Ferozepur News

ਮਿਡ-ਡੇ ਮੀਲ ਕੁੱਕਾਂ ਨੂੰ 10 ਮਹੀਨੇ ਦੀ ਤਨਖਾਹ ਦੇਣਾ ਬੇਇਨਸਾਫੀ : ਚਿੰਡਾਲੀਆ

ਗੁਰੂਹਰਸਹਾਏ, 26 ਅਪ੍ਰੈਲ (ਪਰਮਪਾਲ ਗੁਲਾਟੀ)- ਮਿਡ-ਡੇ ਮੀਲ ਕੁੱਕ ਯੂਨੀਅਨ ਬਲਾਕ ਗੁਰੂਹਰਸਹਾਏ ਦੀ ਮੀਟਿੰਗ ਸੂਬਾ ਪ੍ਰਧਾਨ ਕਰਮ ਚੰਦ ਚਿੰਡਾਲੀਆ ਦੀ ਪ੍ਰਧਾਨਗੀ ਹੇਠ ਪਾਰਕ ਗੁਰੂਹਰਸਹਾਏ ਵਿਖੇ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਚਿੰਡਾਲੀਆ ਨੇ ਕਿਹਾ ਕਿ ਮਿਡ-ਡੇ ਮੀਲ ਕੁੱਕ ਜੋ ਕਿ ਸਾਲ 2000 ਤੋਂ ਸਰਕਾਰੀ ਅਤੇ ਅਰਧ-ਸਰਕਾਰੀ ਸਕੂਲਾਂ ਵਿਚ 1500-500 ਬੱਚਿਆਂ ਦਾ ਖਾਣਾ ਬਣਾਉਂਦੇ ਅਤੇ ਵਰਤਾਉਂਦੇ ਹਨ। ਇਨ•ਾਂ ਕੁੱਕਾਂ ਦੀ 11 ਮਹੀਨੇ ਦੀ ਹਾਜਰੀ ਵੀ ਲੱਗਦੀ ਹੈ ਪਰ ਇਨ•ਾਂ ਕੁੱਕਾਂ ਨੂੰ ਭਾਰਤ ਦੇ ਮੁਲਾਜਮਾਂ ਨਾਲੋ ਸਭ ਤੋਂ ਘੱਟ ਤਨਖਾਹ ਦਿੱਤੀ ਜਾਂਦੀ ਹੈ। ਇਹ ਸਾਰੇ ਕੁੱਕ ਗਰੀਬ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ ਪਰ ਫਿਰ ਵੀ ਇਨ•ਾਂ ਨੂੰ 1700 ਰੁਪਏ ਤਨਖਾਹ ਦਿੱਤੀ ਜਾਂਦੀ ਹੈ ਜਦੋਂ ਕਿ ਕੇਰਲਾ ਵਿਚ 9500, ਤਾਮਿਲਨਾਡੂ ਵਿਚ 6500, ਮੱਧ ਪ੍ਰਦੇਸ਼ ਵਿਚ 4500, ਦਿੱਲੀ ਵਿਚ 2600, ਹਰਿਆਣਾ ਵਿਚ 4500, ਕਰਨਾਟਕਾ ਵਿਚ 3500, ਰਾਜਸਥਾਨ ਵਿਚ 2200, ਅਤੇ ਚੰਡੀਗੜ• ਵਿਚ 2200 ਇਹ ਤਨਖਾਹ ਮਾਣਭੱਤਾ ਵਜੋਂ ਦਿੱਤੀ ਜਾਂਦੀ ਹੈ। ਇਨ•ਾਂ ਤੱਥਾਂ ਤੋਂ ਸਪੱਸ਼ਟ ਹੈ ਕਿ 45,503 ਮਿਡ-ਡੇ ਮੀਲ ਕੁੱਕ ਜੋ ਕਿ ਖਾਸ ਕਰਕੇ ਪੰਜਾਬ ਵਿਚ ਕੰਮ ਕਰ ਰਹੇ ਹਨ ਨਾਲ ਬੇ-ਇਨਸਾਫੀ ਹੈ। ਜੇਕਰ ਇਨ•ਾਂ ਕੁੱਕਾਂ ਨੂੰ ਪੰਜਾਬ ਸਰਕਾਰ ਵਲੋਂ ਅਤੇ ਸੈਂਟਰ ਸਰਕਾਰ ਵਲੋਂ 11 ਮਹੀਨੇ ਦੀ ਤਨਖਾਹ ਨਾ ਦਿੱਤੀ ਗਈ ਤਾਂ ਸੰਬੰਧਤ ਇੰਟਕ ਜਥੇਬੰਦੀਆਂ ਇਨ•ਾਂ ਕੁੱਕਾਂ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ। ਇਸ ਮੌਕੇ 'ਤੇ ਤੇਜਪਾਲ ਪ੍ਰਧਾਨ ਗੁਰੂਹਰਸਹਾਏ, ਸਫਾਈ ਮਜਦੂਰ ਯੂਨੀਅਨ, ਸੰਦੀਪ ਕੁਮਾਰ ਸੈਕਟਰੀ, ਪਰਮਜੀਤ ਕੌਰ ਮੈਂਬਰ ਇੰਟਕ ਪੰਜਾਬ, ਮਮਤਾ ਰਾਣੀ, ਜਸਵੀਰ ਕੌਰ, ਚਰਨਜੀਤ ਕੌਰ, ਸੋਮਾ ਬਾਈ, ਪ੍ਰਕਾਸ਼ ਕੌਰ, ਸਿਮਰਨ, ਰਜਨੀ, ਆਰਤੀ, ਕ੍ਰਿਸ਼ਨਾ ਆਦਿ ਭਾਰੀ ਗਿਣਤੀ ਵਿਚ ਮੌਜੂਦ ਸਨ। 

Related Articles

Back to top button