Ferozepur News
ਮਲਕੀਅਤ ਸਿੰਘ ਬਣੇ ਪ੍ਰੈਸ ਕਲੱਬ ਫਿਰੋਜ਼ਪੁਰ ਦੇ ਪ੍ਰਧਾਨ

ਮਲਕੀਅਤ ਸਿੰਘ ਬਣੇ ਪ੍ਰੈਸ ਕਲੱਬ ਫਿਰੋਜ਼ਪੁਰ ਦੇ ਪ੍ਰਧਾਨ
ਗੌਰਵ ਮਾਣਿਕ
ਫਿਰੋਜ਼ਪੁਰ 7 ਮਈ 2022 — ਪ੍ਰੈਸ ਕਲੱਬ ਫਿਰੋਜ਼ਪੁਰ ਦੀ ਮੀਟੰਗ ਮਨਦੀਪ ਕੁਮਾਰ ਮੌਂਟੀ ਪ੍ਰਧਾਨ ਪ੍ਰੈਸ ਕਲੱਬ ਫਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਕਲੱਬ ਦੇ ਵੱਖ ਵੱਖ ਮੁਦਿਆਂ ਤੇ ਵਿਚਾਰ ਚਰਚਾ ਕੀਤੀ ਗਈ। ਮੀਟੰਗ ਵਿਚ 2022-2023 ਦੀ ਪ੍ਰਧਾਨਗੀ ਦੀ ਚੋਣ ਤੇ ਵਿਚਾਰ ਚਰਚਾ ਕੀਤੀ ਗਈ। ਜਿਸ ਦੌਰਾਨ ਕਲੱਬ ਦੇ ਸਾਬਕਾ ਚੇਅਰਮੈਨ ਰਾਜੇਸ਼ ਕੁਮਾਰ ਮਹਿਤਾ ਅਤੇ ਸਾਬਕਾ ਮੀਤ ਪ੍ਰਧਾਨ ਵਿਜੇ ਮੋਂਗਾ ਨੇ ਮਲਕੀਅਤ ਸਿੰਘ ਨੂੰ ਨਵੇਂ ਪ੍ਰਧਾਨ ਵਜੋਂ ਪੇਸ਼ਕਸ਼ ਕੀਤੀ ਗਈ ਜਿਸ ਤੇ ਕਲੱਬ ਦੇ ਸਮੂਹ ਮੈਬਰਾਂ ਨੇ ਸਰਬਸੰਮਤੀ ਨਾਲ ਮਲਕੀਅਤ ਸਿੰਘ ਨੂੰ ਪ੍ਰੈਸ ਕਲੱਬ ਦਾ ਪ੍ਰਧਾਨ ਚੁਣਿਆ।
ਇਸ ਤੋਂ ਇਲਾਵਾ ਐਗਜੈਕਟਿਵ ਬੋਡੀ ਚੁਣਨ ਦੇ ਅਧਿਕਾਰ ਵੀ ਨਵੇਂ ਚੁਣੇ ਪ੍ਰਧਾਨ ਮਲਕੀਅਤ ਸਿੰਘ ਨੂੰ ਦਿੱਤੇ ਗਏ।ਨਵ ਨਿਯੁਕਤ ਪ੍ਰਧਾਨ ਨੇ ਕਲੱਬ ਮੈਬਰਾਂ ਦਾ ਧੰਨਵਾਦ ਕਰਦਿਆਂ ਕਲੱਬ ਦੇ ਏਕੇ ਅਤੇ ਚੜਦੀ ਕਲਾ ਲਈ ਦਿਨ ਰਾਤ ਇਕ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਕਲੱਬ ਕਲੱਬ ਦੇ ਸਾਬਕਾ ਪ੍ਰਧਾਨ ਮਨਦੀਪ ਕੁਮਾਰ ਮੌਂਟੀ ਸਾਬਕਾ ਚੇਅਰਮੈਨ ਬਲਬੀਰ ਸਿੰਘ ਜੋਸਨ ਗੁਰਿੰਦਰ ਸਿੰਘ,ਗੌਰਵ ਮਾਣਕ,ਰਾਜੇਸ਼ ਕਟਾਰੀਆ ਵਿਨੇ ਹਾਂਡਾ,ਕਮਲ ਮਲਹੋਤਰਾ,ਸੰਦੀਪ ਟੰਡਨ,ਅਕਸੇ ਗਲਹੋਤਰਾ, ਸਿਮਰਨ ਸਿੱਧੂ,ਸਨੀ ਚੋਪੜਾ ਹਰਜੀਤ ਸਿੰਘ ਲਾਹੌਰੀਆ,ਪਰਮਿੰਦਰ ਸਿੰਘ ਥਿੰਦ ,ਵਿਜੇ ਮੋੰਗਾ,ਹਰੀਸ ਮੌੱਗਾ,ਏ ਸੀ ਚਾਵਲਾ,ਮਦਨ ਲਾਲ ਤਿਵਾੜੀ,ਸੁਖਦੇਵ ਗਰੇਜਾ,ਰਮੇਸ ਕਸਅੱਪ,ਬੌਬੀ ਖੁਰਾਨਾ,ਬੌਬੀ ਮਹਿਤਾ,ਵਿੱਕੀ ਬਜਾਜ਼ ,ਅੰਗਰੇਜ ਭੁੱਲਰ,ਜਗਦੀਸ਼ ਕੁਮਾਰ,ਵਿਜੇ ਕੱਕੜ,ਨਿਰਮਲ ਸਿੰਘ ਆਦਿ ਮੈਂਬਰ ਹਾਜਰ ਸਨ।