Ferozepur News

ਮੰਤਰੀ ਫੋਜਾ ਸਿੰਘ ਸਰਾਰੀ ਦੀ ਬਰਖਾਸਤੀ ਨੂੰ ਲੈ ਕੇ  ਕਾਂਗਰਸ ਕਰ ਰਹੀ ਹੈ ਧਰਨਾ ਪ੍ਰਦਰਸ਼ਨ

ਮੰਤਰੀ ਫੋਜਾ ਸਿੰਘ ਸਰਾਰੀ ਦੀ ਬਰਖਾਸਤੀ ਨੂੰ ਲੈ ਕੇ  ਕਾਂਗਰਸ ਕਰ ਰਹੀ ਹੈ ਧਰਨਾ ਪ੍ਰਦਰਸ਼ਨ
ਮੰਤਰੀ ਫੋਜਾ ਸਿੰਘ ਸਰਾਰੀ ਦੀ ਬਰਖਾਸਤੀ ਨੂੰ ਲੈ ਕੇ  ਕਾਂਗਰਸ ਕਰ ਰਹੀ ਹੈ ਧਰਨਾ ਪ੍ਰਦਰਸ਼ਨ
ਫਿਰੋਜ਼ਪੁਰ 10 ਅਕਤੂਬਰ, 2022: ਅੱਜ ਕਾਂਗਰਸ ਪਾਰਟੀ ਵੱਲੋਂ ਪੰਜਾਬ ਭਰ ਵਿੱਚ ਜ਼ਿਲ੍ਹਿਆ ਦੇ ਡੀ.ਸੀ ਦੱਫਤਰਾਂ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ।
ਮਾਮਲ ਪਿਛਲੇ ਦਿਨੀਂ ਕਥਿਤ ਤੌਰ ਤੇ ਫੋਜਾ ਸਿੰਘ ਸਰਾਰੀ ( ਕੈਬਿਨੇਟ ਮੰਤਰੀ, ਪੰਜਾਬ) ਦੀ  ਵਾਇਰਲ ਆਡੀਓ ਦਾ ਹੈ। ਵਾਇਰਲ ਆਡੀਓ ਵਿਚ ਕਿਸੀ ਸੌਦੇਬਾਜ਼ੀ  ਦਾ ਜ਼ਿਕਰ ਕੀਤਾ ਗਿਆ ਸੀ। ਆਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਦੀ ਸਿਆਸਤ ਫਿਰ ਤੋਂ ਗਰਮਾ ਗਈ ਹੈ। ਇਸ ਵਿਧਾਨਸਭਾ ਸੈਸ਼ਨ ਦੇ ਦੌਰਾਨ ਦੌਰਾਨ ਵੀ ਮੁੱਖ ਵਿਰੋਧੀ ਧਿਰ ਕਾਂਗਰਸ ਵੱਲੋਂ,     ਲਗਾਤਾਰ ਨੈਤਿਕਤਾ ਦੇ ਆਧਾਰ ਤੇ ਫੋਜਾ ਸਿੰਘ ਸਰਾਰੀ ਦੀ ਮੰਤਰੀ ਪਦ ਤੋਂ ਬਰਖਾਸਤੀ ਦ ਮੰਗ ਕੀਤੀ ਗਈ ਅਤੇ ਹੁਣ ਨਿਆਇਕ ਜਾਂਚ ਦੀ ਮੰਗ ਕਰ ਰਹੀ ਹੈ।
           ਪੰਜਾਬ ਪੱਧਰ ਤੇ ਧਰਨਾ ਪ੍ਰਦਰਸ਼ਨ ਦੀ ਕਾਲ ਨੂੰ ਪੂਰਾ ਕਰਦੇ  ਹੋਏ ,ਕਾਂਗਰਸ ਪਾਰਟੀ ਦੀ ਫਿਰੋਜ਼ਪੁਰ ਲੀਡਰਸ਼ਿਪ ਵੱਲੋਂ ਅੱਜ ਧਰਨਾ ਪ੍ਰਦਰਸ਼ਨ ਕੀਤਾ ਗਿਆ। ਸ਼੍ਰੀ ਰਜਿੰਦਰ ਛਾਬੜਾ ( ਜ਼ਿਲ੍ਹਾ ਪ੍ਰਧਾਨ, ਫਿਰੋਜ਼ਪੁਰ ) ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅਸੀਂ ਅੱਜ ਧਰਨਾ ਪ੍ਰਦਰਸ਼ਨ ਕਰਨ ਤੋਂ ਬਾਅਦ ਡੀ.