ਰਾਣਾ ਸੋਢੀ ਨੇ ਗਹਿਰੀ ਕਾਂਡ 'ਚ ਨੌਜਵਾਨ ਲੜਕੀ ਦੀ ਮੌਤ ਨੂੰ ਦੱਸਿਆ ਮੰਦਭਾਗਾ
ਗੁਰੂਹਰਸਹਾਏ, 10 ਮਈ (ਪਰਮਪਾਲ ਗੁਲਾਟੀ)- ਪਿੰਡ ਫਤਹਿਗੜ• ਗਹਿਰੀ ਵਿਖੇ ਜ਼ਮੀਨੀ ਵਿਵਾਦ ਵਿਚ ਨੌਜਵਾਨ ਲੜਕੀ ਦੀ ਹੋਈ ਮੌਤ ਨੂੰ ਮੰਦਭਾਗਾ ਦੱਸਦਿਆ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਇਹ ਦੋ ਧਿਰਾਂ ਦਾ ਚਲਿਆ ਆ ਰਿਹਾ ਆਪਸੀ ਵਿਵਾਦ ਸੀ। ਉਹਨਾਂ ਕਿਹਾ ਕਿ ਕੁਝ ਪਾਰਟੀਆਂ ਦੇ ਆਗੂ ਇਸ ਨੂੰ ਸਿਆਸੀ ਰੰਗਤ ਦੇ ਕੇ ਬੇਵਜਾ ਉਛਾਲ ਰਹੇ ਹਨ, ਜਦਕਿ ਪੁਲਸ ਪ੍ਰਸ਼ਾਸ਼ਨ ਨੇ ਇਸ ਮਾਮਲੇ ਵਿਚ ਆਪਣੀ ਕਾਰਵਾਈ ਕਰਦਿਆ ਪਰਚਾ ਦਰਜ ਕੀਤਾ ਹੈ ਅਤੇ ਜਿੰਮੇਵਾਰ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਅੱਜ ਇਸ ਮਸਲੇ ਸਬੰਧੀ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਲਗਾਏ ਗਏ ਧਰਨੇ ਨੂੰ ਗਲਤ ਦੱਸਦਿਆ ਉਹਨਾਂ ਕਿਹਾ ਕਿ ਧਰਨੇ ਲਾਉਣ ਤੋਂ ਪਹਿਲਾ ਹੀ ਘਟਨਾ ਵਿਚ ਸ਼ਾਮਲ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਪੁਲਸ ਨੇ ਵਧੀਆ ਕੰਮ ਕੀਤਾ ਹੈ ਅਤੇ ਬਾਕੀਆਂ ਦੀ ਪੁਲਸ ਭਾਲ ਕਰ ਰਹੀ ਹੈ। ਉਹਨਾਂ ਕਿਹਾ ਕਿ ਜਿਸ ਵਿਅਕਤੀ ਨੇ ਵੀ ਕਾਨੂੰਨ ਦੇ ਉਲਟ ਕੰਮ ਕੀਤਾ ਹੈ ਉਸਨੂੰ ਕਾਨੂੰਨ ਬਣਦੀ ਸਜਾ ਦੇਵੇਗਾ ਅਤੇ ਪੀੜਿ•ਤ ਪਰਿਵਾਰ ਨੂੰ ਇਨਸਾਫ਼ ਮਿਲੇਗਾ। ਉਹਨਾਂ ਕਿਹਾ ਕਿ ਇਲਾਕੇ ਅੰਦਰ ਲੜਾਈ ਝਗੜਾ ਖ਼ਤਮ ਕਰਨ ਲਈ ਹਮੇਸ਼ਾ ਹੀ ਉਨ•ਾਂ ਦੇ ਪਰਿਵਾਰ ਨੇ ਤਰਜੀਹ ਦਿੱਤੀ ਹੈ ਅਤੇ ਉਹਨਾਂ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੜਾਈ-ਝਗੜੇ ਦੀ ਥਾਂ ਅਜਿਹੇ ਮਸਲੇ ਆਪਸੀ ਭਾਈਚਾਰੇ ਦੀ ਸਾਂਝ ਨਾਲ ਹੱਲ ਕਰਨ।