Ferozepur News

ਰਾਸ਼ਟਰ ਵਿਆਪੀ ਮੁਹਿੰਮ ਲਕਸ਼ਿਆ ਦੇ ਅੰਤਰਗਤ ਚੰਡੀਗੜ੍ਹ ਯੂਨੀਵਰਸਿਟੀ ਪੰਜਾਬ ਦੇ ਵਿਦਿਆਰਥੀਆਂ ਨੂੰ ਯੋਗਤਾ ਅਨੁਸਾਰ ਸਹੀ ਕੈਰੀਅਰ ਦੀ ਚੋਣ ਕਰਨ ਵਿੱਚ ਕਰੇਗੀ ਮੱਦਦ

Ferozepur, February 23, 2019: ਦੇਸ਼ ਦਾ ਨੋਜਵਾਨ ਇੰਡਸਟਰੀ ਦੀਆਂ ਬਦਲਦੀਆਂ ਮੰਗਾਂ ਨੂੰ ਸਮਝਦੇ ਹੋਏ ਰਿਵਾਇਤੀ ਕੋਰਸਾਂ ਨੂੰ ਛੱਡ ਸਪੈਸ਼ੇਲਾਈਜ਼ਡ ਕੋਰਸਾਂ ਵੱਲ੍ਹ ਆਕਰਸ਼ਿਤ ਹੋ ਰਿਹਾ ਹੈ, ਤਾਂ ਜੋ ਨਵੇਂ ਉੱਭਰਦੇ ਹੋਏ ਖੇਤਰਾਂ‘ਚ ਉਹ ਰੁਜ਼ਗਾਰ ਦੇ ਮੌਕੇ ਪ੍ਰਾਪਤ ਕਰਨ ਵਿੱਚ ਕਾਮਯਾਬ ਹੋ ਸਕਣ। ਜਿੰਨ੍ਹਾਂ‘ਚ ਇੰਜੀਨਿਅਰਿੰਗ‘ਚ ਐਰੌਨੌਟੀਕਲ, ਪੈਟਰੌਲੀਅਮ, ਇਨਫਰਮੇਸ਼ਨ ਸਕਿਊਰਟੀ, ‘ਤੇ ਕਲਾਊਡ ਕੰਪਿਊਟਿੰਗ ਅਤੇ ਬਿਜਨੈਸ ਮੈਨੇਜਮੈਂਟ‘ਚ ਬਿਜਨੈਸ ਐਨਾਲਿਟਿਕਸ, ਫਿਨੈਂਸ਼ੀਅਲ ਇੰਜੀਨਿਅਰਿੰਗ ਆਦਿ ਖੇਤਰਾਂ ਦੀ ਇੰਡਸਟਰੀ‘ਚ ਭਾਰੀ ਮੰਗ ਚੱਲ੍ਹ ਰਹੀ ਹੈ। ਇਹ ਵਿਚਾਰ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਉੱਪ-ਕੁਲਪਤੀ ਡਾ ਆਰ ਐਸ ਬਾਵਾ ਨੇ ਕੀਤਾ ਜੋ ਅੱਜ ਫਿਰੋਜ਼ਪੁਰ ਵਿਖੇ ਇੱਕ ਪ੍ਰੈਸ ਕਾਨਫਰੈਂਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਿਤ ਕਰ ਰਹੇ ਸਨ। ‘ਵਰਸਿਟੀ ਦੇ ਉੱਪ-ਕੁਲਪਤੀ ਨੇ ਕਿਹਾ ਕਿ ਪੰਜਾਬ ਦਾ ਨੋਜਵਾਨ ਲਗਾਤਾਰ ਉੱਭਰ ਰਹੇ ਨਵੇਂ ਕਿੱਤਾ-ਮੁੱਖੀ ਕੋਰਸਾਂ ਵੱਲ੍ਹ ਖਿੱਚਿਆ ਜਾ ਰਿਹਾ ਹੈ, ਅਜਿਹੇ ‘ਚ ਉਨ੍ਹਾਂ ਨੂੰ ਨਵੇਂ ਰੋਜ਼ਗਾਰ ਖੇਤਰਾਂ‘ਤੇ ਮੌਕਿਆਂ ਦੇ ਬਾਰੇ ਵਿੱਚ ਜਾਗਰੂਕ ਕਰਨ ਦੇ ਮੰਤਵ ਨਾਲ ਚੰਡੀਗੜ੍ਹ ‘ਵਰਸਿਟੀ ਵੱਲੋਂ ਇੱਕ ਰਾਸ਼ਟਰ ਵਿਆਪੀ ਮੁਹਿੰਮ ਲਕਸ਼ਿਆ ਦੇ ਰਾਹੀਂ ਸਹੀ ਕੈਰੀਅਰ ਚੁਣਨ‘ਤੇ ਪੜਾਈ ਕਰਨ ਦੇ ਫੈਸਲਾ ਲੈਣ ‘ਚ ਮੱਦਦ ਕੀਤੀ ਜਾ ਰਹੀ ਹੈ। ਇਸ ਮੁਹਿੰਮ ਦੇ ਚੱਲਦੇ 12ਵੀਂ ਅਤੇ ਗ੍ਰੈਜੂਏਸ਼ਨ ਦੀ ਪੜਾਈ ਕਰ ਚੁੱਕੇ ਵਿਦਿਆਰਥੀਆਂ ਨੂੰ ਉੱਜਲੇ ਭਵਿੱਖ ਦੀਆਂ ਸੰਭਾਵਨਾਵਾਂ ਨਾਲ ਜਾਣੂ ਕਰਵਾਇਆ ਜਾ ਰਿਹਾ ਹੈ। ਜਿਸ ਲਈ ਪੰਜਾਬ ਦੇ ਵੱਖ ਵੱਖ ਵਿਦਿਆਰਥੀ ‘ਵਰਸਿਟੀ ਵੱਲੋਂ ਬਠਿੰਡਾ, ਲੁਧਿਆਣਾ ‘ਤੇ ਅੰਮ੍ਰਿਤਸਰ ਵਿਖੇ ਖੋਲੇ ਗਏ ਖੇਤਰੀ ਦਫਤਰਾਂ ‘ਤੇ ਚੰਡੀਗੜ੍ਹ ‘ਵਰਸਿਟੀ ਕੈਂਪਸ ਵਿਖੇ ਆ ਕੇ ਕੈਰੀਅਰ ਕੌਂਸਲਿੰਗ ਦੀ ਸੁਵਿਧਾ ਦਾ ਲਾਹਾ ਪ੍ਰਾਪਤ ਕਰ ਸਕਦੇ ਹਨ। ਜਿੱਥੇ ਕਿ ਸਾਲ ਭਰ ਮੁੱਫਤ‘ਚ ਕੈਰੀਅਰ ਕੌਂਸਲਿੰਗ ਦੀ ਸਹੂਲਤ ਦਿੱਤੀ ਜਾਵੇਗੀ। ਇਸਦੇ ਨਾਲ ਹੀ ਵਿਦਿਆਰਥੀ ‘ਵਰਸਿਟੀ ਦੀ ਵੈਬਸਾਈਟ www.cuchd.in ‘ਤੇ ਜਾ ਕੇ ਵੀ ਸਬੰਧਿਤ ਸੇਵਾ ਦਾ ਲਾਭ ਲੈ ਸਕਦੇ ਹਨ। 
