ਮੁਅੱਤਲ ਕੀਤੇ ਪਟਵਾਰੀ ਅਤੇ ਕਾਨੂੰਗੋ ਬਹਾਲ ਕਰਵਾਉਂਣ ਲਈ ਪਟਵਾਰ ਯੂਨੀਅਨ ਅਤੇ ਕਾਨੂੰਗੋ ਐਸੋਸੀਏਸ਼ਨ ਐਸੋਸੀਏਸ਼ਨ ਨੇ ਦਿੱਤਾ ਧਰਨਾ
ਫਾਜ਼ਿਲਕਾ, 17 ਅਪ੍ਰੈਲ (ਵਿਨੀਤ ਅਰੋੜਾ): ਦੀ ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ਫਾਜ਼ਿਲਕਾ ਅਤੇ ਕਾਨੂੰਗੋ ਐਸੋਸੀਏਸ਼ਨ ਫਾਜ਼ਿਲਕਾ ਵੱਲੋਂ ਤਿਲਕ ਰਾਜ ਕਾਨੂੰਗੋ ਅਤੇ ਖਜ਼ਾਨ ਸਿੰਘ ਪਟਵਾਰੀ ਅਤੇ ਨਵਜੀਵਨ ਛਾਬੜਾ, ਕੇਵਲ ਸਿੰਘ ਗਿੱਲ ਕਾਨੂੰਗੋ ਅਤੇ ਟੇਕ ਸਿੰਘ ਸੇਵਾਮੁਕਤ ਕਾਨੂੰਗੋ ਨੂੰ ਜਾਰੀ ਕੀਤੀਆਂ ਗਈਆਂ ਚਾਰਜ਼ਸ਼ੀਟਾਂ ਅਤੇ ਸੁਣਵਾਈ ਕੀਤੇ ਬਗੈਰ ਮੁਅੱਤਲ ਕਰਨ ਦੇ ਰੋਸ ਵਜੋਂ ਅੱਜ ਪਟਵਾਰ ਵਰਕਸ ਸਟੇਸ਼ਨ ਦੇ ਸਾਹਮਣੇ ਧਰਨਾ ਦਿੱਤਾ ਗਿਆ।
ਇਸ ਮੌਕੇ ਦੋਵ•ਾਂ ਯੂਨੀਅਨਾਂ ਦੇ ਮੈਂਬਰਾਂ ਨੇ ਰੋਸ ਵਜੋਂ ਜ਼ੋਰਦਾਰ ਨਾਅਰੇਬਾਜੀ ਕਰਦੇ ਹੋਏ ਮੰਗ ਕੀਤੀ ਕਿ ਖਜ਼ਾਨ ਸਿੰਘ ਪਟਵਾਰੀ ਅਤੇ ਤਿਲਕ ਰਾਜ ਕਾਨੂੰਗੋ ਨੂੰ ਜਲਦੀ ਬਹਾਲ ਕੀਤਾ ਜਾਵੇ ਅਤੇ ਚਾਰਜ਼ਸ਼ੀਟ ਕੀਤੇ ਗਏ ਕਾਨੂੰਗੋ ਦੀਆਂ ਚਾਰਜ਼ਸ਼ੀਟਾਂ ਨੂੰ ਰੱਦ ਕੀਤਾ ਜਾਵੇ।
ਧਰਨੇ ਵਿਚ ਰਜਿੰਦਰ ਕੁਮਾਰ ਤਹਿਸੀਲ ਪ੍ਰਧਾਨ ਰੈਵੀਨਿਊ ਪਟਵਾਰ ਯੂਨੀਅਨ ਫਾਜ਼ਿਲਕਾ, ਓਮ ਪ੍ਰਕਾਸ਼ ਜ਼ਿਲ•ਾ ਪ੍ਰਧਾਨ ਕਾਨੂੰਗੋ ਐੈਸੋਸੀਏਸ਼ਨ ਫਾਜ਼ਿਲਕਾ, ਮਨੋਹਰ ਲਾਲ ਜਨਰਲ ਸਕੱਤਰ, ਮੋਤੀ ਰਾਮ ਜਨਰਲ ਸਕੱਤਰ, ਰਵਿੰਦਰ ਨਾਥ, ਪਰਮਜੀਤ ਸਿੰਘ, ਨਵਜੀਵਨ ਛਾਬੜਾ, ਅਸ਼ਵਨੀ ਕੁਮਾਰ, ਸਤਵੰਤ ਸਿੰਘ, ਜੈ ਲਾਲ, ਪ੍ਰਦੀਪ ਪਟਵਾਰੀ, ਗਿਆਨ ਚੰਦ, ਸਤਨਾਮ ਸਿੰਘ, ਚਰਨਜੀਤ ਸਿੰਘ, ਸਾਹਿਬ ਰਾਮ, ਜਨਰਲ ਸਕੱਤਰ ਗੁਰਦੀਪ ਸਿੰਘ ਨੇ ਸੰਬੋਧਤ ਕਰਦਿਆਂ ਪ੍ਰਸ਼ਾਸਨ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜੀ ਕੀਤੀ।