Ferozepur News

ਮਾਰਕਫੈਡ 19 ਲੱਖ ਦੇ ਗਬਨ ਨਾਲ ਫਿਰ ਚਰਚਾ 'ਚ

fruadmarkfedਫਿਰੋਜ਼ਪੁਰ 14 ਮਾਰਚ (ਏ. ਸੀ. ਚਾਵਲਾ): 19 ਲੱਖ ਦੇ ਗਬਨ ਨਾਲ ਮਾਰਕਫੈਡ ਇਕ ਵਾਰ ਫਿਰ ਚਰਚਾ ਵਿਚ ਹੈ। ਜਾਣਕਾਰੀ ਮੁਤਾਬਕ ਮਾਰਕਫੈਡ ਦੇ ਫਿਰੋਜ਼ਪੁਰ ਦੇ ਕਸਬਾ ਮਖੂ ਵਿਖੇ ਸਥਿਤ ਗੁਦਾਮ &#39ਚ ਲਗਭਗ 19 ਲੱਖ ਰੁਪਏ ਦੇ ਕਣਕ ਦੇ ਬੈਗ ਖੁਰਦ-ਬੁਰਦ ਕੀਤੇ ਗਏ ਹਨ। ਐਸ.ਪੀ.ਡੀ. ਅਮਰਜੀਤ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਡੀ.ਐਮ. ਵਲੋਂ ਮਿਲੀ ਸ਼ਿਕਾਇਤ &#39ਤੇ ਕਾਰਵਾਈ ਕਰਦਿਆਂ ਵਿਭਾਗ ਦੇ 4 ਮੁਲਾਜ਼ਮਾਂ ਖਿਲਾਫ ਸਰਕਾਰੀ ਮਾਲ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੋਗਾ, ਜਲੰਧਰ, ਫਰੀਦਕੋਟ, ਗੁਰਦਾਸਪੁਰ ਅਤੇ ਮੁਕਤਸਰ &#39ਚ ਵੀ ਮਾਰਕਫੈਡ ਦੇ ਕਈ ਅਧਿਕਾਰੀਆਂ &#39ਤੇ ਹੇਰਾ ਫੇਰੀ ਕਰਨ ਦੇ ਦੋਸ਼ ਲੱਗ ਚੁੱਕੇ ਹਨ।

Related Articles

Back to top button