Ferozepur News

ਰੈਵੀਨਿਊ ਅਦਾਲਤਾਂ, ਬੈਂਕਾਂ, ਪੁਲਿਸ, ਇੰਸ਼ੋਰੈਂਸ ਅਤੇ ਟੈਲੀਫ਼ੋਨ ਕੰਪਨੀਆਂ ਨੂੰ ਆਪਣੇ ਕੇਸ ਨੈਸ਼ਨਲ ਲੋਕ ਅਦਾਲਤ ਵਿੱਚ ਭੇਜਣ ਦੇ ਨਿਰਦੇਸ਼

ਰੈਵੀਨਿਊ ਅਦਾਲਤਾਂ, ਬੈਂਕਾਂ, ਪੁਲਿਸ, ਇੰਸ਼ੋਰੈਂਸ ਅਤੇ ਟੈਲੀਫ਼ੋਨ ਕੰਪਨੀਆਂ ਨੂੰ ਆਪਣੇ ਕੇਸ ਨੈਸ਼ਨਲ ਲੋਕ ਅਦਾਲਤ ਵਿੱਚ ਭੇਜਣ ਦੇ ਨਿਰਦੇਸ਼
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ-ਕਮ-ਜ਼ਿਲ੍ਹਾ ਸੈਸ਼ਨ ਜੱਜ ਨੇ 14 ਸਤੰਬਰ 2019 ਨੂੰ ਲੱਗਣ ਵਾਲੀ ਨੈਸ਼ਨਲ ਲੋਕ ਅਦਾਲਤ ਨੂੰ ਸਫਲ ਬਣਾਉਣ ਦੀ ਕੀਤੀ ਅਪੀਲ
ਪੁਲਿਸ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਸ਼ੇ ਦੀ ਸਮੱਸਿਆ ਦੇ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਜ਼ਿਆਦਾ ਤੋਂ ਜ਼ਿਆਦਾ ਕੈਂਪ ਲਗਾਉਣ ਦੇ ਲਈ ਕਿਹਾ