ਸੀ ਫਿਰੋਜ਼ਪੁਰ ਦੇ ਰਾਹੀਂ ਸ਼੍ਰੀ ਬਨਵਾਰੀ ਲਾਲ ਪੁਰੋਹਿਤ ( ਰਾਜਪਾਲ,ਪੰਜਾਬ ) ਦੇ ਨਾਂ ਇਕ ਮੰਗ ਪੱਤਰ ਸੌਂਪਾਂਗੇ ਅਤੇ ਮੰਗ ਕਰਾਂਗੇ ਉਹ ਅਪਣੇ ਵਿਸ਼ੇਸ਼ ਅਧਿਕਾਰਾਂ ਦੀ ਵਰਤੋਂ ਕਰਕੇ ਮੰਤਰੀ ਫੋਜਾ ਸਿੰਘ ਸਰਾਰੀ ਨੂੰ ਬਰਖ਼ਾਸਤ ਕਰਨ ਕਿਉਂਕਿ ਤਰਸੇਮ ਕਪੂਰ ਨਾਲ ਮੰਤਰੀ ਫੋਜਾ ਸਿੰਘ ਸਰਾਰੀ ਦੀ ਵਾਇਰਲ ਆਡੀਓ ਪੂਰੇ ਪੰਜਾਬ ਦੇ ਲੋਕਾਂ ਤੱਕ ਪਹੁੰਚ ਗਈ ਹੈ ਜਿਸ ਵਿੱਚ ਉਹ ਸਾਫ ਤੌਰ ਤੇ ਸੌਦੇਬਾਜ਼ੀ ਕਰਦਾ ਸੁਣਾਈ ਦੇ ਰਿਹਾ।
ਪੰਜਾਬ ਵਿੱਚ ਸਾਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਕੋਈ ਉਮੀਦ ਨਹੀਂ ਹੈ ਕਿ ਉਹ ਇਸ ਦਾਗੀ ਮੰਤਰੀ ਨੂੰ ਅਹੁਦੇ ਤੋਂ ਹਟਾ ਦੇਵੇਗੀ। ਉਹਨਾਂ ਨੇ ਪੰਜਾਬ ਦੇ ਰਾਜਪਾਲ ਤੋਂ ਅਪੀਲ ਕਰਦਿਆਂ ਕਿਹਾ ਹਾਂ ਕਿ ਉਹ ਆਪਣੀਆਂ ਸੰਵਿਧਾਨਕ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਇਸ ਮੰਤਰੀ ਨੂੰ ਅਜਿਹੀ ਅਪਰਾਧਿਕ ਕਾਰਵਾਈ ਲਈ ਸਰਕਾਰ ਤੋਂ ਬਰਖ਼ਾਸਤ ਕਰਨ ਤਾਂਕਿ ਸੰਵਿਧਾਨ, ਲੋਕਤੰਤਰ ਅਤੇ ਪੰਜਾਬ ਦੇ ਲੋਕਾਂ ਦਾ ਅਪਮਾਨ ਹੋਣ ਤੋਂ ਰੋਕਿਆ ਜਾ ਸਕੇ।

Related Articles

Leave a Reply

Your email address will not be published. Required fields are marked *

Back to top button