ਮਾਨਵ ਮੰਦਰ ਸੀਨੀਅਰ ਸੈਕੰਡਰੀ ਸਕੂਲ 'ਚ ਮਨਾਇਆ ਤੀਆਂ ਦਾ ਤਿਉਆਰ
ਫਿਰੋਜ਼ਪੁਰ 29 ਜੁਲਾਈ (): ਸਥਾਨਕ ਮਾਨਵ ਮੰਦਰ ਸੀਨੀਅਰ ਸੈਕੰਡਰੀ ਸਕੂਲ ਵਿਚ ਤੀਆਂ ਦਾ ਤਿਉਆਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸਕੁਲ ਦੀ ਮੈਨੇਜਰ ਸ਼੍ਰੀਮਤੀ ਪ੍ਰਭਾ ਭਾਸਕਰ ਨੇ ਦੱਸਿਆ ਕਿ ਤੀਆਂ ਦਾ ਤਿਉਹਾਰ ਨਵ ਵਿਆਹੁਤਾ ਅਤੇ ਲੜਕੀਆਂ ਦੇ ਲਈ ਬਹੁਤ ਹੀ ਆਨੰਦਦਾਇਕ ਹੁੰਦਾ ਹੈ। ਜੇਠ ਅਤੇ ਹਾੜ ਮਹੀਨੇ ਦੀ ਝੁਲਸਾ ਦੇਣ ਵਾਲੀ ਗਰਮੀ ਦੇ ਬਾਅਦ ਸਾਉਣ ਦੀ ਹਰਿਆਲੀ ਵਿਚ ਵਿਆਹੀਆਂ ਲੜਕੀਆਂ ਸਹੁਰਿਆਂ ਤੋਂ ਮਾਪੇ ਘਰ ਆ ਕੇ ਬਚਪਨ ਦੀ ਸੁਨਹਿਰੀਆਂ ਯਾਦਾਂ ਨੂੰ ਸਹੇਲੀਆਂ ਦੇ ਨਾਲ ਵੰਡਦੀਆਂ ਹਨ ਅਤੇ ਪੀਘਾਂ ਝੂਟ ਕੇ ਖੁਸ਼ੀ ਮਨਾਉਂਦੀਆਂ ਹਨ। ਸਕੂਲ ਦੀ ਕੋਆਰਡੀਨੇਟਰ ਡੋਲੀ ਭਾਸਕਰ ਦੇ ਅਨੁਸਾਰ ਵਿਦਿਆਰਥੀਆਂ ਨੂੰ ਪੜ•ਾਈ ਦੇ ਨਾਲ ਆਪਣੀ 'ਪੰਜਾਬੀ ਸੰਸਕ੍ਰਿਤੀ' ਤੋਂ ਜਾਣੂ ਕਰਵਾਉਣ ਅਤੇ ਜੋੜਨ ਦੇ ਲਈ ਸਕੂਲ ਵਿਚ ਹਰ ਸਾਲ ਇਹ ਤਿਉਹਾਰ ਮਨਾਇਆ ਜਾਂਦਾ ਹੈ। ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਗਿੱਧੇ ਅਤੇ ਭੰਗੜੇ ਦੇ ਨਾਲ ਪੰਜਾਬੀ ਸੰਸਕ੍ਰਿਤੀ ਨਾਲ ਜੁੜੇ ਰਹਿਣ ਦਾ ਵੀ ਖੂਬ ਆਨੰਦ ਲਿਆ। ਸੰਸਕ੍ਰਿਤਿਕ ਕਵਿੱਜ ਮੁਕਾਬਲੇ ਵਿਚ ਵੀ ਵੱਧ ਚੜ• ਕੇ ਭਾਗ ਲਿਆ। ਸਮਾਰੋਹ ਵਿਚ ਸਕੂਲ ਦੀ ਮੈਨੇਜਰ ਸ਼੍ਰੀਮਤੀ ਪ੍ਰਭਾ ਭਾਸਕਰ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਤੀਆਂ ਦੇ ਤਿਉਹਾਰ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।