ਫ਼ਿਰੋਜ਼ਪੁਰ 10 ਸਤੰਬਰ 2019 ( ) ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ-ਕਮ ਜ਼ਿਲ੍ਹਾ ਸੈਸ਼ਨ ਜੱਜ ਸ੍ਰ. ਪਰਮਿੰਦਰਪਾਲ ਸਿੰਘ ਨੇ 14 ਸਤੰਬਰ ਨੂੰ ਆਯੋਜਿਤ ਹੋਣ ਵਾਲੀ ਨੈਸ਼ਨਲ ਲੋਕ ਅਦਾਲਤ ਨੂੰ ਸਫਲ ਬਣਾਉਣ ਦੇ ਲਈ ਰੈਵੀਨਿਊ ਅਦਾਲਤਾਂ, ਬੈਂਕਾਂ, ਪੁਲਿਸ ਵਿਭਾਗ, ਇੰਸ਼ੋਰੈਂਸ ਕੰਪਨੀਆਂ ਅਤੇ ਟੈਲੀਫ਼ੋਨ ਕੰਪਨੀਆਂ ਨੂੰ ਆਪਣੇ-ਆਪਣੇ ਲੋਕ ਅਦਾਲਤ ਵਿੱਚ ਭੇਜਣ ਦਾ ਨਿਰਦੇਸ਼ ਦਿੱਤਾ। ਮੰਗਲਵਾਰ ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਤਿਮਾਹੀ ਬੈਕ ਵਿੱਚ ਉਨ੍ਹਾਂ ਨੇ ਕਿਹਾ ਕਿ ਲੋਕ ਅਦਾਲਤ ਨੂੰ ਸਾਰਿਆਂ ਦੇ ਸਹਿਯੋਗ ਨਾਲ ਸਫਲ ਬਣਾਇਆ ਜਾ ਸਕਦਾ ਹੈ। ਇਸ ਲਈ ਸਬੰਧਿਤ ਵਿਭਾਗਾਂ ਨੂੰ ਆਪਣੇ-ਆਪਣੇ ਵਿਵਾਦ (ਕੇਸ) ਲੋਕ ਅਦਾਲਤ ਵਿੱਚ ਭੇਜਣੇ ਚਾਹੀਦੇ ਹਨ ਤਾਂਕਿ ਲੋਕਾਂ ਦੇ ਝਗੜਿਆਂ ਦਾ ਨਿਪਟਾਰਾ ਆਪਸੀ ਰਜ਼ਾਮੰਦੀ  ਨਾਲ ਕਰਵਾਇਆ ਜਾ ਸਕੇ। ਉਨ੍ਹਾਂ ਨੇ ਸਾਰੇ ਅਧਿਕਾਰੀਆਂ ਨੂੰ ਲੋਕ ਅਦਾਲਤ ਦੇ ਨਾਲ-ਨਾਲ ਆਪਣੇ-ਆਪਣੇ ਵਿਭਾਗਾਂ ਨਾਲ ਸਬੰਧਿਤ ਪ੍ਰੀ-ਲਿਟੀਗੇਟਿਵ ਮਾਮਲੇ ਵਿੱਚ ਵੀ ਏ.ਡੀ.ਆਰ. ਸੈਂਟਰ ਵਿੱਚ ਭੇਜਣ ਦਾ ਨਿਰਦੇਸ਼ ਦਿੱਤਾ। ਬੈਠਕ ਵਿੱਚ ਸ਼ਹਿਰ ਵਿੱਚ ਬਿਰਧ ਆਸ਼ਰਮ ਦਾ ਸੰਚਾਲਨ ਕਰਕੇ, ਨਸ਼ੇ ਦੇ ਖ਼ਿਲਾਫ਼ ਜਾਗਰੂਕਤਾ ਮੁਹਿੰਮ ਚਲਾਉਣ, ਸੈਮੀਨਾਰ ਲਗਾਉਣ ਦੇ ਲਈ ਕਿਹਾ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਨਸ਼ਿਆਂ ਦੀ ਸਮੱਸਿਆ ਦੇ ਖ਼ਿਲਾਫ਼ ਜਾਗਰੂਕ ਕੀਤਾ ਜਾ ਸਕੇ।
ਬੈਠਕ ਵਿੱਚ ਮੌਜੂਦ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਨਸ਼ੇ ਦੀ ਸਮੱਸਿਆ ਦੇ ਖ਼ਿਲਾਫ਼ ਸਾਂਝ ਕੇਂਦਰ ਵੱਲੋਂ ਕੁੱਲ 261 ਸੈਮੀਨਾਰ ਲਗਾਏ ਗਏ ਹਨ ਜਦਕਿ ਅਧਿਕਾਰੀਆਂ ਵੱਲੋਂ 98 ਸੈਮੀਨਾਰ ਲਗਾਏ ਗਏ ਹਨ, ਜਿਸ ਦੇ ਤਹਿਤ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਨਸ਼ੇ ਦੇ ਖ਼ਿਲਾਫ਼ ਜਾਗਰੂਕ ਕੀਤਾ ਗਿਆ ਹੈ। ਬੈਠਕ ਦੀ ਕਾਰਵਾਈ ਦਾ ਸੰਚਾਲਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸੀ.ਜੇ.ਐੱਮ. ਅਮਨਪ੍ਰੀਤ ਸਿੰਘ ਨੇ ਕੀਤਾ। ਇਸ ਮੌਕੇ ਸੀ.ਜੇ.ਐੱਮ. ਸੁਰੇਸ਼ ਗੋਇਲ, ਗੁਰਨਾਮ ਸਿੰਘ, ਕਰਨਜੀਤ ਸੰਧੂ ਅਤੇ ਮਧੂ ਪ੍ਰਾਸ਼ਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ। 

Related Articles

Back to top button