ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ ਫਿਰੋਜ਼ਪੁਰ ਦਾ ਬਾਰ੍ਹਵੀਂ ਕਲਾਸ ਦਾ ਨਤੀਜਾ ਰਿਹਾ ਸ਼ਾਨਦਾਰ
ਫ਼ਿਰੋਜ਼ਪੁਰ 23 ਜੁਲਾਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਨਤੀਜੇ ‘ਚ ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲ਼ਾ ਫਿਰੋਜ਼ਪੁਰ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਸਕੂਲ ਦੇ ਵਿਦਿਆਰਥੀ ਜਗਜੀਤ ਸਿੰਘ ਨੇ 98.4% ਅੰਕ ਹਾਸਿਲ ਕਰਕੇ ਫਿਰੋਜ਼ਪੁਰ ਜ਼ਿਲੇ ਦੇ ਸਮੂਹ ਸਰਕਾਰੀ ਸਕੂਲਾਂ ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਕਰਕੇ ਜਿੱਥੇ ਜਿੱਥੇ ਜ਼ਿਲ੍ਹੇ ਦੇ ਅਫਸਰਾਂ ਤੇ ਅਧਿਆਪਕਾਂ ਦਾ ਮਾਣ ਵਧਾਇਆ ਹੈ,ਉੱਥੇ ਆਪਣੇ ਮਾਪਿਆਂ ਦਾ ਨਾਂ ਵੀਂ ਰੌਸ਼ਨ ਕੀਤਾ ਹੈ।
ਇਸ ਸੰਬੰਧੀ ਪ੍ਰਿੰ: ਜਗਜੀਤ ਸਿੰਘ ਸੰਧੂ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਲਗਨ ਤੇ ਅਧਿਆਪਕਾਂ ਵੱਲੋਂ ਕਰਵਾਈ ਗਈ ਮਿਹਨਤ ਸਦਕਾ ਸਕੂਲ ਦਾ ਨਤੀਜਾ 100 ਫੀਸਦੀ ਆਇਆ ਹੈ। ਸਕੂਲ ਦੇ 339 ਵਿਦਿਆਰਥੀਆਂ ਵਿੱਚੋਂ 134 ਵਿਦਿਆਰਥੀਆਂ ਦੇ 90%ਤੋਂ ਉੱਪਰ ਅੰਕ ਆਏ ਹਨ, 183 ਵਿਦਿਆਰਥੀਆਂ ਨੇ 80%ਤੋਂ 90%ਦੇ ਵਿਚਕਾਰ ਅੰਕ ਲਏ ਹਨ, 20 ਵਿਦਿਆਰਥੀ ਅਜਿਹੇ ਹਨ ਜਿਹਨਾਂ ਨੇ 70%ਤੋਂ 80%ਅੰਕ ਹਾਸਿਲ ਕੀਤੇ ਹਨ। ਕਮਰਸ ਗਰੁੱਪ ਵਿੱਚ ਜਿੱਥੇ ਵਿਦਿਆਰਥੀ ਜਗਜੀਤ ਸਿੰਘ ਨੇ 98.4% ਅੰਕ ਹਾਸਿਲ ਕਰਕੇ ਫਿਰੋਜ਼ਪੁਰ ਜ਼ਿਲ੍ਹੇ ਤੇ ਸਕੂਲ ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ, ਉੱਥੇ ਭਾਰਤੀ ਨੇ 97.11% ਅੰਕ ਲੈ ਕੇ ਦੂਜਾ ਸਥਾਨ ਤੇ ਗੁਰਲੀਨ ਕੌਰ ਨੇ 96.67% ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ ਹੈ।
ਇਸੇ ਤਰ੍ਹਾਂ ਨਾਨ-ਮੈਡੀਕਲ ਵਿੱਚ ਵਿਦਿਆਰਥੀ ਗੁਰਤੇਜ ਸਿੰਘ ਨੇ 98%ਅੰਕ ਲੈ ਕੇ ਪਹਿਲਾਂ ਸਥਾਨ,ਇੰਦਰ ਛਾਬੜਾ ਨੇ 97.33% ਅੰਕ ਲੈ ਕੇ ਦੂਜਾ ਸਥਾਨ ਤੇ ਸਤਨਾਮ ਸਿੰਘ ਨੇ 96.8% ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਮੈਡੀਕਲ ਗਰੁੱਪ ਵਿੱਚ ਰਾਜਦੀਪ ਕੌਰ ਨੇ 94.8%ਅੰਕ ਲੈ ਕੇ ਪਹਿਲਾਂ ਸਥਾਨ,ਹਰਪ੍ਰੀਤ ਕੌਰ ਨੇ 93.55% ਅੰਕ ਲੈ ਕੇ ਦੂਜਾ ਸਥਾਨ ਤੇ ਸੰਦੀਪ ਕੌਰ ਨੇ 93.11% ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਦੌਰਾਨ ਸਕੂਲ ਦੀ ਵਾਇਸ ਪ੍ਰਿੰਸੀਪਲ ਮੈਡਮ ਪਰਦੀਪ ਕੌਰ ਇਹਨਾਂ ਸ਼ਾਨਦਾਰ ਨਤੀਜਿਆਂ ਲਈ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।