ਲੋਕ ਅਦਾਲਤ ਵਿੱਚ 958 ਕੇਸਾ ਵਿਚੋ 942 ਕੇਸਾ ਦਾ ਨਿਪਟਾਰਾ ਕੀਤਾ ਗਿਆ
ਫਿਰੋਜ਼ਪੁਰ 14 ਮਾਰਚ (ਏ. ਸੀ. ਚਾਵਲਾ): ਸ਼੍ਰੀ ਵਿਵੇਕ ਪੁਰੀ, ਮਾਣਯੋਗ ਜਿਲ•ਾ ਅਤੇ ਸ਼ੈਸ਼ਨ ਜੱਜ, ਫਿਰੋਜ਼ਪੁਰ ਦੀ ਰਹਿਨੁਮਈ ਹੇਠ ਮਾਣਯੋਗ ਮਿਸਟਰ ਜ਼ਸਟੀਸ ਟੀ. ਐਸ. ਠਾਕੁਰ, ਮਾਣਯੋਗ ਕਾਰਜਕਾਰੀ ਚੈਅਰਮੈਨ, ਨੈਸ਼ਨਲ ਲੀਗਲ ਸਰਵਿਸ ਅਥਾਰਟੀ, ਦਿੱਲੀ, ਦੇ ਹੁਕਮਾ ਅਨੁਸਾਰ ਮਿਤੀ 14 ਮਾਰਚ, 2015 ਨੂੰ ਮਾਣਯੋਗ ਸਪਰੀਮ ਕੋਰਟ ਦੀ ਅਦਾਲਤਾ ਤੋਂ ਲੈਕੇ, ਨੈਸ਼ਨਲ ਪੱਧਰ ਤੇ ਹਰ ਰਾਜ ਦੇ ਜ਼ਿਲ•ਾ ਅਤੇ ਉਪ ਮੰਡਲ ਦੀ ਅਦਾਲਤਾ ਵਿੱਚ ਕੌਮੀ ਲੋਕ ਅਦਾਲਤ ਲਗਾਈ ਗਈ। ਇਸ ਲੋਕ ਅਦਾਲਤ ਵਿੱਚ ਭੋਂ ਪ੍ਰਾਪਤੀ ਕੇਸ 107/151/109/110 ਸੀ .ਆਰ .ਪੀ .ਸੀ, ਸਟੈਂਪ ਏਕਟ, ਮਨਰੇਗਾ, ਮਾਲ ਅਦਾਲਤੀ ਕੇਸ, ਬੀ .ਪੀ .ਐਲ, ਕਾਰਡਾਂ ਦੇ ਝਗੜੇ ਸਬੰਧੀ ਕੇਸਾ ਨੂੰ ਨਿਪਟਾਨ ਲਈ ਫਿਰੌਜੁਪਰ ਜਿਲ•ਾ ਅਦਾਲਤ ਵਿੱਚ ਇੱਕ ਬੈਂਚ ਅਤੇ ਡੀਸੀ ਦਫਤਰ ਵਿਖੇ 19 ਬੈਂਚ ਬਨਾਏ ਗਏ। ਇਸ ਲੋਕ ਅਦਾਲਤ ਦਾ ਨਿਰਿਖਨ ਮਾਣਯੋਗ ਜ਼ਿਲ•ਾ ਅਤੇ ਸ਼ੈਸ਼ਨ ਜੱਜ ਸਹਿਬ ਨੇ ਆਪ ਕੀਤਾ। ਇਸ ਲੋਕ ਅਦਾਲਤ ਵਿੱਚ 958 ਕੇਸਾ ਵਿਚੋ 942 ਕੇਸਾ ਦਾ ਨਿਪਟਾਰਾ ਕੀਤਾ ਗਿਆ ਅਤੇ 4 ਕਰੋੜ 33 ਲੱਖ 81 ਹਜਾਰ 978 ਰੁਪਏ ਦਾ ਅਵਾਰਡ ਪਾਸ ਕੀਤਾ ਗਿਆ।