Ferozepur News

ਮਾਨਵ ਮੰਦਰ ਸੀਨੀ. ਸੈਕੰਡਰੀ ਸਕੂਲ 'ਚ 15 ਰੋਜ਼ਾ ਸਮਰ ਕੈਂਪ ਸਮਾਪਿਤ

Manav Mandirਫਿਰੋਜ਼ਪੁਰ 12 ਜੂਨ (ਏ.ਸੀ.ਚਾਵਲਾ) ਸਥਾਨਕ ਮਾਨਵ ਮੰਦਰ ਸੀਨੀ. ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਲਈ 15 ਦਿਨਾਂ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸਕੂਲ ਦੀ ਕੋਆਰਡੀਨੇਟਰ ਸ੍ਰੀਮਤੀ ਡੌਲੀ ਭਾਸਕਰ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਸਵਰਗੀਣ ਵਿਕਾਸ ਨੂੰ ਸਮਰਪਿਤ 15 ਰੋਜ਼ਾ ਸਮਰ ਕੈਂਪ ਵਿਚ ਵਿਦਿਆਰਥੀਆਂ ਦੇ ਆਰਟ ਐਂਡ ਕਰਾਫਟ, ਕੁਕਿੰਗ, ਭਾਸ਼ਣ, ਗਿੱਦਾ ਅਤੇ ਭੰਗੜਾ ਦੀ ਟਰੇਨਿੰਗ ਦਿੱਤੀ ਗਈ। ਇਨ•ਾਂ ਵੱਖ ਵੱਖ ਕ੍ਰਿਰਿਆਵਾਂ ਦੀ ਟਰੇਨਿੰਗ ਦੇ ਦੌਰਾਨ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਦੇ ਲਈ ਖਾਸ ਯਤਨ ਕੀਤੇ ਗਏ। ਕੈਂਪ ਦੇ ਅੰਤਿਮ ਦਿਨ ਸੱਤਵੀਂ ਕਲਾਸ ਦੀ ਨਿਕਿਤਾ ਨੇ ਕੁਕਿੰਗ, ਸੱਤਵੀਂ ਕਲਾਸ ਦੇ ਸਾਹਿਲ ਨੇ ਆਰਟ ਐਂਡ ਕਰਾਫਟ, ਨੌਵੀਂ ਕਲਾਸ ਦੇ ਸੁਮਿਤ ਨੇ ਅੰਗਰਜ਼ੀ ਭਾਸ਼ਣ ਕਲਾ ਵਿਚ ਅਤੇ ਛੇਵੀਂ ਕਲਾਸ ਦੇ ਲੱਕੀ ਨੇ ਬੈਡਮਿੰਟਨ ਵਿਚ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।

Related Articles

Back to top button