Ferozepur News

ਮਯੰਕ ਫਾਉਂਡੇਸ਼ਨ ਅਤੇ ਲਾਇਨਜ਼ ਕਲੱਬ ਫ਼ਿਰੋਜ਼ਪੁਰ ਬਾਰਡਰ ਨੇ ਖੇਡਿਆ ਸਦਭਾਵਨਾ ਕ੍ਰਿਕਟ ਮੈਚ 

ਮਯੰਕ ਫਾਉਂਡੇਸ਼ਨ ਅਤੇ ਲਾਇਨਜ਼ ਕਲੱਬ ਫ਼ਿਰੋਜ਼ਪੁਰ ਬਾਰਡਰ ਨੇ ਖੇਡਿਆ ਸਦਭਾਵਨਾ ਕ੍ਰਿਕਟ ਮੈਚ 
ਮਯੰਕ ਫਾਉਂਡੇਸ਼ਨ ਅਤੇ ਲਾਇਨਜ਼ ਕਲੱਬ ਫ਼ਿਰੋਜ਼ਪੁਰ ਬਾਰਡਰ ਨੇ ਖੇਡਿਆ ਸਦਭਾਵਨਾ ਕ੍ਰਿਕਟ ਮੈਚ
 ਫ਼ਿਰੋਜ਼ਪੁਰ, 28.3.2021:
 ਅੱਜ ਲਾਇਨਜ਼ ਕਲੱਬ ਫਿਰੋਜ਼ਪੁਰ ਬਾਰਡਰ ਅਤੇ ਮਯੰਕ ਫਾਉਂਡੇਸ਼ਨ ਦੀਆਂ ਟੀਮਾਂ ਨੇ ਸ਼ਾਂਤੀ ਵਿਦਿਆ ਮੰਦਰ ਸਕੂਲ ਦੇ ਮੈਦਾਨ ਵਿੱਚ ਸਦਭਾਵਨਾ ਕ੍ਰਿਕਟ ਮੈਚ ਖੇਡਿਆ।
  ਇਸ ਮੌਕੇ ਮਯੰਕ ਫਾਉਂਡੇਸ਼ਨ ਦੇ ਪ੍ਰਧਾਨ ਅਨਿਰੁੱਧ ਗੁਪਤਾ, ਸੀ.ਈ.ਓ. ਡੀ.ਸੀ. ਮਾਡਲ ਗਰੁਪ ਆਫ਼ ਸਕੂਲ, ਮੋਹਿਤ ਗਰਗ, ਡਾਇਰੈਕਟਰ, ਸ਼ਾਂਤੀ ਵਿਦਿਆ ਮੰਦਰ, ਦੀਪਕ ਸ਼ਰਮਾ, ਸੰਸਥਾਪਕ ਮਯੰਕ ਫਾਉਂਡੇਸ਼ਨ, ਡਾ: ਰੋਹਿਤ ਗਰਗ ਪ੍ਰਧਾਨ, ਲਾਇਨਜ਼ ਕਲੱਬ ਫਿਰੋਜ਼ਪੁਰ ਬਾਰਡਰ, ਸੱਕਤਰ ਮਯੰਕ ਫਾਉਂਡੇਸ਼ਨ, ਐਡਵੋਕੇਟ ਅਸ਼ੀਸ਼ ਸ਼ਰਮਾ, ਸੈਕਟਰੀ, ਲਾਇਨਜ਼ ਕਲੱਬ ਫਿਰੋਜ਼ਪੁਰ ਬਾਰਡਰ ਨੇ ਜੇਤੂ ਮਯੰਕ ਫਾਉਂਡੇਸ਼ਨ ਅਤੇ ਇਸਦੇ ਕਪਤਾਨ ਵਿਕਾਸ ਗੁੰਬਰ ਅਤੇ ਅਕਸ਼ੈ ਮਾਣਿਕ, ਪ੍ਰਿਤਿਕ ਅਰੋੜਾ, ਦੀਪਕ ਗਰੋਵਰ, ਸੰਦੀਪ ਸਹਿਗਲ ਨੂੰ ਅੱਜ ਦੇ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਮੈਡਲ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ।
 ਮੈਚ ਵਿੱਚ ਆਲਰਾਊਂਡ  ਪ੍ਰਦਰਸ਼ਨ ਲਈ ਦੀਪਕ ਗਰੋਵਰ ਨੂੰ ਮੈਨ ਆੱਫ ਦੀ ਮੈਚ ਨਾਲ ਨਿਵਾਜਿਆਂ ਗਿਆ।
ਹਰਿੰਦਰ ਭੁੱਲਰ ਨੇ ਆਪਣੀ ਰੋਚਕ ਸ਼ੈਲੀ ਦੀ ਕੂਮੈਂਟਰੀ ਕਰਕੇ ਸਭ ਦਾ ਮਨ ਮੋਹ ਲਿਆ।
 ਇਸ ਮੌਕੇ ਸਕੂਲ ਦੇ ਡਾਇਰੈਕਟਰ ਮੋਹਿਤ ਗਰਗ ਨੇ ਵਿਸ਼ੇਸ਼ ਮਹਿਮਾਨ ਅਨਿਰੁਧ ਗੁਪਤਾ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ।
 ਦੋਵਾਂ ਸੰਸਥਾਵਾਂ ਨੇ ਭਵਿੱਖ ਵਿੱਚ ਮਿਲ ਕੇ ਕਈ ਸਮਾਜ ਸੇਵੀ ਪ੍ਰੋਜੈਕਟਾਂ ਨੂੰ ਮਿਲ ਕੇ ਕਰਨ ਦਾ ਵਾਅਦਾ ਕੀਤਾ ।

Related Articles

Leave a Reply

Your email address will not be published. Required fields are marked *

Back to top button