ਡਾ. ਬਾਵਾ ਨੇ ਸੂਬੇ ਦੇ ਵਿਦਿਆਰਥੀਆਂ ਦੀ ਅਕਾਦਮਿਕ ਅਤੇ ਖੋਜ-ਕਾਰਜਾਂ ਵਿੱਚ ਪ੍ਰਾਪਤ ਉਪਲਬਧੀਆਂ ਦੀ ਸਰਾਹਣਾ ਕਰਦੇ ਹੋਏ ਕਿਹਾ ਕਿ ਇਸ ਸਮੇਂ ਪੰਜਾਬ ਦੇ 10000 ਜਦਕਿ ਫਿਰੋਜ਼ਪੁਰ ਤੋਂ 190 ਵਿਦਿਆਰਥੀ ਇੰਜੀਨਿਅਰਿੰਗ, ਮੈਨੇਜਮੇਂਟ, ਕਾਮਰਸ, ਹੋਟਲ ਮੈਨੇਜਮੇਂਟ, ਅਪਲਾਇਡ ਸਾਇੰਸ, ਮਾਸ ਕੌਮਿਊਨੀਕੇਸ਼ਨ, ਐਨਿਮੇਸ਼ਨ, ਫਿਲਮ ਪ੍ਰੋਡਕਸ਼ਨ, ਵਰਗੇ ਵੱਖੋ- ਵੱਖਰੇ ਕੋਰਸਾਂ ਵਿੱਚ ਉੱਚ ਸਿੱਖਿਆ ਹਾਸਿਲ ਕਰ ਰਹੇ ਹਨ। ਯੂਨੀਵਰਸਿਟੀ ਦੇ ਉਪ ਕੁਲਪਤੀ ਨੇ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਰਾਜ ਦੇ ਪ੍ਰਗਤੀਸ਼ੀਲ ਵਿਦਿਆਰਥੀਆਂ ਨੂੰ ਬਿਹਤਰ ਉੱਚ ਸਿੱਖਿਆ ਉਪਲੱਬਧ ਕਰਵਾਉਣ ਦੇ ਉਦੇਸ਼ ਦੇ ਨਾਲ ਪੰਜਾਬ ਦੇ ਮਿਹਨਤੀ ‘ਤੇ ਹੋਣਹਾਰ ਵਿਦਿਆਰਥੀਆਂ ਦੇ ਮਨੋਬਲ ਨੂੰ ਵਧਾਉਣ ਦੇ ਮਕਸਦ ਨਾਲ ਸੀਯੂ ਸੈਟ 2019 ਇਮਤਿਹਾਨ ਰਾਹੀਂ 100 ਫ਼ੀਸਦੀ ਤੱਕ ਦੀ ਸਕਾਲਰਸ਼ਿਪ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਸਕਾਲਰਸ਼ਿਪ ਪਰੀਖਿਆ ਰਾਹੀਂ ਦੇਸ਼ ਭਰ ਵਿੱਚੋਂ 800 ਮੈਰਿਟੋਰਿਅਸ ਵਿਦਿਆਰਥੀਆਂ ਨੂੰ ਚੰਡੀਗੜ੍ਹ ਯੂਨੀਵਰਸਿਟੀ ਦੁਆਰਾ ਵੱਖੋ-ਵੱਖ ਕੋਰਸਾਂ ਵਿੱਚ ਸਕਾਲਰਸ਼ਿਪ ਪ੍ਰਦਾਨ ਕੀਤੀ ਜਾਵੇਗੀ, ਜਿਸ ਲਈ ਆਨਲਾਇਨ ਪ੍ਰੀਖਿਆ ਅਪ੍ਰੈਲ ‘ਤੇ ਮਈ 2019 ਨੂੰ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਸਥਾਪਿਤ ਕੇਂਦਰਾਂ ‘ਤੇ ਲਈ ਜਾਵੇਗੀ। ਵਿਦਿਆਰਥੀ ਇਸ ਸਕਾਲਰਸ਼ਿਪ ਦਾ ਵਿਸਤ੍ਰਿਤ ਬਯੋਰਾ http://fasttrack.cuchd.in/ ਉੱਤੇ ਪੜ੍ਹ ਸਕਦੇ ਹਨ।
