ਲੈਪਰੋਸੀ ਅਤੇ ਟੀ.ਬੀ ਦੇ ਪ੍ਰੋਗਰਾਮ ਸੰਬਧੀ 30 ਆਸ਼ਾ ਵਰਕਰਾਂ ਨੂੰ ਟ੍ਰੇਨਿੰਗ ਦਿੱਤੀ ਕੋਹੜ ਰੋਗ ਅਤੇ ਟੀ.ਬੀ ਦਾ ਇਲਾਜ ਸਰਕਾਰੀ ਹਸਪਤਾਲਾਂ/ ਸਰਕਾਰੀ ਸਿਹਤ ਕੇਂਦਰਾਂ ਵਿਚ ਮੁਫਤ ਕੀਤਾ ਜਾਂਦਾ ਹੈ
ਫਿਰੋਜ਼ਪੁਰ 6 ਫਰਵਰੀ (ਏ.ਸੀ.ਚਾਵਲਾ ): ਸਟੇਟ ਹੈੱਡਕੁਆਟਰ ਤੋਂ ਪ੍ਰਾਪਤ ਹਦਾਇਤਾਂ ਅਨੁਸਾਰ ਸਿਵਲ ਸਰਜਨ ਡਾਕਟਰ ਵਾਈ. ਕੇ ਗੁਪਤਾ ਦੀ ਅਗਵਾਈ ਹੇਠ ਲੈਪਰੋਸੀ ਅਤੇ ਟੀ.ਬੀ ਦੇ ਪ੍ਰੋਗਰਾਮ ਸੰਬਧੀ 30 ਆਸ਼ਾ ਵਰਕਰਾਂ ਨੂੰ ਟ੍ਰੇਨਿੰਗ ਦਿੱਤੀ ਗਈ। ਇਸ ਵਿਚ ਡਾ. ਨੀਰਜਾ ਤਲਵਾੜ ਜ਼ਿਲ•ਾ ਲਪਰੋਸੀ ਅਫਸਰ, ਡਾ. ਪ੍ਰਦੀਪ ਅਗਰਵਾਲ ਸੀਨੀਅਰ ਮੈਡੀਕਲ ਅਫਸਰ ਅਤੇ ਡਾ. ਤਰਨਪਾਲ ਕੌਰ ਸੋਢੀ ਨੇ ਆਸ਼ਾ ਵਰਕਰਾਂ ਨੂੰ ਕੋਹੜ ਰੋਗ ਅਤੇ ਟੀ.ਬੀ ਦੇ ਰੋਗ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਡਾ. ਨੀਰਜਾ ਨੇ ਕੋਹੜ ਰੋਗ ਸਬੰਧੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਜੇਕਰ ਮਰੀਜ਼ ਸਮੇਂ ਸਿਰ ਦਵਾਈ ਸ਼ੁਰੂ ਕਰ ਲੈਂਦਾ ਹੈ ਤਾਂ ਕੋਹੜ ਰੋਗ ਦਾ ਇਲਾਜ ਪੂਰੀ ਤਰਾਂ ਸੰਭਵ ਹੈ। ਉਨ•ਾਂ ਦੱਸਿਆ ਕਿ ਕੋਹੜ ਰੋਗ ਵਿਚ ਸਰੀਰ ਤੇ ਚਟਾਕ ਹੋ ਜਾਂਦੇ ਹਨ, ਇਹ ਚਟਾਕ ਸੁੰਨ ਹੁੰਦੇ ਹਨ, ਜਿਨ•ਾਂ ਤੇ ਗਰਮ-ਠੰਡੀ ਨਹੀਂ ਲੱਗਦਾ ਅਤੇ ਨਾ ਹੀ ਸੁਈ ਮਾਰਨ ਤੇ ਕੋਈ ਦਰਦ ਹੁੰਦਾ ਹੈ। ਇਹ ਰੋਗ ਦੋ ਤਰ•ਾਂ ਦਾ ਹੁੰਦਾ ਹੈ, ਜੇਕਰ ਚਟਾਕ 5 ਤੋਂ ਘੱਟ ਹੋਣ ਤਾਂ ਇਹ ਟੀ.ਬੀ ਲਪਰੋਸੀ ਅਖਾਉਂਦੀ ਹੈ, ਜਿਸ ਦਾ ਇਲਾਜ 6 ਮਹੀਨੇ ਦਾ ਹੁੰਦਾ ਹੈ ਅਤੇ ਜੇਕਰ ਚਟਾਕ 5 ਤੋਂ ਜ਼ਿਆਦਾ ਹੋਣ ਤਾਂ ਇਹ ਐਮ.ਬੀ ਲਪਰੋਸੀ ਅਖਵਾਉਂਦੀ ਹੈ, ਜਿਸ ਦਾ ਇਲਾਜ ਇਕ ਸਾਲ ਦਾ ਹੁੰਦਾ ਹੈ, ਜੋ ਕਿ ਸਰਕਾਰੀ ਹਸਪਤਾਲਾਂ ਵਿਚ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਡਾ. ਤਰਨਪਾਲ ਸੋਢੀ ਵਲੋਂ ਟੀ.ਬੀ ਦੇ ਰੋਗ ਸਬੰਧੀ ਦੱਸਿਆ ਗਿਆ ਕਿ ਜਿਸ ਕਿਸੇ ਵਿਅਕਤੀ ਨੂੰ ਵੀ ਦੋ ਹਫਤੇ ਤੋਂ ਵੱਧ ਖਾਂਸੀ ਹੋਵੇ ਉਸ ਨੂੰ ਆਪਣਾ ਟੀ.ਬੀ ਦਾ ਟੈਸਟ ਨਜ਼ਦੀਕੀ ਸਰਕਾਰੀ ਸਿਹਤ ਕੇਂਦਰ ਤੋਂ ਕਰਵਾਉਣਾ ਚਾਹੀਦਾ ਹੈ। ਇਹ ਟੈਸਟ ਸਰਕਾਰੀ ਸਿਹਤ ਕੇਂਦਰਾਂ ਵਿਚ ਮੁਫਤ ਕੀਤਾ ਜਾਂਦਾ ਹੈ ਅਤੇ ਜੇਕਰ ਮਰੀਜ਼ ਟੀ.ਬੀ ਦੀ ਬਿਮਾਰੀ ਤੋਂ ਪੀੜਤ ਪਾਇਆ ਜਾਂਦਾ ਹੈ ਤਾਂ ਇਸ ਦਾ ਇਲਾਜ ਵੀ ਸਰਕਾਰੀ ਸਿਹਤ ਕੇਂਦਰ ਵਿਚ ਮੁਫਤ ਕੀਤਾ ਜਾਂਦਾ ਹੈ। ਇਸ ਮੌਕੇ ਮਨਜਿੰਦਰ ਕੌਰ ਐਨ.ਐਮ.ਐਸ ਅਤੇ ਰਾਜਦੀਪ ਟੀ.ਬੀ ਐਚ.ਵੀ ਵੀ ਹਾਜ਼ਰ ਸਨ