Ferozepur News

ਕਾਂਗਰਸੀ ਉਮੀਦਵਾਰ ਰਾਣਾ ਸੋਢੀ ਪਰਿਵਾਰਿਕ ਮੈਂਬਰਾਂ ਸਮੇਤ ਵੋਟਿੰਗ ਕਰਨ ਲਈ ਪੁੱਜੇ

ਗੁਰੂਹਰਸਹਾਏ, 4 ਫ਼ਰਵਰੀ (ਪਰਮਪਾਲ ਗੁਲਾਟੀ)- ਅੱਜ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਜਿੱਥੇ ਲੋਕਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਉਥੇ ਹੀ ਕਾਂਗਰਸ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਵੀ ਆਪਣੇ ਪਰਿਵਾਰ ਨਾਲ ਜੱਦੀ ਪਿੰਡ ਮੋਹਨ ਕੇ ਉਤਾੜ ਵਿਖੇ ਵੋਟਿੰਗ ਕਰਨ ਲਈ ਪੁੱਜੇ। ਇਸ ਮੌਕੇ ਉਹਨਾਂ ਦੇ ਨਾਲ ਉਹਨਾਂ ਦੇ ਵੱਡੇ ਭਰਾ ਗੁਰੂ ਹਰਦੀਪ ਸਿੰਘ ਸੋਢੀ, ਪਤਨੀ ਮੈਡਮ ਟੀਨਾ ਸੋਢੀ, ਬੇਟੀ ਅਤੇ ਨੂੰਹ ਤੋਂ ਇਲਾਵਾ ਹੋਰ ਪਰਿਵਾਰਿਕ ਮੈਂਬਰ ਵੀ ਆਪਣੀ-ਆਪਣੀ ਵੋਟ ਦਾ ਇਸਤੇਮਾਲ ਕਰਨ ਪਹੁੰਚੇ। ਇਸ ਮੌਕੇ ਕਾਂਗਰਸੀ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਚੱਲ ਰਹੀ ਸ਼ਾਂਤਮਈ ਵੋਟਿੰਗ ਲਈ ਚੋਣ ਕਮਿਸ਼ਨ ਦੇ ਪ੍ਰਬੰਧਾਂ ਪ੍ਰਤੀ ਅਤੇ ਪੈਰਾ ਮਿਲਟਰੀ ਫੋਰਸ ਤੇ ਪੰਜਾਬ ਪੁਲਸ ਵਲੋਂ ਨਿਭਾਈ ਗਈ ਡਿਊਟੀ ਦਾ ਵੀ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਲੋਕਾਂ ਵਲੋਂ ਵੋਟਾਂ ਪਾਉਣ ਨੂੰ ਲੈ ਕੇ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਹੈ ਅਤੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਨ 'ਤੇ ਵੀ ਲੋਕਾਂ ਨੇ ਵੀ ਭਾਰੀ ਤਦਾਦ ਵਿਚ ਵੋਟਿੰਗ ਕੀਤੀ ਹੈ। ਰਾਣਾ ਸੋਢੀ ਵਿਸ਼ਵਾਸ਼ ਪ੍ਰਗਟਾਇਆ ਕਿ ਉਹ ਹਲਕਾ ਗੁਰੂਹਰਸਹਾਏ ਤੋਂ ਵੱਡੀ ਲੀਡ ਨਾਲ ਜਿੱਤ ਹਾਸਲ ਕਰਨਗੇ ਅਤੇ ਪੰਜਾਬ ਅੰਦਰ ਕਾਂਗਰਸ ਸਰਕਾਰ ਦੋ ਤਿਹਾਈ ਬਹੁਮਤ ਨਾਲ ਬਣੇਗੀ। 

Related Articles

Back to top button