ਡਾ. ਬਾਵਾ ਨੇ ਦੱਸਿਆ ਕਿ ਇਹ ਸਰਵ ਭਾਰਤੀ ਸਕਾਲਰਸ਼ਿਪ ਇਮਤਿਹਾਨ ਚੰਡੀਗੜ੍ਹ ਯੂਨੀਵਰਸਿਟੀ ਵਿੱਚ 100 ਤੋਂ ਵਧੇਰੇ ਚਲਾਏ ਜਾ ਰਹੇ ਕੋਰਸਾਂ ਵਿੱਚ ਸਕਾਲਰਸ਼ਿਪ ਪ੍ਰਾਪਤ ਕਰਨ ਲਈ ਲਾਹੇਵੰਦ ਹੋਵੇਗਾ। ਖਾਸ ਤੌਰ‘ਤੇ ਜਿਕਰ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਪੰਜਾਬ ਦੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ‘ਤੇ ਸ਼ਾਨਦਾਰ ਕੈਰਿਅਰ ਬਣਾਉਣ ਵਿੱਚ ਸੂਬੇ ਦੇ ਅਧਿਆਪਕਾਂ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਨੂੰ ਮਾਨਤਾ ਦੇਣ ਨੂੰ ਮੱਦੇਨਜਰ ਰੱਖਦੇ ਹੋਏ,  ਚੰਡੀਗੜ੍ਹ ‘ਵਰਸਿਟੀ ਵੱਲੋਂ ਸਾਲ 2019 ਤੋਂ ਪੰਜਾਬ ਦੇ ਅਧਿਆਪਕਾਂ ਦੇ ਬੱਚਿਆਂ ਲਈ 50 ਲੱਖ ਰੁਪਏ ਦੀ ਸਾਲਾਨਾ ਸਕਾਲਰਸ਼ਿਪ ਦਿੱਤੀ ਜਾਵੇਗੀ, ਅਤੇ ਨਾਲ ਹੀ ਵੱਖ-ਵੱਖ ਵਿਭਾਗਾਂ ਦੀਆਂ ਸੀਟਾਂ ਵਿੱਚੋਂ 5 ਫ਼ੀਸਦੀ ਸੀਟਾਂ ਅਧਿਆਪਕਾਂ ਦੇ ਵਾਰਡਾਂ ਲਈ ਰਾਖਵੀਂਆਂ ਰੱਖੀਆਂ ਜਾਣਗੀਆਂ। ਡਾ . ਬਾਵਾ ਨੇ ਕਿਹਾ ਕਿ ਹਥਿਆਰਬੰਦ ਫੌਜੀਆਂ ਦੇ ਸਨਮਾਨ ਨੂੰ ਤਵੱਜੋ ਦਿੰਦੇ ਹੋਏ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਵਿੱਚ ਮਦਦ ਕਰਨ ਦੇ ਮਕਸਦ ਨਾਲ ‘ਵਰਸਿਟੀ ਵੱਲੋਂ ਆਰਮਡ ਫੋਰਸਸ ਐਜੁਕੇਸ਼ਨਲ ਵੈਲਫੇਅਰ ਸਕੀਮ ਰਾਹੀਂ 5 ਫ਼ੀਸਦੀ ਰਾਖਵਾਂਕਰਣ ਦਿੱਤਾ ਗਿਆ ਹੈ। ਦੇਸ਼ ਦੀ ਸੇਵਾ ਕਰਦੇ ਸਮੇਂ ਜਖਮੀ ਹੋਏ ਜਾ ਸ਼ਰੀਰਕ ਤੌਰ ਉੱਤੇ ਅਸਮਰਥ ਹੋਏ ਫੌਜੀ ਜਵਾਨਾਂ ਦੇ ਬੱਚਿਆਂ ਨੂੰ 15 ਫ਼ੀਸਦੀ ‘ਤੇ ਨੌਕਰੀ ਕਰ ਰਹੇ ਜਵਾਨਾਂ ਦੇ ਬੱਚਿਆਂ ਨੂੰ 10 ਫ਼ੀਸਦੀ ਤੱਕ ਦੀ ਫੀਸ ਕਟੌਤੀ ਦਿੱਤੀ ਜਾਂਦੀ ਹੈ। ਦੇਸ਼  ਦੇ ਨੌਜਵਾਨ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ‘ਵਰਸਿਟੀ  ਵੱਲੋਂ ਖਿਡਾਰੀ ਵਿਦਿਆਰਥੀਆਂ ਨੂੰ ਯੋਗਤਾ  ਦੇ ਆਧਾਰ ਉੱਤੇ 100 ਤੱਕ ਦੀ ਫੀਸ ਵਿੱਚ ਕਟੌਤੀ ਦੀ ਸਕਾਲਰਸ਼ਿਪ ਸਕੀਮ ਵੀ ਚਲਾਈ ਜਾ ਰਹੀ ਹੈ ।
ਪੰਜਾਬ ਦੇ ਵਿਦਿਆਰਥੀਆਂ ਵੱਲੋਂ ਹਾਸਲ ਕੀਤੀ ਗਈ ਚੰਗੀ ਪਲੇਸਮੇਂਟ ਬਾਰੇ ਚਰਚਾ ਕਰਦੇ ਹੋਏ ‘ਵਰਸਿਟੀ ਦੇ ਉਪ ਕੁਲਪਤੀ ਨੇ ਦੱਸਿਆ ਕਿ ਇਸ ਸਾਲ ਡਿਗਰੀ ਪ੍ਰਾਪਤ ਕਰਨ ਵਾਲੇ ਸੂਬੇ ਦੇ ਵਿਦਿਆਰਥੀਆਂ ਵਿੱਚੋਂ 1780 ਵਿਦਿਆਰਥੀ ਵੱਖੋ-ਵੱਖ ਕੰਪਨੀਆਂ ਵਿੱਚ ਨੌਂਕਰੀ ਪ੍ਰਾਪਤ ਕਰਨ ਵਿੱਚ ਸਫਲ ਰਹੇ ਹਨ, ਜਿੰਨਾਂ੍ਹ ਨੂੰ ਕੁੱਲ 2435 ਨੌਕਰੀ ਦੇ ਨਿਯੁਕਤੀ ਪੱਤਰ ਪ੍ਰਾਪਤ ਹੋਏ ਹਨ। ਇੰਨਾਂ੍ਹ ਵਿਦਿਆਰਥੀਆਂ‘ਚੋਂ 122 ਵਿਦਿਆਰਥੀ ਫਿਰੋਜ਼ਪੁਰ ਜਿਲੇ੍ਹ ਨਾਲ ਸਬੰਧਿਤ ਹਨ, ਜਿੰਨ੍ਹਾਂ‘ਚੋ 30 ਵਿਦਿਆਰਥੀਆਂ ਨੂੰ 2 ਜਾਂ ਵੱਧ ਕੰਪਨੀਆਂ ਤੋਂ ਨੌਕਰੀ ਦਾ ਅਵਸਰ ਪ੍ਰਾਪਤ ਹੋਇਆ ਹੈ। ਇੰਨ੍ਹਾਂ ਵਿਦਿਆਰਥੀਆਂ ਵਿੱਚੋਂ ਮਕੈਨੀਕਲ ਇੰਜੀਨਿਅਰਿੰਗ ਦੀ ਪੜਾਈ ਕਰਨ ਵਾਲੇ ਫਿਰੋਜ਼ਪੁਰ ਦੇ ਜਗਮੀਤ ਸਿੰਘ ਨੂੰ ਜੌਹਨਡੇਅਰ, ਮਿਊਸਿਗਮਾ, ਐਵਰੈਡੀ, ਅਲੈਕਸਨ ਆਦਿ ਕੰਪਨੀਆਂ‘ਚ ਨੌਕਰੀ ਪ੍ਰਾਪਤ ਹੋਈ। ਜਿਲੇ੍ਹ ਨਾਲ ਸਬੰਧਿਤ ਕੰਪਿਊਟਰ ਸਾਇੰਸ ਇੰਜੀਨਿਅਰਿੰਗ ਦੀ ਵਿਦਿਆਰਥਣ ਬਲਜਿੰਦਰ ਕੌਰ ਨੂੰ ਵਿਪਰੋ, ਕੌਗਨੀਜ਼ੈਂਟ, ਆਈਬੀਐਮ ‘ਤੇ ਟੈਲੀਸੌਲਿਊਸ਼ਨਜ਼ ਵਰਗੀਆਂ ਨਾਮੀਂ ਬਹੁ ਕੌਮੀ ਆਈਟੀ ਕੰਪਨੀਆਂ ਵੱਲੋਂ ਨੌਕਰੀ ਦੀ ਪੇਸ਼ਕਸ ਹੋਈ। ਇਸਦੇ ਨਾਲ ਹੀ ਜਾਣਕਾਰੀ ਦਿੰਦੇ ਹੋਏ ਡਾ. ਬਾਵਾ ਨੇ ਦੱਸਿਆ ਕਿ ਪੰਜਾਬ ਦੇ 22 ਵਿਦਿਆਰਥੀ ਮਨੋਰੰਜਨ ਅਧਾਰਿਤ ਅਮਰੀਕਨ ਕੰਪਨੀ ਵਾਲਟ ਡਿਜ਼ਨੀ ਵਿਖੇ ਪਲੇਸਮੈਂਟ ਪ੍ਰਾਪਤ ਕਰਨ ਵਿੱਚ ਸਫਲ ਰਹੇ ਹਨ।
ਪੰਜਾਬ ਦੇ ਵਿਦਿਆਰਥੀਆਂ ਵੱਲ੍ਹੋਂ ਕੀਤੇ ਜਾ ਰਹੇ ਖੋਜ ‘ਤੇ ਇੰਟਰਪਰੀਨਿਉਰਸ਼ਿਪ ਦੇ ਕਾਰਜਾਂ ਉੱਤੇ ਚਾਨਣ ਪਾਉਂਦੇ ਹੋਏ ਚੰਡੀਗੜ੍ਹ ਯੂਨੀਵਰਸਿਟੀ ਦੇ ਉਪ-ਕੁਲਪਤੀ ਨੇ ਦੱਸਿਆ ਕਿ ਹੁਣ ਤੱਕ ਸੂਬੇ ਦੇ ਵਿਦਿਆਰਥੀਆਂ ਦੁਆਰਾ 16 ਸਟਾਰਟ-ਅੱਪ ਲਾਂਚ ਕੀਤੇ ਗਏ ਹਨ। ਜਦਕਿ ਕਾਬਲੀਅਤ ਦਾ ਨਮੂਨਾ ਪੇਸ਼ ਕਰਦੇ ਹੋਏ ਯੂਨੀਵਰਸਿਟੀ ਵਲੋਂ ਦਰਜ ਕਰਵਾਏ ਗਏ ਕੁੱਲ 230 ਪੇਟੈਂਟਾਂ ਵਿੱਚੋਂ 32 ਪੇਟੈਂਟ ਪੰਜਾਬੀ ਵਿਦਿਆਰਥੀਆਂ ਵੱਲੋਂ ਕਰਵਾਏ ਗਏ ਹਨ, ਜਿਸ ਵਿੱਚ ਵੱਡੀ ਗਿਣਤੀ ਵਿੱਚ ਹੈਲਥ, ਫਾਰਮਾਸੂਟਿਕਲ ਅਤੇ ਮੈਡੀਕਲ ਖੇਤਰ ਵਿੱਚ ਸ਼ੁਰੂ ਕੀਤੇ ਗਏ ਖੋਜ ਕਾਰਜ ‘ਤੇ ਸਟਾਰਟ ਅੱਪ ਵਿਸ਼ੇਸ਼ ਤੌਰ ਉੱਤੇ ਸ਼ਾਮਿਲ ਹਨ। ਇੰਨ੍ਹਾਂ ਖੋਜਾਂ ਵਿੱਚੋਂ ਨਿਤਦਿਨ ਅੋਰਤਾਂ ਨਾਲ ਵਾਪਰਦੀਆਂ ਜਿਣਸੀ ਸੋਸ਼ਣ ਦੀਆਂ ਘਟਨਾਵਾਂ ਨੂੰ ਠੱਲਣ ਦੇ ਮਕਸਦ ਦੇ ਨਾਲ ‘ਵਰਸਿਟੀ ਦੇ ਬੀਐਸਸੀ ਕੰਪਿਊਟਰ ਸਾਇੰਸ ਦੇ ਤਿੰਨ ਵਿਦਿਆਰਥੀਆਂ ਜਵਤੇਸ਼ ਸਿੰਘ, ਲਲਿਤਾ ਠਾਕੁਰ ‘ਤੇ ਸੁਸ਼ੀਲ ਕੁਮਾਰ ਵੱਲੋਂ ਇੱਕ ‘ਫੀਮੇਲ ਸੇਫਟੀ ਬੈਲਟ‘ ਤਿਆਰ ਕੀਤੀ ਗਈ ਹੈ, ਜਿਸ ਨਾਲ ਕਿਸੇ ਵਿਅਕਤੀ ਵੱਲੋਂ ਇੱਕ ਔਰਤ ਨਾਲ ਜੋਰ-ਜਬਰਦਸਤੀ ਕਰਨ ਦੀ ਕੋਸ਼ਿਸ਼ ਕਰਨ ‘ਤੇ ਬੈਲਟ ਦੇ ਸਾੱਫਟਵੇਅਰ ਰਾਹੀਂ ਤਿੰਨ੍ਹ ਨੰਬਰਾਂ ਤੱਕ ਇਸ ਬਾਰੇ ਜਾਣਕਾਰੀ ਪਹੁੰਚ ਜਾਵੇਗੀ, ਜਿਸ ਵਿੱਚੋਂ ਇੱਕ ਨੰਬਰ ਨਜ਼ਦੀਕੀ ਪੁਲਿਸ ਸਟੇਸ਼ਨ ਦਾ ਹੋਵੇਗਾ। ਇਸ ਤੋਂ ਇਲਾਵਾ ਫਸਲਾਂ ਦੀ ਵਾਢੀ ਦੌਰਾਨ ਲੋੜੀਂਦੀ ਮਨੁੱਖੀ ਲੇਬਰ ਦੀ ਗਿਣਤੀ ਅਤੇ ਮਸ਼ੀਨਰੀ ‘ਤੇ ਆਉਣ ਵਾਲੇ ਖਰਚ ਨੂੰ ਘਟਾਉਣ ਦੇ ਮਕਸਦ ਨਾਲ ਮਕੈਨਿਕਲ ਇੰਜੀਨਿਅਰਿੰਗ ਦੇ ਵਿਦਿਆਰਥੀਆਂ ਦਿਲਪ੍ਰੀਤ ਸਿੰਘ, ਨਵੀਜ ਸਿੰਧੀ, ਉਰਵਿਸ਼ ਅਗਨੀਹੋਤਰੀ, ਰੰਜਨ ਕੁਮਾਰ ‘ਤੇ ਸਾਹਿਲ ਕੁਮਾਰ ਵੱਲੋਂ ਇੱਕ ਮਲਟੀ ਕਰੌਪ ਕੱਟਰ ਨਾਮੀਂ ਮਸ਼ੀਨ ਬਣਾਈ ਗਈ ਹੈ, ਜਿਸਨੂੰ ਖੇਤੀਬਾੜੀ, ਘਰੇਲੂ ਬਗੀਚੀ ਅਤੇ ਹੋਰ ਬਹੁਤ ਸਾਰੇ ਤਕਨੀਕੀ ਕੰਮਾਂ ਦੌਰਾਨ ਕੱਟਿੰਗ ਲਈ ਵਰਤਿਆ ਜਾ ਸਕਦਾ ਹੈ। 
