Ferozepur News
ਮੰਗ ਨੂੰ ਲੈ ਸਿੱਖਿਆ ਪ੍ਰੋਵਾਈਡਰ ਯੂਨੀਅਨ, ਐਸ.ਐਸ.ਏ., ਰਮਸਾ ਯੂਨੀਅਨ 17 ਜੂਨ ਨੂੰ ਮੋਹਾਲੀ ਵਿਖੇ ਸੂਬਾ ਪੱਧਰੀ ਰੋਸ ਰੈਲੀ
ਫਿਰੋਜ਼ਪੁਰ 16 ਜੂਨ (ਏ.ਸੀ.ਚਾਵਲਾ) ਆਪਣੀਆਂ ਹੱਕੀ ਮੰਗਾਂ 4-5 ਮਹੀਨਿਆਂ ਤੋਂ ਰੁਕੀਆਂ ਤਨਖਾਹ ਜਾਰੀ ਕਰਵਾਉਣ ਤੇ ਰੈਗੂਲਰ ਦੇ ਪ੍ਰੋਸੈਸ ਨੂੰ ਤੇਜ਼ ਕਰਵਾਉਣ ਨੂੰ ਲੈ ਸਿੱਖਿਆ ਪ੍ਰੋਵਾਈਡਰ ਯੂਨੀਅਨ ਤੇ ਐਸ.ਐਸ.ਏ., ਰਮਸਾ ਯੂਨੀਅਨ ਵਲੋਂ ਸਾਂਝੇ ਤੌਰ ਤੇ ਜੋ 17 ਜੂਨ ਨੂੰ ਮੋਹਾਲੀ ਡੀ.ਜੀ.ਐਸ.ਈ. ਦਫ਼ਤਰ ਸਾਹਮਣੇ ਸੂਬਾ ਪੱਧਰੀ ਰੋਸ ਰੈਲੀ ਕੀਤੀ ਜਾ ਰਹੀ ਹੈ। ਉਸ ਵਿਚ ਬਲਾਕ ਘੱਲ ਖੁਰਦ ਤੋਂ ਵੱਡੀ ਗਿਣਤੀ ਵਿਚ ਅਧਿਆਪਕ ਪਹੁੰਚਣਗੇ। ਇਸ ਮੌਕੇ ਅਸ਼ੋਕ ਕੁਮਾਰ, ਹਰਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ, ਜਗਸੀਰ ਸਿੰਘ ਆਦਿ ਹਾਜ਼ਰ ਸਨ। ਉਕਤ ਜਾਣਕਾਰੀ ਸਿੱਖਿਆ ਪ੍ਰੋਵਾਈਡਰ ਯੂਨੀਅਨ ਦੇ ਪ੍ਰਧਾਨ ਜਗਸੀਰ ਸਿੰਘ ਅਤੇ ਸਕੱਤਰ ਰਣਜੀਤ ਸਿੰਘ ਉਗੋਕੇ ਨੇ ਦਿੱਤੀ। ਉਨ•ਾਂ ਕਿਹਾ ਕਿ 7 ਹਜ਼ਾਰ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਨੂੰ ਇਕ ਪਾਸੇ ਸਰਕਾਰ ਰੈਗੂਲਰ ਕਰਨ ਦਾ ਭਰੋਸਾ ਦੇ ਰਹੀ ਹੈ, ਪਰ ਫਰਵਰੀ ਮਹੀਨੇ ਤੋਂ ਤਨਖਾਹ ਨਾ ਜਾਰੀ ਕਰ ਫਾਕੇ ਕੱਟਣ ਲਈ ਮਜ਼ਬੂਰ ਕਰ ਰਹੀ ਹੈ, ਜਿਸ ਦੇ ਰੋਸ ਵਜੋਂ ਹੀ ਸੂਬਾ ਪੱਧਰੀ ਰੈਲੀ ਕੀਤੀ ਜਾ ਰਹੀ ਹੈ।