Ferozepur News

ਲਾਈਫ਼ ਗਰੁੱਪ ਦੀ ਵਾਤਾਵਰਣ ਬਚਾਓ ਮੁਹਿੰਮ ਦਾ ਕੀਤਾ ਐਸ.ਡੀ.ਐਮ. ਸ੍ਰੀ ਗੜ•ਾ ਨ ੇ  ਉਦਘਾਟਨ

ਲਾਈਫ਼ ਗਰੁੱਪ ਦੀ ਵਾਤਾਵਰਣ ਬਚਾਓ ਮੁਹਿੰਮ ਦਾ ਕੀਤਾ ਐਸ.ਡੀ.ਐਮ. ਸ੍ਰੀ ਗੜ•ਾ ਨ ੇ  ਉਦਘਾਟਨ
– ਫ਼ਿਰੋਜ਼ਪੁਰ ਨੂੰ ਹਰਿਆ-ਭਰਿਆ ਬਣਾਉਣ ਲਈ ਲਗਾਏ ਹਜ਼ਾਰਾਂ ਬੂਟਿਆਂ ਨੂੰ ਸੁੱਕਣ ਨਹੀਂ ਦੇਵਾਂਗੇ- ਬਾਂਸਲ

SewaBharti

ਫ਼ਿਰੋਜ਼ਪੁਰ, (Harish Monga)- ਸਮਾਜਿਕ, ਸੱਭਿਅਕ ਖੇਤਰ ਅਤੇ ਵਾਤਾਵਰਣ ਦੀ ਸ਼ੁੱਧਤਾ ਲਈ ਵੱਡਾ ਕੰਮ ਕਰਨ ਵਾਲੀ ਉੱਘੀ ਸਮਾਜ ਸੈਵੀ ਸੰਸਥਾ ਲਾਈਫ਼ ਗਰੁੱਪ ਵੱਲੋਂ ਪ੍ਰਧਾਨ ਧਰਮਪਾਲ ਬਾਂਸਲ ਦੀ ਅਗਵਾਈ ਹੇਠ ਫ਼ਿਰੋਜ਼ਪੁਰ ਨੂੰ ਹਰਿਆ-ਭਰਿਆ ਕਰਨ ਲਈ ਜ਼ਿਲ•ਾ ਪ੍ਰਸ਼ਾਸਨ ਵੱਲੋਂ ਲਗਾਏ ਗਏ ਹਜ਼ਾਰਾਂ ਬੂਟਿਆਂ ਨੂੰ ਪਾਣੀ ਖੁਣੋਂ ਸੁੱਕਣ ਨਾ ਦੇਣ ਦਾ ਅਹਿਦ ਕਰਦਿਆਂ ਵਾਤਾਵਰਣ ਸੰਭਾਲੋ ਮੁਹਿੰਮ ਵਿੱਢੀ ਹੈ, ਜਿਸਦਾ ਉਦਘਾਟਨ ਫ਼ਿਰੋਜ਼ਪੁਰ ਸਬ-ਡਵੀਜ਼ਨ ਮੈਜਿਸਟ੍ਰੇਟ ਸ੍ਰੀ ਸਨਦੀਪ ਗੜ•ਾ ਵੱਲੋਂ ਕੀਤਾ ਗਿਆ। ਬੂਟਿਆਂ ਨੂੰ ਪਾਣੀ ਦੇਣ ਲਈ 10 ਟੈਂਕਰਾਂ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕਰਦਿਆਂ ਐਸ.ਡੀ.