Ferozepur News

ਰੱਤੋਵਾਲੀਆ ਪ੍ਰੀਵਾਰ ਦੀ ਨੂੰਹ ਜਗਜੀਤ ਕੌਰ ਸੰਧੂ ਬਣੀ ਅਮਰੀਕਾ ਚ ਕੈਸਰ ਖੋਜ ਵਿਗਿਆਨੀ

ਰੱਤੋਵਾਲੀਆ ਪ੍ਰੀਵਾਰ ਦੀ ਨੂੰਹ ਜਗਜੀਤ ਕੌਰ ਸੰਧੂ ਬਣੀ ਅਮਰੀਕਾ ਚ ਕੈਸਰ ਖੋਜ ਵਿਗਿਆਨੀ
ਰੱਤੋਵਾਲੀਆ ਪ੍ਰੀਵਾਰ ਦੀ ਨੂੰਹ ਜਗਜੀਤ ਕੌਰ ਸੰਧੂ ਬਣੀ ਅਮਰੀਕਾ ਚ ਕੈਸਰ ਖੋਜ ਵਿਗਿਆਨੀ
ਫ਼ਿਰੋਜ਼ਪੁਰ, ਅਪ੍ਰੈਲ 20, 2022:  ਫ਼ਿਰੋਜਪੁਰ ਦੇ  ਨਾਮੀ ਰੱਤੋਵਾਲੀਆ ਪ੍ਰੀਵਾਰ ਮੁਖੀ ਬਲਬੀਰ ਸਿੰਘ ਰੱਤੋ ਕੇ ਦੀ ਨੂੰਹ ਰਾਣੀ ਜਗਜੀਤ ਕੌਰ ਸੰਧੂ ਪਤਨੀ ਗੁਰਵੰਤ ਸਿੰਘ ਸੰਧੂ  ਕੈਨੇਡਾ ਨੇ ਅਮਰੀਕਾ ਚ ਖੋਜ ਵਿਗਿਆਨੀ ਬਣ ਕੇ ਜ਼ਿਲ੍ਹਾ ਫ਼ਿਰੋਜ਼ਪੁਰ ,  ਪੰਜਾਬ ਅਤੇ ਭਾਰਤ ਦੇਸ਼ ਦਾ ਨਾਂਅ ਦੁਨੀਆਂ ਚ ਰੌਸ਼ਨ ਕੀਤਾ ਹੈ। ਜਿਸ ਕਾਰਣ ਰੱਤੋਵਾਲੀਆ ਪ੍ਰੀਵਾਰ ਨੂੰ ਵਧਾਈਆ ਦੇਣ ਵਾਲਿਆ ਦਾ ਤਾਤਾ ਲੱਗਾ ਹੋਇਆ ਹੈ ।
ਇਸੇ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਬਲਬੀਰ ਸਿੰਘ ਰੱਤੋ ਕੇ ਨੇ ਦੱਸਿਆ ਕਿ ਉਨ੍ਹਾਂ ਦੀ ਹੋਣਹਾਰ ਨੂੰਹ ਰਾਣੀ ਜਗਜੀਤ ਕੌਰ ਸੰਧੂ ਪਤਨੀ ਗੁਰਵੰਤ ਸਿੰਘ  ਸੰਧੂ ਕੈਨੇਡਾ ਦੀ ਅਮਰੀਕਾ ਚ ਕੈਸਰ ਖੋਜ ਵਿਗਿਆਨੀ ਵਜੋ ਚੋਣ ਹੋਈ ਹੈ । ਜਿਸ ਨੇ ਅਮਰੀਕਾ ਦੇ ਡਿਟਾਇਟ ਸਿਟੀ ਅੰਦਰ ਬਤੌਰ ਕੈਂਸਰ ਰਿਸਰਚ ਸਾਇੰਟਿਸਟ ਵਜੋਂ ਸੇਵਾ ਸੰਭਾਲੀ ਹੈ । ਉਨ੍ਹਾਂ ਦੱਸਿਆ ਕਿ ਜਗਜੀਤ ਕੌਰ ਦਾ ਜਨਮ ਪਿਤਾ ਗੁਰਦੇਵ ਸਿੰਘ ਬੈਂਸ ਦੇ ਘਰ ਮਾਤਾ ਬਖਸ਼ੀਸ਼ ਕੌਰ ਦੀ ਕੁਖੋਂ ਹੋਇਆ ਸੀ । ਜਿਸ ਨੇ  ਸ੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ ਬਜਰੂੜ ਤੋਂ ਮੈਟ੍ਰਿਕ , ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ ਤੋਂ 12ਵੀਂ ਅਤੇ ਐਸ ਡੀ ਕਾਲਜ ਚੰਡੀਗੜ੍ਹ ਤੋਂ ਬੀ ਐਸ ਸੀ ਕੀਤੀ ਸੀ । ਰੱਤੋਵਾਲੀਆ ਦੱਸਿਆ ਕਿ ਉਨ੍ਹਾਂ ਦੇ ਬੇਟੇ ਕੇਨੇਡੀਅਨ ਗੁਰਵੰਤ ਸਿੰਘ ਨਾਲ ਵਿਆਹ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਹਿਉਮਨ ਜੈਨੇਟਿਕਸ ਚ ਐੱਮ.