‘ਵਰਿਸਟੀ ਦੇ ਵਿਦਿਆਰਥੀਆਂ ਵੱਲੋਂ ਕੀਤੇ ਜਾ ਰਹੇ ਹਰਫਨਮੌਲਾ ਪ੍ਰਦਰਸ਼ਨ ਬਾਰੇ ਜਾਣਕਾਰੀ ਦਿੰਦੇ ਹੋਏ ਡਾ ਬਾਵਾ ਦੱਸਿਆ ਕਿ ਚੰਡੀਗੜ੍ਹ ‘ਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਹੋਏ ਏਆਈਯੂ ਦੇ ਉੱਤਰੀ ਜ਼ੋਨ ਦੇ ਅੰਤਰ-ਯੂਨੀਵਰਸਿਟੀ ਯੁਵਕ ਮੇਲੇ ਦੀ ਓਵਰਆਲ ਟ੍ਰਾਫੀ ‘ਤੇ  ਕਬਜਾ ਕੀਤਾ ਗਿਆ। ਜਦਕਿ ਇਸੇ ਲੜੀ‘ਚ ਵਿਦਿਆਰਥੀਆਂ ਵੱਲੋਂ ਸਰਵ ਭਾਰਤੀ ਯੁਵਕ ਮੇਲੇ ਦੀ ਰਨਰ ਅੱਪ ਟ੍ਰਾਫੀ ‘ਤੇ ਆਪਣਾ ਨਾਮ ਲਿਖਿਆ। ਇੰਨ੍ਹਾਂ ਮੁਕਾਬਲਿਆਂ‘ਚ ਪੰਜਾਬ ਦੇ ਵਿਦਿਆਰਥੀਆਂ ਦਾ ਯੋਗਦਾਨ ਸ਼ਾਨਦਾਰ ਰਿਹਾ ।ਖੇਡਾਂ ਦੇ ਮੁਕਾਬਲਿਆਂ ਵਿੱਚ ਪੰਜਾਬ ਦੇ ਵਿਦਿਆਰਥੀਆਂ ਦੀ ਕਾਰ-ਗੁਜ਼ਾਰੀ ਬਾਰੇ ਦੱਸਦੇ ਹੋਏ ਉੱਪ-ਕੁਲਪਤੀ ਨੇ ਕਿਹਾ ਕਿ ਸੂਬੇ ਦੇ ਵਿਦਿਆਰਥੀਆਂ ਵੱਲੋਂ ਵੱਖ ਵੱਖ ਖੇਡਾਂ ਦੀਆਂ ਕੌਮੀ ‘ਤੇ ਕੌਮਾਂਤਰੀ ਖੇਡ ਪ੍ਰਤੀਯੋਗਿਤਾਵਾਂ‘ਚ ਕੁੱਲ 54 ਮੈਡਲ ‘ਵਰਸਿਟੀ ਦੀ ਝੋਲੀ ਪਾਏ ਗਏ ਹਨ, ਜਿੰਨਾਂ੍ਹ‘ਚ ਕਿੱਕ ਬੌਕਸਿੰਗ, ਸਾਇਕਲਿੰਗ, ਪਾਵਰ ਲਿਫਟਿੰਗ, ਮੁੱਕੇਬਾਜ਼ੀ ਆਦਿ ਖੇਡਾਂ ਸ਼ਾਮਿਲ ਹਨ। 
 

Related Articles

Back to top button