Ferozepur News

ਮਜ਼ਦੂਰੀ ਛੱਡ ਸਕੂਲ ਪਰਤੇ ਵਿਦਿਆਰਥੀ ਡਿਪਟੀ ਕਮਿਸ਼ਨਰ ਵੱਲੋਂ ਸਨਮਾਨਿਤ

-ਵਿਦਿਆਰਥੀਆਂ ਦੇ ਉਜਵੱਲ ਭਵਿੱਖ ਲਈ ਅਧਿਆਪਕ ਸੇਵਾ ਭਾਵਨਾ ਨਾਲ ਕੰਮ ਕਰਨ: ਡੀਸੀ ਰਾਮਵੀਰ
ਫਿਰੋਜ਼ਪੁਰ 17 ਮਈ (): ਅਧਿਆਪਕ ਵਰਗ ਵੱਲੋਂ ਪਾਏ ਯੋਗਦਾਨ ਦੀ ਬਦੌਲਤ ਹੀ ਵਿਦਿਆਰਥੀ ਮੰਜ਼ਿਲਾਂ ਸਰ ਕਰਦੇ ਹਨ, ਇਸ ਲਈ ਵਿਦਿਆਰਥੀਆਂ ਦੇ ਉਜਵੱਲ ਭਵਿੱਖ ਲਈ ਅਧਿਆਪਕ ਸੇਵਾ ਭਾਵਨਾ ਅਤੇ ਤਨਦੇਹੀ ਨਾਲ ਕੰਮ ਕਰਨ, ਅਧਿਆਪਕ ਦਾ ਕਿੱਤਾ ਪਵਿੱਤਰ ਹੈ। ਇਸ ਗੱਲ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਫਿਰੋਜਪੁਰ ਰਾਮਵੀਰ ਆਈਏਐੱਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋਕੇ ਵਿਖੇ ਸਕੂਲ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਅਤੇ ਸਟਾਫ ਵੱਲੋਂ ਕੀਤੇ ਯਤਨਾਂ ਸਦਕਾ ਖੇਤ ਮਜ਼ਦੂਰੀ ਕਰਦੇ ਵਿਦਿਆਰਥੀਆਂ ਨੂੰ ਦੁਬਾਰਾ ਦਾਖਲ ਕਰਨ ਉਪਰੰਤ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਨ ਮੌਕੇ ਕਹੇ। ਉਨ•ਾਂ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਵਿਦਿਆਰਥੀਆਂ ਨੂੰ ਵੀ ਮਿਹਨਤ ਅਤੇ ਲਗਨ ਨਾਲ ਪੜ•ਾਈ ਕਰਨ ਲਈ ਪ੍ਰੇਰਿਤ ਕੀਤਾ। ਉਨ•ਾਂ ਕਿਹਾ ਕਿ ਕਮਜ਼ੋਰ ਵਿਦਿਆਰਥੀਆਂ ਲਈ ਜ਼ਿਲ•ੇ ਵਿਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਰੈਮੀਡੀਅਲ ਕੋਚਿੰਗ ਸ਼ੁਰੂ ਕੀਤੀ ਗਈ ਹੈ। ਜਿਸ ਤਹਿਤ ਸਕੂਲ ਟਾਈਮ ਤੋਂ ਬਾਅਦ 2 ਘੰਟੇ ਵਿਸ਼ੇਸ਼ ਪੜ•ਾਈ ਕਰਵਾਈ ਜਾਵੇਗੀ। 
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਨੀਤ ਕੁਮਾਰ ਨੇ ਵੀ 6ਵੀਂ ਤੋਂ +2 ਤੱਕ ਦੀਆਂ ਜਮਾਤਾਂ ਵਿਚ ਪਹੁੰਚ ਕੇ ਵਿਦਿਆਰਥੀਆਂ ਕੋਲੋਂ ਪ੍ਰਸ਼ਨ ਪੁੱਛੇ ਅਤੇ ਅਧਿਆਪਕ ਵਰਗ ਨੂੰ ਕਮੀਆਂ ਦੂਰ ਕਰਨ ਲਈ ਅਨੇਕਾਂ ਵੱਢਮੁੱਲੇ ਸੁਝਾਅ ਦਿੱਤੇ। ਸਕੂਲ ਪ੍ਰਿੰਸੀਪਲ ਨੇ ਡਿਪਟੀ ਕਮਿਸ਼ਨਰ ਅਤੇ ਵਧੀਕ ਡਿਪਟੀ ਕਮਿਸ਼ਨਰ ਦਾ ਧੰਨਵਾਦ ਕਰਦਿਆਂ ਸਰਹੱਦੀ ਇਲਾਕੇ ਅਤੇ ਸਕੂਲ ਦੀਆਂ ਸਮੱਸਿਆਵਾਂ ਨੂੰ ਪ੍ਰਮੁੱਖਤਾ ਨਾਲ ਪੇਸ਼ ਕੀਤਾ, ਜਿੰਨ•ਾਂ ਨੂੰ ਡੀਸੀ ਵੱਲੋਂ ਪਹਿਲ ਦੇ ਆਧਾਰ ਤੇ ਪੂਰਾ ਕਰਨ ਦਾ ਵਿਸਵਾਸ਼ ਦਿੱਤਾ। ਉਨ•ਾਂ ਨੇ ਪਿੰਡ ਦੇ ਨੁਮਾਇੰਦਿਆਂ ਨੂੰ ਸਕੂਲ ਲਈ ਜਗ•ਾ ਦਾ ਪ੍ਰਬੰਧ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਯੋਗੇਸ਼ ਬਾਂਸਲ ਤੋਂ ਇਨਾਵਾ ਸਕੂਲ ਸਟਾਫ ਸੁਖਵਿੰਦਰ ਸਿੰਘ ਲੈਕਚਰਾਰ, ਗੀਤਾ, ਰਾਜੇਸ਼ ਕੁਮਾਰ, ਸਰੂਚੀ ਮਹਿਤਾ, ਜੋਗਿੰਦਰ ਸਿੰਘ, ਲਲਿਤ ਕੁਮਾਰ, ਪ੍ਰਿਤਪਾਲ ਸਿੰਘ, ਵਿਜੇ ਭਾਰਤੀ, ਲਖਵਿੰਦਰ ਸਿੰਘ, ਛਿੰਦਰਪਾਲ ਸਿੰਘ, ਮੀਨਾਕਸ਼ੀ ਸ਼ਰਮਾ, ਦਵਿੰਦਰ ਕੁਮਾਰ ਆਦਿ ਹਾਜ਼ਰ ਸਨ। 

Related Articles

Back to top button