ਐੱਸ.ਸੀ. ਅਤੇ ਪੀ. ਐੱਚ. ਡੀ. ਦੀ ਡਿਗਰੀ ਹਾਸਲ ਕਰਨ ਉਪਰੰਤ ਉਹ ਕੈਨੇਡਾ ਚਲੇ ਗਏ ।  ਰੱਤੋਵਾਲੀਆ ਨੇ ਦੱਸਿਆ ਕਿ ਗੁਰਵੰਤ ਸਿੰਘ  ਅਤੇ ਜਗਜੀਤ ਕੌਰ ਪਹਿਲਾਂ ਸਰੀ ਫਿਰ ਬਰੈਂਪਟਨ ਗਏ ।
ਉਨ੍ਹਾਂ ਬੜੇ ਮਾਣ ਨਾਲ ਦੱਸਿਆ ਕਿ ਉਚੇਰੀ ਸਿੱਖਿਆ ਮੁਕੰਮਲ ਕਰਨ ਉਪਰੰਤ ਨੂੰਹ ਰਾਣੀ ਜਗਜੀਤ ਕੌਰ ਸੰਧੂ ਦੀ ਪਹਿਲਾਂ ਕੈਨੇਡਾ ਅਤੇ ਫਿਰ ਅਮਰੀਕਾ ਚ ਖੋਜੀ ਵਿਗਿਆਨੀ ਵਜੋਂ ਚੋਣ ਹੋਈ । ਜਿਸ ਦੌਰਾਨ ਜਗਜੀਤ ਕੌਰ ਸੰਧੂ ਨੇ ਅਮਰੀਕਾ ਦੇ ਬਾਰਡਰ ਤੇ ਪੈਦੇ ਡਿਟਾਇਟ ਸ਼ਹਿਰ ‘ਚ ਕੈਂਸਰ ਖੋਜ ਵਿਗਿਆਨੀ ਵਜੋ ਸੇਵਾਵਾਂ ਸੰਭਾਲ ਲਈਆਂ ਹਨ । ਦੱਸਣਯੋਗ ਹੈ ਕਿ ਜਗਜੀਤ ਕੌਰ ਸੰਧੂ ਆਪਣੇ ਪਤੀ ਗੁਰਵੰਤ ਸਿੰਘ ਸੰਧੂ ਰੱਤੋਵਾਲੀਆ ਅਤੇ ਬੇਟੇ  ਗੁਰਜਬੇਰ ਸਿੰਘ ਨਾਲ ਕੈਨੇਡਾ ਦੇ ਸਰਹੱਦੀ ਸ਼ਹਿਰ ਵੈਡਸਰ ਵਿਖੇ ਰਿਹ ਰਹੇ ਹਨ ਜਿੱਥੋਂ ਰੋਜ਼ਾਨਾ ਅਮਰੀਕਾ ਆਇਆ ਜਾਇਆ ਕਰਨਗੇ ।
ਰੱਤੋਵਾਲੀਆ ਪ੍ਰੀਵਾਰ ਦੀ ਵੱਡੀ ਪ੍ਰਾਪਤੀ ਤੇ ਲਖਵਿੰਦਰ ਸਿੰਘ  ਰੱਤੋਵਾਲੀਆ  ਸਾਬਕਾ ਚੇਅਰਮੈਨ ਮਾਰਕਿਟ ਕਮੇਟੀ , ਸੰਦੀਪ ਸਿੰਘ ਰੱਤੋਵਾਲੀਆ , ਭੁਪਿੰਦਰ ਸਿੰਘ ਰੱਤੋਵਾਲੀਆ , ਸ਼ੁਭਾਜ ਸਿੰਘ  , ਹਿਤੇਸ਼ਵਰ ਸਿੰਘ  ,  ਦਿਲਸ਼ਾਨ ਸਿੰਘ , ਗੁਰਤੇਸ਼ਵਰ ਸਿੰਘ , ਅਦੀਸ਼ਵਰ ਸਿੰਘ  ਆਦਿ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆ ਰੱਤੋਵਾਲੀਆ ਪ੍ਰੀਵਾਰ ਨੂੰ ਵਧਾਈਆ ਦਿੱਤੀਆਂ ।

Related Articles

Leave a Reply

Your email address will not be published. Required fields are marked *

Back to top button