Ferozepur News

ਮੁੱਖ ਮੰਤਰੀ ਦੇ ਲਿਖਤੀ ਹੁਕਮਾਂ ਦੇ ਬਾਵਜੂਦ ਸਿੱਖਿਆ ਵਿਭਾਗ ਤੇ ਵਿੱਤ ਵਿਭਾਗ ਨਹੀਂ ਕਰ ਰਹੇ ਮਸਲੇ ਹੱਲ

sarva-shiksha-abhiyanਫਿਰੋਜ਼ਪੁਰ 4 ਅਪ੍ਰੈਲ (ਏ. ਸੀ. ਚਾਵਲਾ) : ਪਿਛਲੇ 10 ਸਾਲਾਂ ਤੋਂ ਆਪਣੀਆ ਸੇਵਾਵਾਂ ਰੈਗੁਲਰ ਕਰਾਉਣ ਦੀ ਮੰਗ ਕਰ ਰਹੇ ਸਰਵ ਸਿੱਖਿਆ ਅਭਿਆਨ, ਰਮਸਅ ਦਫਤਰੀ ਕਰਮਚਾਰੀਆ ਨੇ ਸੰਘਰਸ਼ ਨੂੰ ਤੇਜ਼ ਕਰਨ ਦਾ ਐਲਾਨ ਕਰ ਦਿੱਤਾ ਹੈ। ਸੂਬਾ ਪ੍ਰਧਾਨ ਇਮਰਾਨ ਭੱਟੀ ਅਤੇ ਸਕੱਤਰ ਰਜਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਆਪਣੇ ਹੀ ਨਿਯਮਾਂ ਤੇ ਕੀਤੇ ਵਾਅਦਿਆ ਤੋਂ ਮੁੱਕਰ ਰਹੀ ਹੈ ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਦੀ ਕਰਮਚਾਰੀ ਪਾਲਸੀ ਮੁਤਾਬਿਕ 3 ਸਾਲ ਦੀ ਸੇਵਾ ਪੂਰੀ ਕਰਨ ਵਾਲੇ ਕਰਮਚਾਰੀਆ ਨੂੰ ਰੈਗੁਲਰ ਕੀਤਾ ਜਾਂਦਾ ਹੈ ਪਰ ਸਰਵ ਸਿੱਖਿਆ ਅਭਿਆਨ ਪਿਛਲੇ 10 ਸਾਲਾਂ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਪਰ ਪੰਜਾਬ ਸਰਕਾਰ ਉਨ•ਾਂ ਨੂੰ ਰੈਗੁਲਰ ਕਰਨ ਤੋਂ ਭੱਜ ਰਹੀ ਹੈ। ਉਨ•ਾਂ ਦੱਸਿਆ ਕਿ ਉਨ•ਾਂ ਦੀਆਂ ਮੰਗਾਂ ਜਿਵੇਂ ਕਿ ਮੁੱਖ ਮੰਤਰੀ ਪੰਜਾਬ ਵਲੋਂ ਕੀਤੇ ਵਾਅਦੇ ਅਨੁਸਾਰ ਕਰਮਚਾਰੀਆ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣ, ਫਿਜਿਉਥਰਪਿਸਟ ਕੇਡਰ ਨੂੰ 1-4-14 ਤੋਂ ਪੇ-ਸਕੇਲ ਲਾਗੂ ਕੀਤਾ ਜਾਵੇ, 1-4-2014 ਨੂੰ ਕਰਮਚਾਰੀਆ ਨੂੰ ਦਿੱਤੇ ਪੇ ਸਕੇਲ ਵਿਚ ਪੰਜਾਬ ਸਰਕਾਰ ਦੀਆ ਮੰਨਜ਼ੂਰਸ਼ੁਦਾ ਅਹੁਦਿਆ ਮੁਤਾਬਿਕ ਸੋਧ ਕੀਤੀ ਜਾਵੇ, ਸਸਅ ਦੀਆਂ ਮਹਿਲਾ ਕਰਮਚਾਰੀਆਂ ਨੂੰ ਰੈਗੁਲਰ ਕਰਮਚਾਰੀਆ ਵਾਂਗ 6 ਮਹੀਨੇ ਦੀ ਪ੍ਰਸੂਤਾ ਛੁੱਟੀ ਦਿੱਤੀ ਜਾਵੇ, ਸਮੂਹ ਸਸਅ, ਰਮਸਅ ਦਫਤਰੀ ਕਰਮਚਾਰੀਆਂ ਨੂੰ ਸਲਾਨਾ ਇਨਕਰੀਮੈਂਟ, ਮੈਡੀਕਲ ਤੇ ਮੋਬਾਇਲ ਭੱਤਾ ਲਾਗੂ ਕੀਤਾ ਜਾਵੇ। ਉਨ•ਾਂ ਦੱਸਿਆ ਕਿ ਕਰਮਚਾਰੀਆ ਦੀਆਂ ਹੋਰ ਹੱਕੀ ਤੇ ਜਾਇਜ਼ ਮੰਗਾਂ ਨੂੰ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਤੇ ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਵਲੋਂ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ ਪਰ ਲੰਮਾ ਸਮਾਂ ਬੀਤ ਜਾਣ ਤੇ ਵੀ ਕਰਮਚਾਰੀਆਂ ਦੀਆਂ ਮੰਗਾਂ ਦਾ ਸਿੱਖਿਆ ਵਿਭਾਗ ਤੇ ਵਿੱਤ ਵਿਭਾਗ ਵਲੋਂ ਕੋਈ ਹੱਲ ਨਹੀਂ ਕੀਤਾ ਗਿਆ ਤੇ ਜਾਣ ਬੁੱਝ ਕੇ ਮੰਗਾਂ ਨੂੰ ਲਟਕਾਇਆ ਜਾ ਰਿਹਾ ਹੈ। ਜਿਸ ਤੋਂ ਲੱਗਦਾ ਹੈ ਕਿ ਵਿੱਤ ਵਿਭਾਗ ਤੇ ਸਿੱਖਿਆ ਵਿਭਾਗ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਦੇ ਹੁਕਮਾਂ ਨੂੰ ਟਿੱਚ ਜਾਣਦਾ ਹੈ। ਸੂਬਾ ਜਰਨਲ ਸਕੱਤਰ ਦਲਜਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਦੀ ਇਸ ਟਾਲ ਮਟੋਲ ਦੀ ਨੀਤੀ ਕਾਰਨ ਕਰਮਚਾਰੀਆ ਵਿਚ ਰੋਸ ਪਾਇਆ ਜਾ ਰਿਹਾ ਹੈ ਜਿਸ ਕਰਕੇ ਸਮੂਹ ਕਰਮਚਾਰੀ 7 ਅਪ੍ਰੈਲ ਨੂੰ ਸਮੂਹਿਕ ਰੂਪ ਵਿਚ ਛੁੱਟੀ ਲੈ ਕੇ ਧੂਰੀ ਵਿਖੇ ਰੋਸ ਪ੍ਰਦਰਸ਼ਨ ਕਰਨਗੇ ਤੇ ਸਰਕਾਰ ਦੀ ਇਸ ਲਾਰੇਬਾਜ਼ੀ ਤੇ ਨੋਜਵਾਨ ਮਾਰੂ ਨੀਤੀ ਵਿਰੁੱਧ ਧੂਰੀ ਵਿਖੇ ਥਾਲੀਆ ਖੜਕਾਕੇ ਸੁੱਤੀ ਸਰਕਾਰ ਨੂੰ ਜਗਾਉਣਗੇ ਅਤੇ “ਮਹਿੰਗੀਆ ਪੜਾਈਆ ਬੇਕਾਰ ਸਰਕਾਰ ਦੇਵੇ ਠੇਕੇ ਤੇ ਰੁਜ਼ਗਾਰ” ਦੇ ਨਾਅਰੇ ਨਾਲ ਧੂਰੀ ਵਾਸੀਆਂ ਨੂੰ ਸੂਬਾ ਸਰਕਾਰ ਦੀਆਂ ਨੀਤੀਆਂ ਤੋਂ ਜਾਣੁ ਕਰਵਾਉਣਗੇ।

Related Articles

Back to top button