ਮਲਕੀਤ ਥਿੰਦ ਬਣੇ ਬੀਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ
ਚੇਅਰਮੈਨ ਮਲਕੀਤ ਥਿੰਦ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਕੀਤਾ ਧੰਨਵਾਦ
ਮਲਕੀਤ ਥਿੰਦ ਬਣੇ ਬੀਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ
ਚੇਅਰਮੈਨ ਮਲਕੀਤ ਥਿੰਦ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਕੀਤਾ ਧੰਨਵਾਦ
ਫਿਰੋਜ਼ਪੁਰ, ਮਾਰਚ 28, 2025: ਪਾਰਟੀ ਪ੍ਰਤੀ ਕੀਤੀ ਜਾ ਰਹੀ ਅਥਾਹ ਮਿਹਨਤ ਸਦਕਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਹੋਰ ਪਦ ਉਨਤ ਕਰਦਿਆਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਥਿੰਦ ਨੂੰ ਬੀਸੀ ਕਮਿਸ਼ਨ ਪੰਜਾਬ ਦਾ ਚੇਅਰਮੈਨ ਨਿਯੁਕਤ ਕੀਤਾ ਹੈ । ਡਾਕਟਰ ਮਲਕੀਤ ਥਿੰਦ ਦੀ ਕੀਤੀ ਨਿਯੁਕਤੀ ਦੇ ਆਰਡਰ ਦੀਆਂ ਕਾਪੀਆਂ ਪ੍ਰਿੰਸੀਪਲ ਸਕੱਤਰ, ਆਡੀਸ਼ਨਲ ਚੀਫ ਸਕੱਤਰ,ਰਾਜ ਦੇ ਸਾਰੇ ਕਮਿਸ਼ਨਰ, ਡਿਪਟੀ ਕਮਿਸ਼ਨਰ, ਐਸਐਸਪੀ, ਨੂੰ ਵੀ ਭੇਜ ਦਿੱਤੇ ਗਈਆਂ ਹਨ। ਜਿਸ ਤੇ ਮਲਕੀਤ ਹਿੰਦ ਨੇ ਪਾਰਟੀ ਸੁਪਰੀਮੋ ਅਤੇ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕੀਤਾ ਹੈ।
ਜਿਵੇਂ ਹੀ ਪਾਰਟੀ ਵੱਲੋਂ ਇਹ ਆਰਡਰ ਜਾਰੀ ਹੋਇਆ ਤਾਂ ਜਿਲਾ ਪ੍ਰਧਾਨ ਮਲਕੀਤ ਥਿੰਦ ਦੀ ਵੀ ਖੁਸ਼ੀ ਦਾ ਕੋਈ ਵੀ ਟਿਕਾਣਾ ਨਾ ਰਿਹਾ। ਜਿਵੇਂ ਹੀ ਇਹ ਖਬਰ ਇਲਾਕੇ ਵਿੱਚ ਪਤਾ ਲੱਗੀ ਤਾਂ ਡਾਕਟਰ ਮਲਕੀਤ ਥਿੰਦ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ।
ਬੀਸੀ ਕਮਿਸ਼ਨ ਦਾ ਪੰਜਾਬ ਦਾ ਚੇਅਰਮੈਨ ਬਣਨ ਤੇ ਮਿਲਖ ਰਾਜ ਪੰਧੂ, ਰਜੇਸ਼ ਬੱਟੀ, ਮੱਲ ਰਾਜ, ਬਲਦੇਵ ਰਾਜ ਥਿੰਦ, ਰਮਨ ਮੁੱਤੀ, ਪਵਨ ਥਿੰਦ ਰੁਕਣਾ ਵਸਤੀ, ਪੱਪੂ ਮੰਡ, ਤਿਲਕ ਰਾਜ ਸਾਬਕਾ ਸਰਪੰਚ, ਸੰਦੀਪ ਥਿੰਦ, ਰਾਜਪ੍ਰੀਤ ਥਿੰਦ, ਬੂਟਾ ਸਿੰਘ ਸਾਬਕਾ ਸਰਪੰਚ, ਬਲਵੀਰ ਥਿੰਦ ਸਾਬਕਾ ਸਰਪੰਚ, ਸੁੱਖਾ ਸਰਪੰਚ ਗੋਲੂ ਕਾ ਮੋੜ੍ਹ, ਸੰਜੀਵ ਕਮਾਰ ਸ਼ਾਂਟੂ, ਡਾਕਟਰ ਪੂਰਨ ਸਰਪੰਚ ਤੋ ਇਲਾਵਾ ਵੱਡੀ ਗਿਣਤੀ ਵਿੱਚ ਲੋਕਾਂ ਨੇ ਵਧਾਈਆਂ ਦਿੱਤੀਆਂ|