Ferozepur News

ਯੂਥ ਕਲੱਬ ਪਿੰਡ ਬਹਾਦਰ ਕੇ ਵਿਖੇ 'ਬੇਟੀ ਬਚਾਓ, ਬੇਟੀ ਪੜਾਓ' ਪ੍ਰੋਗਰਾਮ ਕਰਵਾਇਆ ਗਿਆ

beti ਫਿਰੋਜ਼ਪੁਰ 11 ਮਾਰਚ (ਏ. ਸੀ. ਚਾਵਲਾ) : ਨਹਿਰੂ ਯੁਵਾ ਕੇਂਦਰ ਫ਼ਿਰੋਜ਼ਪੁਰ ਵਲੋਂ ਸ਼ਹੀਦ ਊਧਮ ਸਿੰਘ ਯੂਥ ਕਲੱਬ ਪਿੰਡ ਬਹਾਦਰ ਕੇ ਵਿਖੇ &#39ਬੇਟੀ ਬਚਾਓ, ਬੇਟੀ ਪੜਾਓ&#39 ਮੁਹਿੰਮ ਤਹਿਤ ਸਰਬਜੀਤ ਸਿੰਘ ਬੇਦੀ ਜ਼ਿਲ•ਾ ਯੂਥ ਕੋਆਰਡੀਨੇਟਰ ਦੇ ਆਦੇਸ਼ਾਂ ਅਨੁਸਾਰ 450 ਪਿੰਡਾਂ ਵਿਚ ਨੁੱਕੜ ਨਾਵਲ, ਰੈਲੀਆਂ, ਸੈਮੀਨਾਰ ਆਦਿ ਕੀਤੇ ਜਾ ਰਹੇ ਹਨ । ਇਸ ਪ੍ਰੋਗਰਾਮ ਦੌਰਾਨ ਜਗਤਾਰ ਸਿੰਘ ਜ਼ਿਲ•ਾ ਪ੍ਰੋਜੈਕਟ ਅਫ਼ਸਰ ਹਾਜ਼ਰ ਸਨ। ਇਸ ਮੌਕੇ ਤੇ ਨੂਰ ਆਰਟ ਗਰੁੱਪ ਦੀ ਟੀਮ ਵਲੋਂ ਨੁੱਕੜ ਨਾਟਕ, ਭਰੂਣ ਹੱਤਿਆ ਨੂੰ ਦਰਸਾਉਂਦੀ ਕੋਰਿਓਗ੍ਰਾਫ਼ੀ ਕੀਤੀ ਗਈ । ਇਸ ਮੌਕੇ ਤੇ ਜਗਤਾਰ ਸਿੰਘ ਨੇ ਭਰੂਣ ਹੱਤਿਆ ਅਤੇ ਨਸ਼ਿਆਂ ਸਬੰਧੀ ਜਾਣਕਾਰੀ ਦਿੱਤੀ। ਉਨ•ਾਂ ਨੇ ਇਹ ਵੀ ਕਿਹਾ ਕਿ &#39ਬੇਟੀ ਬਚਾਓ ਬੇਟੀ ਪੜਾਓ’ ਤਾਂ ਸਾਡਾ ਸਾਰਾ ਪਰਿਵਾਰ ਪੜ•ਦਾ ਹੈ। ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਮੈਡਮ ਰਜਨੀਤ ਕੌਰ, ਜਸਵਿੰਦਰ ਸਿੰਘ, ਕਿਸਨ ਲਾਲ ਨੰਬਰਦਾਰ, ਜਗਦੀਸ਼ ਸਿੰਘ ਪ੍ਰਧਾਨ ਯੂਥ ਕਲੱਬ, ਨਗਰ ਦੇ ਨੰਬਰਦਾਰ, ਜਤਿੰਦਰ ਸਿੰਘ ਸਾਬਕਾ ਪ੍ਰਧਾਨ, ਰਾਕੇਸ਼ ਕੁਮਾਰ, ਸੰਦੀਪ ਕੁਮਾਰ, ਗੁਰਪ੍ਰੀਤ ਮੈਂਬਰ, ਕ੍ਰਿਸ਼ਨ ਲਾਲ ਮੈਂਬਰ ਤੋਂ ਇਲਾਵਾ ਅਨੇਕਾਂ ਪਤਵੰਤੇ ਹਾਜ਼ਰ ਸਨ।

Related Articles

Back to top button