Ferozepur News

ਲੋਕਾਂ ਦੇ ਜਾਗਰੂਕ ਹੋਣ ਨਾਲ ਹਾਰਟ ਅਟੈਕ ਤੋਂ ਬਚਿਆ ਜਾ ਸਕਦਾ ਹੈ-ਡਾ. ਮੰਨਨ ਆਨੰਦ

ਦਿਲ ਦੇ ਰੋਗਾਂ ਸੰਬੰਧੀ ਸੈਮੀਨਾਰ ਕਰਵਾਇਆ ਗਿਆ

ਹਾਰ ਅਟੈਕ ਦੇ ਲੱਛਣ ਇਕ ਮਹੀਨਾ ਪਹਿਲਾਂ ਹੀ ਆ ਜਾਂਦੇ ਹਨ

ਫਿਰੋਜ਼ਪੁਰ,10 ਦਸੰਬਰ(    )- ਇੰਡੀਅਨ ਮੈਡੀਕਲ ਐਸੋਸੀਏਸ਼ਨ ਫਿਰੋਜ਼ਪੁਰ ਵਲੋਂ ਦਿਲ ਦੇ ਰੋਗ ਅਤੇ ਇਸ ਦੇ ਬਚਾਓ ਵਿਸ਼ੇ ਤੇ ਇਕ ਸੈਮੀਨਾਰ ਪ੍ਰਧਾਨ ਡਾ. ਸੀਲ ਸੇਠੀ ਅਤੇ ਸੈਕਟਰੀ ਰੋਹਿਤ ਸਿੰਗਲ ਦੀ ਦੇਖ ਰੇਖ ਵਿਚ ਕਰਵਾਇਆ ਗਿਆ ਜਿਸ ਵਿਚ ਮੁੱਖ ਬੁਲਾਰੇ ਅੰਮ੍ਰਿਤਸਰ ਤੋਂ ਉੱਤਰ ਭਾਰਤ ਦੇ ਪ੍ਰਸਿੱਧ ਦਿਲ ਦੇ ਰੋਗਾਂ ਦੇ ਮਾਹਿਰ ਡਾ. ਮਨਨ ਆਨੰਦ ਸਨ। ਸੈਮੀਨਾਰ ਦੌਰਾਨ ਜਿਥੇ ਡਾ. ਮੰਨਨ ਆਨੰਦ ਨੇ ਆਏ ਡਾਕਟਰਾਂ ਨੂੰ ਦਿਲ ਦੀਆਂ ਬਿਮਾਰੀਆਂ ਅਤੇ ਇਸ ਦੇ ਬਚਾਓ ਅਤੇ ਨਵੀਆਂ ਆਈਆਂ ਦਵਾਈਆਂ ਅਤੇ ਖੋਜਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਉਥੇ ਹੀ ਦੱਸਿਆ ਕਿ ਹਾਰਟ ਅਟੈਕ ਇਕ ਦਮ ਨਾਲ ਆਉਂਦਾ ਜ਼ਰੂਰ ਹੈ ਪਰ ਇਸ ਦੇ ਲੱਛਣ ਮਹੀਨਾ ਪਹਿਲਾਂ ਹੀ ਪਹਿਚਾਨੇ ਜਾ ਸਕਦੇ ਹਨ। ਉਨਾਂ ਕਿਹਾ ਕਿ ਜੇਕਰ ਲੋਕ ਦਿਲ ਦੀਆਂ ਬਿਮਾਰੀਆਂ ਪ੍ਰਤੀ ਜਾਗਰੂੁਕ ਹੋਣ ਤਾਂ ਅਸੀਂ ਕਈ ਅਨਮੋਲ ਜ਼ਿੰਦਗੀਆਂ ਬਚਾ ਸਕਦੇ ਹਾਂ। ਸਹੀ ਅਤੇ ਮਾਹਿਰ ਡਾਕਟਰ ਪਾਸੋਂ ਸਲਾਹ, ਨਿਯਮਤ ਦਵਾਈ ਦਾ ਸੇਵਨ, ਰੋਜ਼ਾਨਾ ਸੈਰ, ਕਸਰਤ, ਮਾਨਸਿਕ ਦਬਾਅ ਤੋਂ ਬਚਾਅ, ਸੰਤੁਲਿਤ ਅਹਾਰ ਆਦਿ ਕਾਰਨ ਦਿਲ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਉਨਾਂ ਹਾਰਟ ਅਟੈਕ ਦੇ ਲੱਛਣਾਂ ਬਾਰੇ ਦਸਿਆ ਕਿ ਬਿਨਾਂ ਮਿਹਨਤ ਕੀਤੇ ਥਕਾਨ, ਸੀਨੇ ਵਿਚ ਜਲਨ ਜ਼ਾਂ ਕੁਝ ਦਬਾਅ ਜਿਹਾ ਮਹਿਸੂਸ ਕਰਨਾ, ਪੈਰਾਂ ਜ਼ਾਂ ਸ਼ਰੀਰ ਦੇ ਹੋਰ ਹਿੱਸਿਆਂ ਵਿਚ ਸੋਜ, ਸਾਹ ਲੈਣ ਵਿਚ ਪ੍ਰੇਸ਼ਾਨੀ ਹੋਣਾ, ਹਮੇਸ਼ਾ ਸਰਦੀ ਬਣੇ ਰਹਿਣਾ, ਚੱਕਰ ਆਉਣਾ, ਸਿਰ ਹਲਕਾ ਮਹਿਸੂਸ ਹੋਣਾ ਆਦਿ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇੰਨਾਂ ਲੱਛਣਾਂ ਦੇ ਕਾਰਨ ਅਸੀਂ ਆਉਣ ਵਾਲੇ ਹਾਰਟ ਅਟੈਕ ਨੂੰ ਪਹਿਚਾਣ ਸਕਦੇ ਹਾਂ। ਇਸ ਮੌਕੇ ਐਸੋਸੀਏਸ਼ਨ ਵਲੋਂ ਡਾ. ਮੰਨਨ ਆਨੰਦ ਨੂੰ ਯਾਦਗਰੀ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਸੰਦੀਪ ਪਸੀਜਾ, ਡਾ. ਅਮਿਤ, ਡਾ. ਐਸ. ਪੀ. ਸ਼ਰਮਾ, ਡਾ. ਰੰਜਨਾ, ਡਾ. ਮਨਪ੍ਰੀਤ ਸਿੰਘ, ਡਾ. ਗੁਰਮੇਜ਼ ਸਿੰਘ, ਡਾ. ਆਰ. ਐਲ. ਤਨੇਜਾ ਸਾਬਕਾ ਪੰਜਾਬ ਪ੍ਰਧਾਨ ਆਈ. ਐਮ. ਏ., ਡਾ. ਵਿਨੋਦ ਖੰਨਾ, ਡਾ. ਪੂਜਾ, ਡਾ. ਪਾਠਕ, ਡਾ. ਅਲੋਕ, ਸਾਰਥ ਮੇਹਰਾ, ਐਸ. ਸੋਨੂੰ ਆਦਿ ਹਾਜ਼ਰ ਸਨ।

Related Articles

Back to top button