ ਕਈ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਗ਼ਰੀਬ ਅਤੇ ਜ਼ਰੂਰਤਮੰਦ ਲੋਕਾਂ ਤੱਕ ਲੰਗਰ ਪਹੁੰਚਾਉਣ ਲਈ ਸ਼ਹਿਰ ਵਿਚ ਕਈ ਜਗ੍ਹਾ ਕਮਿਊਨਿਟੀ ਰਸੋਈਆਂ ਸਥਾਪਿਤ ਕੀਤੀਆਂ ਗਈਆਂ ਹਨ। ਸ੍ਰੀ ਰਾਮ ਸ਼ਰਣਮ ਆਸ਼ਰਮ ਵਿਚ 3000 ਲੋਕਾਂ ਦਾ ਲੰਗਰ ਬਣ ਰਿਹਾ ਹੈ। ਗੁਰੂਦੁਆਰਾ ਜੱਜਘਰ ਕੰਬੋਜ ਨਗਰ ਵਿਚ 2 ਹਜ਼ਾਰ ਲੋਕਾਂ, ਚਰਚ ਵਿਚ 1500 ਲੋਕਾਂ, ਗੁਰੂ ਰਾਮਦਾਸ ਨਗਰ ਵਿਚ 2 ਹਜ਼ਾਰ ਲੋਕਾਂ, ਬੀਡੀਪੀਓ ਦਫ਼ਤਰ ਵਿਚ 1500 ਲੋਕਾਂ, ਰਾਧਾ ਸੁਆਮੀ ਸਤਸੰਗ ਘਰ ਵਿਚ 5 ਹਜ਼ਾਰ ਲੋਕਾਂ, ਬਾਰੇਕੇ ਵਿਚ 5 ਹਜ਼ਾਰ ਲੋਕਾਂ, ਖ਼ਾਲਸਾ ਗੁਰੂਦੁਆਰਾ ਵਿਚ 2 ਹਜ਼ਾਰ ਲੋਕਾਂ, ਬਿਰਧ ਆਸ਼ਰਮ ਵਿਚ 400 ਲੋਕਾਂ, ਬਸਤੀ ਟੈਂਕਾ ਵਾਲੀ ਗੁਰੂਦੁਆਰਾ ਸਾਹਿਬ ਵਿਚ 300 ਲੋਕਾਂ ਦਾ ਲੰਗਰ ਤਿਆਰ ਹੋ ਰਿਹਾ ਹੈ।
ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਲੰਗਰ ਦੀ ਕੋਈ ਕਮੀ ਨਹੀਂ ਹੈ। ਪਿੰਡਾਂ ਤੋਂ ਵੀ ਲੰਗਰ ਤਿਆਰ ਹੋ ਕੇ ਸ਼ਹਿਰ ਪਹੁੰਚ ਰਿਹਾ ਹੈ ਅਤੇ ਇਹ ਜ਼ਰੂਰਤਮੰਦ ਅਤੇ ਗ਼ਰੀਬ ਲੋਕਾਂ ਦੇ ਘਰਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਸਿਰਫ਼ ਆਪਣੇ ਘਰਾਂ ਵਿਚ ਰਹਿਣ ਅਤੇ ਸੋਸ਼ਲ ਡਿਸਟੈਂਸਿੰਗ ਦੇ ਨਿਯਮ ਦਾ ਪਾਲਨ ਕਰਨ, ਲੰਗਰ ਅਤੇ ਜ਼ਰੂਰੀ ਸਮਾਨ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।