ਮਾਮਲਾ ਰੇਤ ਦੀਆਂ ਟਰਾਲੀਆਂ ਦੇ ਅਸਲ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ
ਫਿਰੋਜ਼ਪੁਰ 27 ਫਰਵਰੀ (ਏ.ਸੀ.ਚਾਵਲਾ)ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ ਵਲੋਂ ਰੇਤਾ ਦੀ ਮਾਈਨਿੰਗ ਤੇ ਲਗਾਈ ਗਈ ਪਾਬੰਦੀ ਦੇ ਬਾਵਜੂਦ ਕੁਝ ਲੋਕਾਂ ਵਲੋਂ ਹਾਲੇ ਵੀ ਮਾਈਨਿੰਗ ਕਰਨ ਦਾ ਸਿਲਸਿਲਾ ਚੱਲ ਰਿਹਾ ਹੈ। ਇਸੇ ਦੇ ਚੱਲਦੇ ਅੱਜ ਜ਼ਿਲ•ਾ ਕਾਂਗਰਸ ਕਮੇਟੀ ਦੇ ਪ੍ਰਧਾਨ ਚਮਕੌਰ ਸਿੰਘ ਢੀਡਸਾ ਵਲੋਂ ਮਾਈਨਿੰਗ ਵਿਭਾਗ ਅਤੇ ਪੁਲਸ ਵਿਭਾਗ ਦੇ ਖਿਲਾਫ ਆਪਣੇ ਸਾਥੀਆਂ ਸਮੇਤ ਥਾਣਾ ਸਿਟੀ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ। ਧਰਨੇ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜ਼ਿਲ•ਾ ਕਾਂਗਰਸ ਕਮੇਟੀ ਦੇ ਪ੍ਰਧਾਨ ਚਮਕੌਰ ਸਿੰਘ ਢੀਂਡਸਾ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 8-9 ਵਜੇ ਮਾਈਨਿੰਗ ਵਿਭਾਗ ਨੇ ਪਿੰਡ ਖੁਸ਼ਹਾਲ ਸਿੰਘ ਵਾਲਾ (ਰੱਖੜੀ) ਤੋਂ ਦੋ ਟਰਾਲੀਆਂ ਰੇਤਾ ਦੀਆਂ ਫੜੀਆਂ ਹਨ ਜੋ ਕਿ ਇਕ ਟਰਾਲੀ ਨੂੰ ਬੀ ਜੇ ਪੀ ਦੇ ਸਿਆਸੀ ਬੰਦੇ ਦਾ ਭਰਾ ਚਲਾ ਰਿਹਾ ਸੀ ਅਤੇ ਉਸ ਦੇ ਨਾਲ ਇਕ ਹੋਰ ਆਦਮੀ ਵੀ ਸੀ ਜੋ ਦੂਜੀ ਰੇਤਾ ਦੀ ਟਰਾਲੀ ਨੂੰ ਲੈ ਕੇ ਆ ਰਿਹਾ ਸੀ। ਚਮਕੌਰ ਸਿੰਘ ਢੀਡਸਾ ਨੇ ਦੱਸਿਆ ਕਿ ਸਿਆਸੀ ਦਬਾ ਦੇ ਕਾਰਨ ਮਾਈਨਿੰਗ ਵਿਭਾਗ ਦੇ ਕੁਝ ਉਚ ਅਧਿਕਾਰੀਆਂ ਨੇ ਸਿਆਸੀ ਬੰਦੇ ਦੇ ਭਰਾ ਅਤੇ ਉਸ ਦੇ ਇਕ ਹੋਰ ਸਾਥੀ ਨੂੰ ਛੱਡ ਦਿੱਤਾ ਅਤੇ ਦੋ ਹੋਰ ਨਜਾਇਜ਼ ਬੰਦੇ ਇਸ ਕੇਸ ਵਿਚ ਫਸਾ ਦਿੱਤੇ। ਢੀਡਸਾ ਨੇ ਦੱਸਿਆ ਕਿ ਉਨ•ਾਂ ਦਾ ਕੋਈ ਬੰਦਾ ਉਸ ਵੇਲੇ ਮੌਕੇ ਤੇ ਮੌਜ਼ੂਦ ਸੀ ਅਤੇ ਉਨ•ਾਂ ਵਲੋਂ ਟਰਾਲੀਆਂ ਤੇ ਬੈਠੇ ਸਿਆਸੀ ਬੰਦੇ ਦੇ ਭਰਾ ਦੀਆਂ ਅਤੇ ਉਸ ਦੇ ਸਾਥੀ ਦੀਆਂ ਫੋਟੋਆਂ ਆਦਿ ਵੀ ਕੀਤੀਆਂ ਹਨ। ਉਨ•ਾਂ ਨੇ ਦੱਸਿਆ ਕਿ ਮਾਈਨਿੰਗ ਵਿਭਾਗ ਦੀ ਮਿਲੀਭੁਗਤ ਨਾਲ ਸਿਆਸੀ ਬੰਦੇ ਦੇ ਭਰਾ ਅਤੇ ਉਸ ਦੇ ਸਾਥੀ ਨੂੰ ਛੱਡ ਦਿੱਤਾ ਅਤੇ ਕੋਈ ਹੋਰ ਨੂੰ ਪੁਲਸ ਹਿਰਾਸਤ ਵਿਚ ਕਰਵਾ ਦਿੱਤਾ। ਉਨ•ਾਂ ਨੇ ਕਿਹਾ ਕਿ ਇਸੇ ਦੇ ਚੱਲਦੇ ਉਨ•ਾਂ ਵਲੋਂ ਇਹ ਰੋਸ ਧਰਨਾ ਸਿਟੀ ਥਾਣੇ ਦੇ ਬਾਹਰ ਦਿੱਤਾ ਗਿਆ ਹੈ। ਉਨ•ਾਂ ਨੇ ਇਹ ਵੀ ਕਿਹਾ ਕਿ ਕਿਸੇ ਗਰੀਬ ਨੇ ਘਰ ਬਣਾਉਣਾ ਹੋਵੇ ਤਾਂ ਉਸ ਨੂੰ ਰੇਤਾ ਦੀ ਟਰਾਲੀ 10 ਹਜ਼ਾਰ ਰੁਪਏ ਤੋਂ ਵੱਧ ਦੀ ਮਿਲਦੀ ਹੈ ਪਰ ਅੱਜ ਕੱਲ ਦੇ ਸਿਆਸੀ ਬੰਦੇ ਫਰੀ ਵਿਚ ਅਤੇ ਧਮਕੀਆਂ ਦੇ ਕੇ ਰੇਤਾ ਦੇ ਖੱਡੇ ਚਲਾ ਰਹੇ ਹਨ। ਉਨ•ਾਂ ਨੇ ਆਖਿਆ ਕਿ ਜੇਕਰ ਜਲਦ ਅਸਲ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ ਡੀ ਸੀ ਦਫਤਰ ਅਤੇ ਜ਼ਿਲ•ਾ ਪੁਲਸ ਮੁਖੀ ਦੇ ਦਫਤਰ ਦੇ ਬਾਹਰ ਧਰਨੇ ਦੇਣ ਲਈ ਮਜ਼ਬੂਰ ਹੋ ਜਾਣਗੇ।