Ferozepur News

ਰਾਜ ਪੱਧਰੀ  ਸ਼ਤਰੰਜ ਅੰਡਰ 14 ਵਰਗ (ਲੜਕੀਆਂ) ਵਿੱਚ  ਫਿਰੋਜ਼ਪੁਰ ਦੀਆਂ ਲੜਕੀਆਂ ਨੇ ਮਾਰੀ ਬਾਜ਼ੀ, ਜਿੱਤਿਆ ਸਿਲਵਰ ਮੈਡਲ

ਰਾਜ ਪੱਧਰੀ  ਸ਼ਤਰੰਜ ਅੰਡਰ 14 ਵਰਗ (ਲੜਕੀਆਂ) ਵਿੱਚ  ਫਿਰੋਜ਼ਪੁਰ ਦੀਆਂ ਲੜਕੀਆਂ ਨੇ ਮਾਰੀ ਬਾਜ਼ੀ, ਜਿੱਤਿਆ ਸਿਲਵਰ ਮੈਡਲ

ਰਾਜ ਪੱਧਰੀ  ਸ਼ਤਰੰਜ ਅੰਡਰ 14 ਵਰਗ (ਲੜਕੀਆਂ) ਵਿੱਚ  ਫਿਰੋਜ਼ਪੁਰ ਦੀਆਂ ਲੜਕੀਆਂ ਨੇ ਮਾਰੀ ਬਾਜ਼ੀ, ਜਿੱਤਿਆ ਸਿਲਵਰ ਮੈਡਲ

ਫਿਰੋਜ਼ਪੁਰ 19 ਅਕਤੂਬਰ, 2022: ਪੰਜਾਬ ਸਰਕਾਰ ਦੁਆਰਾ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੀਆਂ ਪਹਿਲਵਾਨ ਫਿਰੋਜ਼ਪੁਰ ਦੀਆਂ ਲੜਕੀਆਂ ਨੇ ਸ਼ਤਰੰਜ 14 ਵਰਗ (ਲੜਕੀਆਂ) ਵਿਚ ਸਿਲਵਰ ਮੈਡਲ ਜਿੱਤ ਕੇ ਫਿਰੋਜ਼ਪੁਰ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ।

ਪ੍ਰਿੰਸੀਪਲ ਸ੍ਰੀਮਤੀ ਸੁਨੀਤਾ ਰਾਣੀ ਦੀ ਰਹਿਨੁਮਾਈ ਅਤੇ ਸ਼ਤਰੰਜ ਕੋਚ ਤੇਜਿੰਦਰ ਸਿੰਘ ਲੈਕਚਰਾਰ ਪੋਲ ਸਾਇੰਸ ਦੁਆਰਾ ਦਿੱਤੀ ਕੋਚਿੰਗ ਸਦਕਾ ਇਨ੍ਹਾਂ ਲੜਕੀਆਂ ਜਿਨ੍ਹਾਂ ਦੇ ਨਾਮ ਅਮਲ ਇਸ਼ਾ, ਖੁਸ਼ੀ, ਨਵਰੀਤ ਕੌਰ ਰਪਨੀਤ ਕੌਰ, ਕਰਨਦੀਪ ਕੌਰ ਵੱਲੋਂ ਸਰਕਾਰੀ ਕਾਲਜ (ਖੇਡਾਂ ) ਜਲੰਧਰ ਵਿਖੇ 18 ਅਕਤੂਬਰ 2022 ਨੂੰ ਸੰਪਨ ਹੋਏ ਸ਼ਤਰੰਜ ਦੀ ਗੇਮ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ।

ਪ੍ਰਿੰਸੀਪਲ ਸ੍ਰੀਮਤੀ ਸੁਨੀਤਾ ਰਾਣੀ ਅਤੇ ਫਿਰੋਜ਼ਪੁਰ ਜ਼ਿਲ੍ਹਾ ਐਸੋਸੀਏਸ਼ਨ (ਚੈੱਸ) ਦੇ ਪ੍ਰਧਾਨ ਤੇਜਿੰਦਰ ਸਿੰਘ ਨੇ ਇਨ੍ਹਾਂ ਲੜਕੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਬਾਰਡਰ ਏਰੀਆ ਹੋਣ ਦੇ ਬਾਵਜੂਦ ਇਨ੍ਹਾਂ ਲੜਕੀਆਂ ਨੇ ਸ਼ਤਰੰਜ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਸਿਲਵਰ ਮੈਡਲ ਪ੍ਰਾਪਤ ਕੀਤਾ ਹੈ ਜੋ ਕਿ ਸਾਡੇ ਸਕੂਲ ਹੀ ਨਹੀਂ ਪੂਰੇ ਫਿਰੋਜ਼ਪੁਰ ਲਈ ਮਾਨ ਵਾਲੀ ਗੱਲ ਹੈ।

Related Articles

Leave a Reply

Your email address will not be published. Required fields are marked *

Back to top button