Ferozepur News

ਸਕੂਲ ਪ੍ਰਿੰਸੀਪਲ ਵੱਲੋਂ ਸਰਦੀਆ ਦੀਆ ਛੁੱਟੀਆ ਦੋਰਾਨ ਵਿਭਾਗੀ ਟ੍ਰੇਨਿੰਗ ਰੱਦ ਕਰਨ ਦੀ ਮੰਗ

ਮਿਤੀ 22.12.17(ਚੰਡੀਗੜ) ਸੂਬੇ ਦੇ ਸਰਕਾਰੀ ਸਕੂਲਾਂ ਵਿਚ ਸੇਵਾਵਾਂ ਦੇ ਰਹੇ ਪ੍ਰਿੰਸੀਪਲ ਦੀਆ ਛੁੱਟੀਆ ਦੇ ਦਿਨਾਂ ਦੋਰਾਨ ਵਿਭਾਗੀ ਟ੍ਰੇਨਿੰਗ ਲਗਾਉਣ ਦਾ ਸਕੂਲ ਸਿੱਖਿਆ ਵਿਭਾਗ ਵੱਲੋਂ ਪੱਤਰ ਜ਼ਾਰੀ ਕਰ ਦਿੱਤਾ ਗਿਆ ਹੈ ਜਿਸ ਨਾਲ ਹੁਣ ਪ੍ਰਿੰਸੀਪਲ ਨੂੰ ਪਰਿਵਾਰ ਤੇ ਬੱਚਿਆ ਨਾਲ ਛੁੱਟੀਆ ਮਨਾਉਣ ਦਾ ਆਨੰਦ ਨਹੀ ਮਿਲ ਪਵੇਗਾ।ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਪੰਜਾਬ ਐਜੂਕੇਸ਼ਨ ਸਰਵਿਸ ਆਫੀਸਰਜ਼ ਐਸੋਸੀਏਸ਼ਨ ਦੇ ਸਰਪਸਰ ਬ੍ਰਿਜਮੋਹਨ ਸਿੰਘ ਬੇਦੀ ਤੇ ਜਰਨਲ ਸਕੱਤਰ ਅਨੀਤਾ ਅਰੋੜਾ ਨੇ ਕਿਹਾ ਕਿ ਸਕੂਲਾਂ ਦੇ ਸਮੂਹ ਅਧਿਆਪਕਾਂ ਨੂੰ ਛੁੱਟੀਆ ਹੋਣ ਜਾ ਰਹੀਆ ਹਨ ਪ੍ਰੰਤੂ ਵਿਭਾਗ ਵੱਲੋਂ ਪੱਤਰ ਨੰਬਰ 2017/1442363/ ਸ-4 ਮਿਤੀ: 19.12.2017 ਪੱਤਰ ਜ਼ਾਰੀ ਕਰਕੇ ਪ੍ਰਿੰਸੀਪਲ ਦੀ ਛੁੱਟੀਆ ਦੋਰਾਨ ਵੱਖ ਵੱਖ ਬੈਚ ਵਿਚ ਟ੍ਰੇਨਿੰਗ ਲਗਾ ਦਿੱਤੀ ਹੈ।ਜਿਸ ਕਰਕੇ ਪ੍ਰਿੰਸੀਪਲ ਵੱਲੋਂ ਬੱਚਿਆ ਤੇ ਪਰਿਵਾਰ ਨਾਲ ਬਣਾਏ ਪ੍ਰੋਗਰਾਮ ਧਰੇ ਧਰਾਏ ਰਹਿ ਗਏ ਹਨ ਕਿਉਕਿ ਇੰਨੀ ਦਿਨੀ ਬੱਚਿਆ ਦੀਆ ਵੀ ਛੁੱਟੀਆ ਹੋ ਰਹੀਆ ਹਨ ਤੇ ਹਰ ਇਕ ਵੱਲੋਂ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਲਈ ਛੁੱਟੀਆ ਦੇ ਪ੍ਰੋਗਰਾਮ ਬਣਾਏ ਹੋਏ ਸਨ। ਆਗੂਆ ਨੇ ਕਿਹਾ ਕਿ ਸਰਕਾਰ ਵੱਲੋਂ ਪ੍ਰਿੰਸੀਪਲ ਨੂੰ ਵੋਕੇਸ਼ਨ ਸਟਾਂਫ ਵਾਂਗ ਗਿਣਿਆ ਜਾਦਾ ਹੈ ਅਤੇ ਜੋ ਵੀ ਲਾਭ/ਛੁੱਟੀਆ ਹਨ ਉਹ ਸਕੂਲ ਅਧਿਆਪਕਾਂ ਵਾਲੀਆ ਹੀ ਦਿੱਤੀਆ ਜਾਦੀਆ ਹਨ ਤਾਂ ਫਿਰ ਇਹਨਾਂ ਛੁੱਟੀਆ ਦੋਰਾਨ ਵਿਤਕਰਾ ਕਿਉ ਕੀਤਾ ਜਾ ਰਿਹਾ ਹੈ।
ਆਗੂਆ ਨੇ ਮੰਗ ਕੀਤੀ ਕਿ ਟ੍ਰੇਨਿੰਗ ਦਾ ਸਮਾਂ ਛੁੱਟੀਆ ਤੋਂ ਬਾਅਦ ਕੀਤਾ ਜਾਵੇ ਜੇਕਰ ਟ੍ਰੇਨਿੰਗ ਦਾ ਸਮਾਂ ਛੁੱਟੀਆ ਦੋਰਾਨ ਹੀ ਰੱਖਿਆ ਜਾਣਾ ਹੈ ਤਾਂ ਪ੍ਰਿੰਸੀਪਲ ਨੂੰ ਨਾਨ ਵੋਕੇਸ਼ਨਲ ਘੋਸ਼ਿਤ ਕਰਦੇ ਹੋਏ ਦਫਤਰੀ ਕਰਮਚਾਰੀਆ ਵਾਂਗ ਕਮਾਈ ਛੁੱਟੀ ਦਿੱਤੀ ਜਾਵੇ।ਆਗੂਆ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਤੇ ਵਿਭਾਗ ਨੇ ਇਸ ਵੱਲ ਧਿਆਨ ਨਾ ਦਿੱਤਾ ਤਾਂ ਮੁਲਾਜ਼ਮ ਇਸ ਦਾ ਵਿਰੋਧ ਕਰਨ ਨੂੰ ਮਜ਼ਬੂਰ ਹੋਣਗੇ ਤੇ ਬਾਈਕਾਟ ਵੀ ਕੀਤਾ ਜਾਵੇਗਾ। ਇਸ ਮੋਕੇ ਅਮਨ ਸ਼ਰਮਾਂ ਮਨੋਜ ਕੁਮਾਰ ਸੁਖਵਿੰਦਰ ਸਿੰਘ ਦਰਸ਼ਨ ਸਿੰਘ ਆਦਿ ਹਾਜ਼ਰ ਸ਼ਨ

Related Articles

Back to top button