News

ਬ੍ਰਿਟਿਸ਼ ਆਰਮੀ ਦੇ ਅਧਿਕਾਰੀਆਂ ਨੇ 21 ਸਿੱਖ ਸੂਰਬੀਰਾਂ ਦੀ ਯਾਦ ਵਿੱਚ ਸਾਰਾਗੜ੍ਹੀ ਮੈਮੋਰੀਅਲ ਵਿੱਚ ਸ਼ੀਸ਼ ਨਿਵਾਇਆ

ਜ਼ਿਲ੍ਹਾ ਪ੍ਰਸ਼ਾਸਨ ਨੇ ਫਿਰੋਜ਼ਪੁਰ ਪਹੁੰਚਣ ਤੇ ਬ੍ਰਿਟਿਸ਼ ਆਰਮੀ ਦੇ ਡੈਲੀਗੇਸ਼ਨ ਦਾ ਕੀਤਾ ਸਵਾਗਤ, ਸਾਰਾਗੜ੍ਹੀ ਮੈਮੋਰੀਅਲ ਦੇ ਮਹੱਤਵ ਤੋਂ ਜਾਣੂੰ ਕਰਵਾਇਆ

ਬ੍ਰਿਟਿਸ਼ ਆਰਮੀ ਦੇ ਅਧਿਕਾਰੀਆਂ ਨੇ 21 ਸਿੱਖ ਸੂਰਬੀਰਾਂ ਦੀ ਯਾਦ ਵਿੱਚ ਸਾਰਾਗੜ੍ਹੀ ਮੈਮੋਰੀਅਲ ਵਿੱਚ ਸ਼ੀਸ਼ ਨਿਵਾਇਆ
ਜ਼ਿਲ੍ਹਾ ਪ੍ਰਸ਼ਾਸਨ ਨੇ ਫਿਰੋਜ਼ਪੁਰ ਪਹੁੰਚਣ ਤੇ ਬ੍ਰਿਟਿਸ਼ ਆਰਮੀ ਦੇ ਡੈਲੀਗੇਸ਼ਨ ਦਾ ਕੀਤਾ ਸਵਾਗਤ, ਸਾਰਾਗੜ੍ਹੀ ਮੈਮੋਰੀਅਲ ਦੇ ਮਹੱਤਵ ਤੋਂ ਜਾਣੂੰ ਕਰਵਾਇਆ

