Ferozepur News

ਮਯੰਕ ਫਾਊਂਡੇਸ਼ਨ ਨੇ ਭਾਰਤੀ ਫੋਜ਼ ਨਾਲ ਮਿਲ ਕੇ ‘ਆਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਨੂੰ ਸਮਰਪਿਤ ਸਾਈਕਲ ਰੈਲੀ ਦਾ ਕੀਤਾ ਆਯੋਜਨ 

ਮਯੰਕ ਫਾਊਂਡੇਸ਼ਨ ਨੇ ਭਾਰਤੀ ਫੋਜ਼ ਨਾਲ ਮਿਲ ਕੇ ‘ਆਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਨੂੰ ਸਮਰਪਿਤ ਸਾਈਕਲ ਰੈਲੀ ਦਾ ਕੀਤਾ ਆਯੋਜਨ

 ਸ਼ਹੀਦੀ ਸਮਾਰਕ ਭਾਰਤ ਮਾਤਾ ਦੀ ਜੈ, ਵੰਦੇ ਮਾਤਰਮ ਅਤੇ ਇਨਕਲਾਬ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਗੂੰਜ ਉੱਠਿਆ
ਮਯੰਕ ਫਾਊਂਡੇਸ਼ਨ ਨੇ ਭਾਰਤੀ ਫੋਜ਼ ਨਾਲ ਮਿਲ ਕੇ ‘ਆਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਨੂੰ ਸਮਰਪਿਤ ਸਾਈਕਲ ਰੈਲੀ ਦਾ ਕੀਤਾ ਆਯੋਜਨ 
ਫ਼ਿਰੋਜ਼ਪੁਰ, 14 ਅਗਸਤ, 2022: ਅਜ਼ਾਦੀ ਦੇ 75 ਵੇਂ ਸ਼ਾਨਦਾਰ ਸਾਲਾਂ ਨੂੰ ਮਨਾਉਣ ਲਈ ਅਤੇ ‘ਹਰ ਘਰ ਤਿਰੰਗਾ’ ਮੁਹਿੰਮ ਦੇ ਹਿੱਸੇ ਵਜੋਂ, ਮਯੰਕ ਫਾਊਂਡੇਸ਼ਨ ਨੇ ਭਾਰਤੀ ਫੌਜ ਦੇ ਨਾਲ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਜਿਸ ਵਿੱਚ 75 ਪੈਡਲਰਾਂ ਨੇ ਹਿੱਸਾ ਲਿਆ।  ਇਹ ਰੈਲੀ ਬਰਕੀ ਸਮਾਰਕ ਤੋਂ ਸ਼ੁਰੂ ਹੋ ਕੇ ਹੁਸੈਨੀਵਾਲਾ ਸ਼ਹੀਦ ਸਮਾਰਕ ਤੋਂ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਬਹਾਦਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਕੇ ਸਾਰਾਗੜ੍ਹੀ ਯਾਦਗਾਰ ਵਿਖੇ ਸਮਾਪਤ ਹੋਈ।
 ਮਯੰਕ ਫਾਊਂਡੇਸ਼ਨ ਦੇ ਮੈਂਬਰਾਂ ਦੀ ਇੱਕ ਬਹੁਤ ਹੀ ਪ੍ਰੇਰਿਤ ਟੁਕੜੀ ਜਿਸ ਵਿੱਚ ਫੌਜ ਦੇ ਅਧਿਕਾਰੀਆਂ ਅਤੇ ਜਵਾਨਾਂ, ਔਰਤਾਂ ਅਤੇ ਬੱਚਿਆਂ ਨੇ ਭਾਵੁਕਤਾ ਭਰੇ ਮਾਹੌਲ ਵਿੱਚ ਭਾਰਤ ਮਾਤਾ ਦੀ ਜੈ, ਵੰਦੇ ਮਾਤਰਮ ਅਤੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾਏ।
 ਮਯੰਕ ਫਾਊਂਡੇਸ਼ਨ ਦੇ ਪ੍ਰਧਾਨ ਡਾ: ਅਨਿਰੁਧ ਗੁਪਤਾ ਨੇ ਸਾਰੇ ਭਾਗੀਦਾਰਾਂ ਦੇ ਸਰਗਰਮ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਬਾਕੀ ਸਾਰੇ ਪ੍ਰਤੀਭਾਗੀਆਂ ਦੇ ਨਾਲ-ਨਾਲ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਭਾਰਤ ਨੂੰ ਇੱਕ ਮਜਬੂਤ ਰਾਸ਼ਟਰ ਬਣਾਉਣ ਲਈ ਰਾਸ਼ਟਰ ਨਿਰਮਾਣ, ਸ਼ਾਂਤੀ ਅਤੇ ਭਾਈਚਾਰਕ ਸਾਂਝ ਲਈ ਅਣਥੱਕ ਕੰਮ ਕਰਨ ਦਾ ਪ੍ਰਣ ਕੀਤਾ।
ਮਯੰਕ ਫਾਊਂਡੇਸ਼ਨ ਨੇ ਭਾਰਤੀ ਫੋਜ਼ ਨਾਲ ਮਿਲ ਕੇ ‘ਆਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਨੂੰ ਸਮਰਪਿਤ ਸਾਈਕਲ ਰੈਲੀ ਦਾ ਕੀਤਾ ਆਯੋਜਨ 
ਸੀਨੀਅਰ ਮੀਤ ਪ੍ਰਧਾਨ ਡਾ: ਗ਼ਜ਼ਲ ਪ੍ਰੀਤ ਅਰਨੇਜਾ ਨੇ ਕਿਹਾ ਕਿ ਸਾਈਕਲਿੰਗ ਜਿੱਥੇ ਸਾਨੂੰ ਸਾਰਿਆਂ ਨੂੰ ਸਰੀਰਕ ਤੌਰ ‘ਤੇ ਤੰਦਰੁਸਤ ਰੱਖਦੀ ਹੈ, ਉੱਥੇ ਹੀ ਹੁਸੈਨੀਵਾਲਾ ਜਾਣ ਨਾਲ ਮਨ ਵਿਚ ਦੇਸ਼ ਭਗਤੀ ਦੀ ਭਾਵਨਾ ਵੀ ਪੈਦਾ ਹੁੰਦੀ ਹੈ ਅਤੇ ਅੱਜ ਭਾਰਤੀ ਫ਼ੌਜ ਦੇ ਦਾ  ਸਹਿਯੋਗ ਕਰਨਾ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ |
 ਇਸ ਮੌਕੇ ਫੌਜ ਦੇ ਸੀਨੀਅਰ ਅਧਿਕਾਰੀ ਅਤੇ ਜਵਾਨਾਂ ਤੋਂ ਇਲਾਵਾ ਡਾ: ਅਸ਼ਵਨੀ ਕਾਲੀਆ, ਡਾ: ਆਕਾਸ਼ ਅਗਰਵਾਲ, ਐਡਵੋਕੇਟ ਅਵਿਨਾਸ਼ ਗੁਪਤਾ, ਅਮਨ ਸ਼ਰਮਾ, ਐਡਵੋਕੇਟ ਡਾ: ਰੋਹਿਤ ਗਰਗ, ਐਡਵੋਕੇਟ ਗੌਰਵ ਨੰਦਰਾਜੋਗ ਅਤੇ ਮਯੰਕ ਫਾਊਂਡੇਸ਼ਨ ਦੇ ਸਾਥੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button