ਇਸ ਲੋਕ ਅਦਾਲਤ ਵਿੱਚ ਫੈਸਲਾ ਹੋਏ ਕੇਸਾ ਦੀ ਕੋਈ ਅਪੀਲ ਦਲੀਲ ਨਹੀ ਹੈ ਲੋਕ ਅਦਾਲਤ ਵਿੱਚ ਹੋਏ ਫੈਸਲੇ ਨੂੰ ਡਿਕਰੀ ਦੀ ਮਾਨਤਾ ਪ੍ਰਾਪਤ ਹੈ ਅਤੇ ਇਹ ਫੈਸਲੇ ਤਸੱਲੀਬਖਸ਼ ਹੁੰਦੇ ਹਨ ਅਤੇ ਧਿਰਾਂ ਨੂੰ ਮੁੱਕਦਮੇ ਬਾਜੀ ਤੋਂ ਮੁਕਤੀ ਮਿਲਦੀ ਹੈ ਅਤੇ ਹੋਰ ਕਈ ਮਾਨਸਿਕ ਪਰੇਸ਼ਾਨਿਆ ਤੋਂ ਧਿਰਾ ਨੂੰ ਮੁਕਤੀ ਮਿਲਦੀ ਹੈ। ਸ਼੍ਰੀ ਵਿਵੇਕ ਪੁਰੀ ਜੀ ਨੇ ਆਮ ਜਨਤਾ ਨੂੰ ਅਪੀਲ ਕਿਤੀ ਕਿ ਜਿਨ•ਾ ਲੋਕਾਂ ਦੇ ਕੇਸ ਅਦਾਲਤ ਵਿੱਚ ਚੱਲ ਰਹੇ ਹਨ ਉਹ ਇਸ ਲੋਕ ਅਦਾਲਤਾ ਵਿੱਚ ਅਪਣਾ ਕੇਸ ਲਗਵਾ ਕੇ ਜਲਦੀ ਨਿਆ ਪ੍ਰਾਪਤ ਕਰ ਸਕਦੇ ਹਨ।ਇਸ ਤੋਂ ਇਲਾਵਾ ਸ਼੍ਰੀ ਵਿਵੇਕ ਪੁਰੀ ਜੀ ਨੇ ਮਿਡੀÂੈਸ਼ਨ ਸੈਂਟਰ ਬਾਰੇ ਜਾਣਕਾਰੀ ਦਿੰਦੇ ਹੋਏ ਕਿਹ ਕਿ ਮਿਡੀÂੈਸ਼ਨ ਸੈਂਟਰ ਵਿਖੇ ਲੋਕ ਆਪਣੇ ਕੇਸਾ ਦਾ ਫੈਸਲਾ ਆਪਸੀ ਰਾਜੀਨਾਮੇ ਨਾਲ ਕਰਵਾ ਸਕਦੇ ਹਨ ਅਤੇ ਜੋ ਲੋਕ ਅਦਾਲਤ ਵਿੱਚ ਕੇਸ ਕਰਨ ਤੋਂ ਅਸਮਰਥ ਹਨ, ਉਹ ਵੀ ਮਿਡੀÂੈਸ਼ਨ ਸੈਂਟਰ (ਸਮਝੌਤਾ ਸਦਨ) ਵਿੱਚ ਦਰਖਾਸਤ ਦੇਕੇ ਅਪਣੇ ਕੇਸ ਦੀ ਸੁਨਵਾਈ ਕਰਵਾ ਸਕਦੇ ਹਨ ਅਤੇ ਆਪਸੀ ਰਾਜ਼ੀਨਾਮੇ ਨਾਲ ਆਪਣੇ ਝਗੜੇ ਨੂੰ ਖਤਮ ਕਰ ਸਕਦੇ ਹਨ। ਮਿਡੀਏਸ਼ਨ ਵਿੱਚ ਫੈਸਲਾ ਹੋਏ ਕੇਸਾ ਦੀ ਕੋਈ ਅਪੀਲ ਦਲੀਲ ਨਹੀ ਹੁੰਦੀ ਅਤੇ ਧਿਰਾਂ ਵਿੱਚ ਆਪਸੀ ਭਾਈਚਾਰਾ ਬਨਿਆ ਰਹਿੰਦਾ ਹੈ। ਅੰਤ ਵਿੱਚ ਸ਼੍ਰੀ ਵਿਵੇਕ ਪੁਰੀ ਜੀ ਨੈ ਲੋਕਾ ਨੂੰ ਸਬੰਧਨ ਕਰਦੇ ਹੋਏ ਕਿਹਾ ਕਿ”ਝਗੜੇ ਮੁਕਾਉ ਪਿਆਰ ਵਧਾਉ ਲੋਕ ਅਦਾਲਤਾ ਰਾਹੀ ਸਸਤਾ ਤੇ ਛੇਤੀ ਨਿਆਂ ਪਾਊ”