ਫਿਰੋਜ਼ਪੁਰ 12 ਦਸੰਬਰ 2019 ( ) ਸਾਰਾਗੜ੍ਹੀ ਦੀ ਲੜ੍ਹਾਈ ਵਿੱਚ ਹਜ਼ਾਰਾਂ ਅਫਗਾਨ ਲੜਾਕਿਆਂ ਨੂੰ ਟੱਕਰ ਦੇਣ ਵਾਲੇ 21 ਸਿੱਖ ਸੈਨਿਕਾਂ ਦੀ ਯਾਦ ਵਿੱਚ ਸ਼ੀਸ਼ ਨਿਵਾਉਣ ਦੇ ਲਈ ਵੀਰਵਾਰ ਨੂੰ ਬ੍ਰਿਟਿਸ ਆਰਮੀ ਅਫਸਰਾਂ ਦਾ ਇੱਕ ਡੈਲੀਗੇਸ਼ਨ ਫਿਰੋਜ਼ਪੁਰ ਸਥਿਤ ਸਾਰਾਗੜ੍ਹੀ ਮੈਮੋਰੀਅਲ ਕੰਪਲੈਕਸ ਪਹੁੰਚਿਆ। ਇੱਥੇ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਵਿੱਚ ਬ੍ਰਿਟਿਸ਼ ਆਰਮੀ ਦੇ ਅਧਿਕਾਰੀਆਂ ਨੇ ਸਾਰੇ 21 ਸੂਰਬੀਰਾਂ ਨੂੰ ਯਾਦ ਕਰਦੇ ਹੋਏ ਮੱਥਾ ਟੇਕਿਆ ਅਤੇ ਉਸ ਲੜਾਈ ਨੂੰ ਯਾਦ ਕੀਤਾ ਜੋ ਕਿ 1897 ਵਿੱਚ ਬ੍ਰਿਟਿਸ਼ਨ ਇੰਡੀਅਨ ਅੰਪਾਇਰ ਅਤੇ ਅਫਗਾਨ ਲੜਾਕਿਆਂ ਦੇ ਵਿੱਚ ਲੜੀ ਗਈ ਸੀ। ਇਹ ਸਥਾਨ ਹੁਣ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦਾ ਹਿੱਸਾ ਹੈ।
ਪ੍ਰਤੀਨਿਧੀਮੰਡਲ ਦੀ ਅਗਵਾਈ ਬ੍ਰਿਗੇਡੀਅਰ ਸੇਲੀਆ ਜੇਨ ਹਾਰਵੇ ਨੇ ਕੀਤੀ, ਜਿਸ ਦੇ ਨਾਲ ਕੈਪਟਨ ਕਰੇਜ ਬਿਕੇਰਟਨ, ਭਾਰਤੀਯ ਮੂਲ ਦੇ ਬ੍ਰਿਟਿਸ ਕੈਪਟਨ ਜਗਜੀਤ ਸਿੰਘ ਸੋਹਲ, ਵਾਰੰਟ ਅਫਸਰ ਅਸ਼ੋਕ ਚੌਹਾਨ ਵੀ ਸਨ। ਇਹ ਡੈਲੀਗੇਸ਼ਨ ਇੱਕ ਹਫਤੇ ਦੇ ਦੌਰੇ ਤੇ ਭਾਰਤ ਆਇਆ ਹੋਇਆ ਹੈ। ਪ੍ਰਤੀਨਿਧੀਮੰਡਲ ਨੂੰ ਫਿਰੋਜ਼ਪੁਰ ਪਹੁੰਚਣ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਰਿਸੀਵ ਕੀਤਾ ਅਤੇ ਸਵਾਗਤ ਕੀਤਾ। ਐੱਸ.ਡੀ.ਐੱਮ. ਕੁਲਦੀਪ ਬਾਵਾ ਨੇ ਪ੍ਰਤੀਨਿਧੀਮੰਡਲ ਨੂੰ ਸਾਰਾਗੜ੍ਹੀ ਮੈਮੋਰੀਅਲ ਦੇ ਇਤਿਹਾਸਕ ਮਹੱਤਵ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ।
ਸਾਰਾਗੜ੍ਹੀ ਕੰਪਲੈਕਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬ੍ਰਿਗੇਡੀਅਰ ਸੇਲੀਆ ਜੇਨ ਹਾਰਵੇ ਨੇ ਕਿਹਾ ਕਿ ਆਰਮੀ ਅਫਸਰਾਂ ਦਾ ਪ੍ਰਤੀਨਿਧੀਮੰਡਲ ਇੱਥੇ 21 ਜਾਬਾਂਜ ਹੀਰੋਜ਼ ਨੂੰ ਸ਼ਰਧਾਂਜਲੀ ਦੇਣ ਦੇ ਲਈ ਫਿਰੋਜ਼ਪੁਰ ਆਇਆ ਹੈ, ਜਿਨ੍ਹਾਂ ਨੇ ਹਜ਼ਾਰਾ ਦੀ ਸੰਖਿਆ ਵਿੱਚ ਆਏ ਦੁਸ਼ਮਣਾਂ ਨੂੰ ਟੱਕਰ ਦਿੱਤੀ। ਇਸ ਲੜਾਈ ਵਿੱਚ ਇਨ੍ਹਾਂ ਯੋਧਿਆਂ ਨੇ ਆਪਣੀ ਜਾਨਾਂ ਕੁਰਬਾਨ ਕੀਤੀਆਂ। ਉਨ੍ਹਾਂ ਕਿਹਾ ਕਿ ਇੱਥੇ ਆ ਕੇ ਸਾਨੂੰ ਇਨ੍ਹਾਂ ਯੋਧਿਆਂ ਦੇ ਬਾਰੇ ਹੋਰ ਬਾਰੀਕੀ ਤੋਂ ਜਾਣਨ ਦਾ ਮੌਕਾ ਮਿਲਿਆ ਹੈ, ਨਾਲ ਹੀ ਅਸੀਂ ਇੱਥੇ ਆ ਕੇ ਸਿੱਖ ਸੱਭਿਆਚਾਰ ਤੇ ਸਿੱਖ ਰੀਤੀ-ਰਿਵਾਜ ਤੋਂ ਜਾਣੂੰ ਹੋਏ ਹਾਂ। ਉਨ੍ਹਾਂ ਕਿਹਾ ਕਿ ਬੁੱਧਵਾਰ ਨੂੰ ਡੈਲੀਗੇਸ਼ਨ ਨੇ ਅਮ੍ਰਿਤਸਰ ਵਿੱਚ ਸ੍ਰੀ. ਹਰਮਿੰਦਰ ਸਾਹਿਬ ਵਿੱਚ ਮੱਥਾ ਟੇਕਿਆ ਸੀ।
ਡੈਲੀਗੇਸ਼ਨ ਵਿੱਚ ਸ਼ਾਮਲ ਭਾਰਤੀ ਮੂਲ ਦੇ ਬ੍ਰਿਟਿਸ਼ ਕੈਪਟਨ ਜਗਜੀਤ ਸਿੰਘ ਸੋਹਲ ਨੇ ਕਿਹਾ ਕਿ ਲੰਡਨ ਦੇ ਸਾਊਥਹਾਲ ਵਿੱਚ ਹਰ ਸਾਲ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਜਾਂਦਾ ਹੈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਸਾਮਲ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇੱਥੇ ਆ ਕੇ ਸਾਨੂੰ ਭਾਰਤ-ਬ੍ਰਿਟੇਨ ਦੇ ਸਾਂਝੇ ਇਤਿਹਾਸ ਅਤੇ ਨੈਤਿਕ ਮੁੱਲਾਂ ਨਾਲ ਜੁੜਨ ਦਾ ਮੌਕਾ ਮਿਲਿਆ ਹੈ। ਪ੍ਰਤੀਨਿਧੀਮੰਡਲ ਦੇ ਨਾਲ ਸਾਰਾਗੜ੍ਹੀ ਫਾਊਂਡੇਸ਼ਨ ਦੇ ਚੇਅਰਮੈਨ ਗੁਰਿੰਦਰਪਾਲ ਸਿੰਘ ਜੋਸਨ, ਪ੍ਰਧਾਨ ਕੁਲਦੀਪ ਸਿੰਘ ਕਾਹਲੋ ਅਤੇ ਗੁਰਭੇਜ ਸਿੰਘ ਟਿੱਬੀ ਆਦਿ ਵੀ ਹਾਜ਼ਰ ਸਨ।

 

 

Related Articles

Back to top button
Close