ਮੋਹਨ ਲਾਲ ਫਾਊਂਡੇਸ਼ਨ ਵਲੋਂ ਆਯੋਜਿਤ ਅੱਠਵੇਂ ਮੁਸ਼ਾਇਰੇ ਦੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਡੀਓ ਸੀ. ਡੀ. ਕੀਤੀ ਰਿਲੀਜ਼
ਮੋਹਨ ਲਾਲ ਫਾਊਂਡੇਸ਼ਨ ਵਲੋਂ ਆਯੋਜਿਤ ਅੱਠਵੇਂ ਮੁਸ਼ਾਇਰੇ ਦੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਡੀਓ ਸੀ. ਡੀ. ਕੀਤੀ ਰਿਲੀਜ਼
-ਭਾਸਕਰ ਫਾਊਂਡੇਸ਼ਨ ਵਲੋਂ ਕਲਾ ਅਤੇ ਸਹਿਤ ਦੇ ਖੇਤਰ ਵਿਚ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਹੈ: ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ
ਫ਼ਿਰੋਜ਼ਪੁਰ 7 ਫਰਵਰੀ ()- ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਬੀਤੀ ਸ਼ਾਮ ਮੋਹਨ ਲਾਲ ਫਾਊਂਡੇਸ਼ਨ ਵਲੋਂ ਆਯੋਜਿਤ ਅੱਠਵੇਂ ਮੁਸ਼ਾਇਰੇ ਦੀ ਆਡੀਓ ਸੀ. ਡੀ. ਰਿਲੀਜ਼ ਕੀਤੀ ਗਈ। ਇਸ ਮੌਕੇ ਸੁਖਵੀਰ ਸਿੰਘ ਬਾਦਲ ਨੇ ਆਖਿਆ ਕਿ ਸਰਹੱਦੀ ਸ਼ਹਿਰ ਫਿਰੋਜ਼ਪੁਰ ਵਿਖੇ ਮੋਹਨ ਲਾਲ ਭਾਸਕਰ ਫਾਊਂਡੇਸ਼ਨ ਵਲੋਂ ਕਲਾ ਅਤੇ ਸਹਿਤ ਦੇ ਖੇਤਰ ਵਿਚ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਹੈ। ਉਨ•ਾਂ ਆਖਿਆ ਕਿ ਪੰਜਾਬ ਸਰਕਾਰ ਵਲੋਂ ਫਾਊਂਡੇਸ਼ਨ ਨੂੰ ਕਲਾ ਅਤੇ ਸਹਿਤ ਤੇ ਖੇਤਰ ਵਿਚ ਕੰਮ ਕਰਨ ਲਈ ਤਰ•ਾਂ ਦਾ ਸਹਿਯੋਗ ਦਿੱਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਹੋਇਆ ਮੋਹਨ ਲਾਲ ਭਾਸਕਰ ਫਾਊਂਡੇਸ਼ਨ ਦੇ ਜਨਰਲ ਸਕੱਤਰ ਗੌਰਵ ਸਾਗਰ ਭਾਸਕਰ ਨੇ ਦੱਸਿਆ ਕਿ ਪਿਛਲੇ 11 ਸਾਲਾਂ ਤੋਂ ਮਹਾਨ ਦੇਸ਼ ਭਗਤ, ਕਵੀ ਅਤੇ ਫਿਲਮਕਾਰ, ਸਿੱਖਿਆ ਮਾਹਰ ਮੋਹਨ ਲਾਲ ਭਾਸਕਰ ਦੀ ਯਾਦ ਵਿਚ ਸਰਹੱਦੀ ਜ਼ਿਲ•ੇ ਫਿਰੋਜ਼ਪੁਰ ਵਿਖੇ ਆਰਟ ਐਂਡ ਥਿਏਟਰ ਫੈਸਟੀਵਲ ਦਾ ਆਯੋਜਨ ਕੀਤਾ ਜਾਂਦਾ ਹੈ। ਜਿਸ ਵਿਚ ਨਾ ਕੇਵਲ ਨਵੀਂ ਪੀੜ•ੀ ਆਪਣੀ ਮਹਾਨ ਸੰਸਕ੍ਰਿਤੀ ਅਤੇ ਦੇਸ਼ ਭਗਤੀ ਲਈ ਪ੍ਰੇਰਿਤ ਕੀਤਾ ਜਾਂਦਾ ਹੈ, ਬਲਕਿ ਉਸ ਦੇ ਨਾਲ ਨਾਲ ਸਮਾਜ ਵਿਚ ਮਾਤਾ ਪਿਤਾ ਅਤੇ ਬਜ਼ੁਰਗਾਂ ਦੇ ਸਨਮਾਨ ਨੂੰ ਵਧਾਉਣ ਲਈ ਵੱਡਾ ਉਪਰਾਲਾ ਕੀਤਾ ਜਾਂਦਾ ਹੈ।
ਮੋਹਨ ਲਾਲ ਭਾਸਕਰ ਆਰਟ ਐਂਡ ਥਿਏਟਰ ਫੈਸਟੀਵਲ ਦਾ ਮੁੱਖ ਅਕਾਰਸ਼ਨ ਕਈ ਸਾਲਾਂ ਤੋਂ ਕਰਵਾਇਆ ਜਾ ਰਿਹਾ ਹੈ। ''ਆਲ ਇੰਡੀਆ ਉਰਦੂ'' ਮੁਸ਼ਾਇਰਾ ਹੈ'' ਅਤੇ ਕੋਈ ਵੀ ਕਲਾ ਪ੍ਰੇਮੀ ਫਾਊਂਡੇਸ਼ਨ ਦੀ ਵੈਬਸਾਈਡ ਡਬਲਯੂ ਡਬਲਯੂ ਡਬਲਯੂ. ਐਮ. ਐਲ. ਬੀ. ਫਾਊਂਡੇਸ਼ਨ ਓਆਰਜੀ ਤੋਂ ਡੋਨਲੋਡ ਕਰ ਕਸਦਾ ਹੈ ਜਾਂ ਫਾਊਂਡੇਸ਼ਨ ਨਾਲ ਸੰਪਰਕ ਕਰਕੇ ਉਕਤ ਸੀ. ਡੀ. ਵੀ ਪ੍ਰਾਪਤ ਕਰ ਸਕਦਾ ਹੈ। ਐਮ. ਐਲ. ਬੀ. ਫਾਊਂਡੇਸ਼ਨ ਦੀ ਸਰਪ੍ਰਸਤ ਸ਼੍ਰੀਮਤੀ ਪ੍ਰਭਾ ਭਾਸਕਰ ਅਮੇ ਮੈਂਬਰ ਡਾ. ਐਚ. ਕੇ. ਅਰੋੜਾ, ਡਾ. ਐਸ. ਐਨ. ਰੁਦਰਾ, ਹਰਮੀਤ ਵਿਦਿਆਰਥੀ, ਝਲਕੇਸ਼ਵਰ ਭਾਸਕਰ, ਅਨਿਲ ਬਾਂਸਲ, ਅਮਨ ਦਿਉੜਾ, ਨਰੇਸ਼ ਖੰਨਾ, ਡਾ. ਹਰੀਸ਼ ਭੋਲਾ, ਪ੍ਰੋ. ਗੁਰਤੇਜ ਕੁਹਾਰਵਾਲਾ, ਸੰਤੋਖ ਸਿੰਘ ਆਦਿ ਨੇ ਉਪਰੋਕਤ ਸੀ. ਡੀ. ਰਿਲੀਜ਼ ਕਰਨ ਦੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਕੋਟਿ ਕੋਟਿ ਧੰਨਵਾਦ ਕੀਤਾ।