Ferozepur News

ਰੇਤਾ ਨਾਲ ਭਰੇ ਦੋ ਟਰੱਕਾਂ ਸਮੇਤ ਦੋ ਗ੍ਰਿਫਤਾਰ

ARREST LOGO
ਫਿਰੋਜਪੁਰ 22 ਫਰਵਰੀ (ਏ. ਸੀ. ਚਾਵਲਾ) ਥਾਣਾ ਮੱਖੂ ਦੀ ਪੁਲਸ ਨੇ ਰੇਤਾ ਨਾਲ ਭਰੇ ਦੋ ਟਰੱਕਾਂ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ•ਾਂ ਖਿਲਾਫ 379 ਆਈ. ਪੀ. ਸੀ. ਅਤੇ ਮਾਈਨਿੰਗ ਐਂਡ ਮਿਨਰਲ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐਸ.ਆਈ ਗੁਰਜਿੰਦਰ ਸਿੰਘ ਨੇ ਦੱÎਿਸਆ ਕਿ ਬਲਾਕ ਪੱਧਰ ਅਫਸਰ ਪ੍ਰਸਾਰ ਉਦਯੋਗ ਬਲਾਕ ਫਿਰੋਜ਼ਪੁਰ ਦੇ ਬਲਵੰਤ ਸਿੰਘ ਨੇ ਪੁਲਸ ਕੋਲ ਕੀਤੀ ਸ਼ਿਕਾਇਤ ਤੇ ਬੀਤੀ ਸ਼ਾਮ ਜੀ. ਟੀ. ਰੋਡ ਤੇ ਪੁਲਸ ਨੇ ਰੇਤਾ ਨਾਲ ਭਰੇ ਦੋ ਟਰੱਕ ਬਰਾਮਦ ਕੀਤੇ। ਪੁਲਸ ਨੇ ਦੱਸਿਆ ਕਿ ਟਰੱਕ ਚਾਲਕਾਂ ਦੀ ਪਛਾਣ ਜਰਨੈਲ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਰੰਗੀਆਂ ਵਾਲੇ ਕੋਠੇ ਅਤੇ ਹਰਬੰਸ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਹਰਿ ਕੇ ਜ਼ਿਲ•ਾ ਫਰੀਦਕੋਟ ਵਜੋਂ ਕੀਤੀ ਗਈ ਹੈ। ਪੁਲਸ ਨੇ ਦੱਸਿਆ ਕਿ ਉਕਤ ਦੋਵਾਂ ਵਿਅਕਤੀਆਂ ਖਿਲਾਫ ਮਾਮਲੇ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

Related Articles

Back to top button