ਰਾਜ ਪੱਧਰੀ ਚਿਲਡਰਨ ਸਾਇੰਸ ਕਾਂਗਰਸ ਦੀ ਸਮਾਪਤੀ
ਡੀ.ਸੀ.ਮਾਡਲ ਇੰਟਰਨੈਸ਼ਨਲ ਸਕੂਲ ਦੀ ਟੀਮ ਫ਼ਿਰੋਜ਼ਪੁਰ ਦੀ ਰਾਸ਼ਟਰੀ ਪੱਧਰ ਤੇ ਕਰੇਗੀ ਨੁਮਾਇੰਦਗੀ
ਰਾਜ ਪੱਧਰੀ ਚਿਲਡਰਨ ਸਾਇੰਸ ਕਾਂਗਰਸ ਦੀ ਸਮਾਪਤੀ
ਡੀ.ਸੀ.ਮਾਡਲ ਇੰਟਰਨੈਸ਼ਨਲ ਸਕੂਲ ਦੀ ਟੀਮ ਫ਼ਿਰੋਜ਼ਪੁਰ ਦੀ ਰਾਸ਼ਟਰੀ ਪੱਧਰ ਤੇ ਕਰੇਗੀ ਨੁਮਾਇੰਦਗੀ
ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ (ਪੀਐਸਸੀਐਸਟੀ) ਪਿਛਲੇ 28 ਸਾਲਾਂ ਤੋਂ ਹਰ ਸਾਲ ਜ਼ਿਲ੍ਹਾ ਪੱਧਰੀ ਚਿਲਡਰਨ ਸਾਇੰਸ ਕਾਂਗਰਸ ਅਤੇ ਰਾਜ ਪੱਧਰੀ ਚਿਲਡਰਨ ਸਾਇੰਸ ਕਾਂਗਰਸ ਦਾ ਆਯੋਜਨ ਕਰ ਰਹੀ ਹੈ। ਇਸ ਸਾਲ, ਪੀ.ਐਸ.ਸੀ.ਐਸ.ਟੀ ਨੇ ਵਰੁਚੁਅਲ ਮੋਡ ਵਿੱਚ ਪੁਸ਼ਪਾ ਗੁਜਰਾਲ ਸਾਇੰਸ ਸਿਟੀ (ਪੀ.ਜੀ.ਐਸ.ਸੀ) ਦੇ ਸਹਿਯੋਗ ਨਾਲ ਰਾਜ ਪੱਧਰੀ ਸੀਐਸਸੀ ਦਾ ਆਯੋਜਨ ਕੀਤਾ। 112 ਪ੍ਰਾਜੈਕਟਾਂ ਨੇ ਸਾਇੰਸ ਫਾਰ ਸਸਟੇਨਬਲ ਲਿਵਿੰਗ ‘ਦੇ ਫੋਕਲ ਥੀਮ’ ਤੇ ਆਪਣੀਆਂ ਖੋਜਾਂ ਪੇਸ਼ ਕੀਤੀਆਂ। ਇਨ੍ਹਾਂ ਵਿਚੋਂ 78 ਪ੍ਰਾਜੈਕਟ ਪੇਂਡੂ ਖੇਤਰ ਦੇ ਸਨ। 100 ਤੋਂ ਵੱਧ ਅਧਿਆਪਕਾਂ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਕਲਪ, ਪ੍ਰਯੋਗ ਅਤੇ ਹੱਲ ਲੱਭਣ ਲਈ ਸਲਾਹ-ਮਸ਼ਵਰੇ ਪ੍ਰਦਾਨ ਕੀਤੇ ਸਨ, ਨੇ ਵੀ ਹਿੱਸਾ ਲਿਆ।
ਰਾਜ ਦੇ ਪੱਧਰ ‘ਤੇ, ਮਾਹਿਰਾਂ ਦੀ ਟੀਮ ਦੁਆਰਾ ਪ੍ਰੋਜੈਕਟਾਂ ਦਾ ਮੁਲਾਂਕਣ ਕੀਤਾ ਗਿਆ। ਕੁੱਲ ਮਿਲਾ ਕੇ, 16 ਸਭ ਤੋਂ ਵਧੀਆ ਪ੍ਰੋਜੈਕਟ ਯਾਨੀ 8 ਸੀਨੀਅਰ ਅਤੇ ਜੂਨੀਅਰ ਵਰਗਾਂ ਦੇ, ਨੂੰ ਰਾਜ ਪੱਧਰ ‘ਤੇ ਚੁਣਿਆ ਗਿਆ ਅਤੇ ਸਨਮਾਨਿਤ ਕੀਤਾ ਗਿਆ। ਇਹ ਪ੍ਰੋਜੈਕਟ ਹੁਣ ਰਾਸ਼ਟਰੀ ਪੱਧਰੀ ਚਿਲਡਰਨ ਸਾਇੰਸ ਕਾਂਗਰਸ ਵਿਚ ਹਿੱਸਾ ਲੈਣਗੇ।
ਸੀਨੀਅਰ ਵਰਗ ਦੇ ਨਤੀਜਿਆਂ ਦਾ ਐਲਾਨ ਡਾ: ਜਤਿੰਦਰ ਕੌਰ ਅਰੋੜਾ, ਕਾਰਜਕਾਰੀ ਡਾਇਰੈਕਟਰ, ਪੰਜਾਬ ਰਾਜ ਵਿਗਿਆਨ ਅਤੇ ਟੈਕਨਾਲੋਜੀ ਦੁਆਰਾ ਕੀਤਾ ਗਿਆ ਅਤੇ ਜੂਨੀਅਰ ਵਰਗ ਦਾ ਨਤੀਜਾ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ: ਨੀਲੀਮਾ ਜੇਰਥ ਨੇ ਕੀਤਾ।
ਸਾਰੀਆਂ ਚੁਣੀਆਂ ਗਈਆਂ ਟੀਮਾਂ ਨੂੰ ਇਨਾਮ ਦੇਣ ਤੋਂ ਇਲਾਵਾ, ਪੀ.ਐਸ.ਸੀ.ਐਸ.ਟੀ, ਤਕਨੀਕੀ ਅਗਵਾਈ ਵਾਲੇ ਸਟਾਰਟ-ਅਪਸ ਅਤੇ ਪ੍ਰਸਿੱਧ ਮਾਹਰਾਂ ਨਾਲ ਵਿਸ਼ੇਸ਼ ਇੰਟਰਐਕਟਿਵ ਸੈਸ਼ਨਾਂ ਦਾ ਆਯੋਜਨ ਵੀ ਕਰੇਗੀ। ਕਾਉਂਸਲ ਦੁਆਰਾ ਸਥਾਪਤ ਕੀਤੇ ਗਏ ਆਪਣੀ ਕਿਸਮ ਦਾ ਸਭ ਤੋਂ ਪਹਿਲੇ ਝੋਨੇ ਦੀ ਪਰਾਲੀ ਤੋਂ ਬਰਿੱਕੇਟ ਨਿਰਮਾਣ ਦੇ ਪਲਾਂਟ ਦੇ ਨਾਲ ਨਾਲ ਰਾਜ ਦੀ ਖੇਤੀਬਾੜੀ ਯੂਨੀਵਰਸਿਟੀ ਵਿੱਚ ਵਰਚੁਅਲ ਟੂਰ ਵੀ ਆਯੋਜਿਤ ਕਰੇਗੀ।