ਐਮ. ਸ੍ਰੀ ਗੜ•ਾ ਨੇ ਕਿਹਾ ਪੌਦੇ ਲਗਾਉਣ ਨਾਲੋਂ ਪਾਲਣੇ ਅਤਿ ਜ਼ਰੂਰੀ ਹਨ, ਜਿਸ &#39ਤੇ ਲਾਈਫ਼ ਗਰੁੱਪ ਵੱਲੋਂ ਪਹਿਰਾ ਦਿੰਦਿਆਂ ਹਰ ਬੂਟੇ ਨੂੰ ਪਾਣੀ ਦੇ ਕੇ ਹਰਿਆ-ਭਰਿਆ ਬਣਾਉਣ ਲਈ ਚੁੱਕੇ ਕਦਮ ਸ਼ਲਾਘਾਯੋਗ ਹਨ, ਜੋ ਵਾਤਾਵਰਣ ਦੀ ਸ਼ੁੱਧਤਾ ਲਈ ਬੇਹੱਦ ਜ਼ਰੂਰੀ ਹੈ। ਸ਼ਹੀਦ ਭਗਤ ਸਿੰਘ ਨਰਸਿੰਗ ਕਾਲਜ ਅਤੇ ਲਾਈਫ਼ ਗਰੁੱਪ ਦੇ ਪ੍ਰਧਾਨ ਧਰਮਪਾਲ ਬਾਂਸਲ ਨੇ ਦੱਸਿਆ ਕਿ ਸੰਸਥਾ ਵੱਲੋਂ ਸ਼ਹਿਰ ਅੰਦਰ ਜਿੱਥੇ ਚਾਰ ਪਾਰਕ ਘਾਹ, ਫੁੱਲਾਂ ਤੇ ਸੁੰਦਰ ਬੂਟਿਆਂ ਵਾਲੇ ਤਿਆਰ ਕਰਕੇ ਲੋਕ ਅਰਪਿਤ ਕਰਨ ਉਪਰੰਤ ਸਾਂਭ ਦਾ ਜਿੰਮਾ ਉਠਾਇਆ ਹੋਇਆ ਹੈ, ਜਿਸਦੇ ਨਾਲ-ਨਾਲ ਜ਼ਿਲ•ਾ ਫ਼ਿਰੋਜ਼ਪੁਰ ਨੂੰ ਹਰਿਆ-ਭਰਿਆ ਬਣਾਉਣ ਵਾਸਤੇ ਗੁਰਦੁਆਰਾ ਜਾਮਨੀ ਸਾਹਿਬ ਬਜੀਦਪੁਰ ਤੋਂ ਹੁਸੈਨੀਵਾਲਾ ਤੱਕ ਸੜਕ ਦੇ ਦੋਨੋ ਪਾਸੇ ਜ਼ਿਲ•ਾ ਪ੍ਰਸ਼ਾਸਨ ਵੱਲੋਂ ਬੂਟਿਆਂ ਨੂੰ ਪਾਣੀ ਦੇ ਕੇ ਸਾਂਭ-ਸੰਭਾਲ ਕਰਕੇ ਸੁੱਕਣ ਨਹੀਂ ਦਿੱਤਾ ਜਾਵੇਗਾ। ਇਸ ਮੁਹਿੰਮ ਵਿਚ ਲਾਈਫ਼ ਗਰੁੱਪ ਦੇ ਸੀਨੀਅਰ ਆਗੂ ਬਲਵੰਤ ਸਿੰਘ ਸਿੱਧੂ, ਬ੍ਰਾਹਮਣ ਸਭਾ ਦੇ ਪ੍ਰਧਾਨ ਡਾ: ਸਤਿੰਦਰ ਸਿੰਘ ਨੈਸ਼ਨਲ ਐਵਾਰਡੀ, ਅਮਰਜੀਤ ਸਿੰਘ ਬਾਲੇਵਾਲਾ, ਅਸ਼ੋਕ ਗਰਗ, ਉਪਕਾਰ ਸਿੰਘ ਧਵਨ ਕਾਲੋਨੀ, ਮੁਲਾਜ਼ਮ ਆਗੂ ਨਰੇਸ਼ ਕੁਮਾਰ, ਪਵਨ ਕੁਮਾਰ, ਨਰੇਸ਼ ਗਰਗ, ਮੁਕੇਸ਼ ਗੋਇਲ, ਪ੍ਰਵੇਸ਼, ਤਰਲੋਚਨ ਚੋਪੜਾ ਜੇ.ਈ., ਜਸਪਾਲ ਸਿੰਘ, ਹਰਜਿੰਦਰ ਸਿੰਘ ਐਡਵੋਕੇਟ, ਯਾਦਵਿੰਦਰ ਸਿੰਘ ਕਾਨੂੰਗੋ, ਅਮਰ ਸਿੰਘ ਸਰਪੰਚ ਆਦਿ ਹਾਜ਼ਰ ਸਨ।

Related Articles

Back to top button