Ferozepur News

ਐਸਬੀਐਸ ਸਟੇਟ ਯੂਨੀਵਰਸਿਟੀ ਵਿੱਚ ਮਹਾਨ ਗਣਿਤ ਵਿਗਿਆਨੀ ਸ਼੍ਰੀ ਨਿਵਾਸ ਰਾਮਾਨੁਜਨ ਦਾ ਜਨਮ ਦਿਨ ਮਨਾਇਆ ਗਿਆ

ਐਸਬੀਐਸ ਸਟੇਟ ਯੂਨੀਵਰਸਿਟੀ ਵਿੱਚ ਮਹਾਨ ਗਣਿਤ ਵਿਗਿਆਨੀ ਸ਼੍ਰੀ ਨਿਵਾਸ ਰਾਮਾਨੁਜਨ ਦਾ ਜਨਮ ਦਿਨ ਮਨਾਇਆ ਗਿਆ

ਐਸਬੀਐਸ ਸਟੇਟ ਯੂਨੀਵਰਸਿਟੀ ਵਿੱਚ ਮਹਾਨ ਗਣਿਤ ਵਿਗਿਆਨੀ ਸ਼੍ਰੀ ਨਿਵਾਸ ਰਾਮਾਨੁਜਨ ਦਾ ਜਨਮ ਦਿਨ ਮਨਾਇਆ ਗਿਆ

ਫਿਰੋਜ਼ਪੁਰ, 26 ਦਸੰਬਰ 2023.

          ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਦੇ ਅਪਲਾਈਡ ਸਾਇੰਸ ਤੇ ਹਿਓਮੈਂਨਿਟੀਜ਼ ਵਿਭਾਗ ਵਲੋਂ ਏ.ਆਈ.ਸੀ.ਟੀ.ਈ ਦੇ ਦਿਸ਼ਾ-ਨਿਰਦੇਸ਼ਾਂ ‘ਤੇ, ਮਹਾਨ ਭਾਰਤੀ ਗਣਿਤ ਸਾਸ਼ਤਰੀ ਸ਼੍ਰੀ ਨਿਵਾਸ ਰਾਮਾਨੁਜਨ  ਦੇ ਜਨਮ ਦਿਵਸ ਤੇ ਰਾਸ਼ਟਰੀ ਗਣਿਤ ਦਿਵਸ  ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਯੂਨੀਵਰਸਿਟੀ ਦੇ ਫੈਕਲਟੀ,ਸਟਾਫ਼ ਅਤੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।

          ਪ੍ਰੋਗਰਾਮ ਦਾ ਉਦੇਸ਼ ਰੋਜ਼ਾਨਾ ਦੀਆਂ ਸਥਿਤੀਆਂ ਵਿੱਚ ਗਣਿਤ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਵਿਦਿਆਰਥੀਆਂ ਵਿੱਚ ਗਣਿਤ ਪ੍ਰਤੀ ਰੁਚੀ ਪੈਦਾ ਕਰਨਾ ਸੀ। ਜ਼ਿਕਰਯੋਗ ਹੈ ਕਿ ਸ਼੍ਰੀ ਰਾਮਾਨੁਜਨ ਦੇ ਗਣਿਤ  ਵਿਸ਼ੇ ਸੰਬੰਧੀ ਪਾਏ ਯੋਗਦਾਨ ਦੀ ਯਾਦ ਵਿੱਚ 18 ਤੋਂ 24 ਦਸੰਬਰ 2023 ਤੱਕ “ਗਣਿਤ ਸਪਤਾਹ” ਮਨਾਇਆ ਜਾਂਦਾ ਹੈ।  ਇਸ ਹਫ਼ਤੇ ਦੇ ਦੌਰਾਨ, ਅਪਲਾਈਡ ਸਾਇੰਸਜ਼ ਅਤੇ ਹਿਊਮੈਨਟੀਜ਼ ਵਿਭਾਗ ਨੇ ਕਈ ਪਹਿਲਕਦਮੀਆਂ ਜਿਵੇਂ ਕਿ ਮਾਹਿਰ ਲੈਕਚਰ, ਵਿਦਿਆਰਥੀਆਂ ਦੁਆਰਾ ਪੇਪਰ ਪੇਸ਼ਕਾਰੀ, ਕੁਇਜ਼ ਮੁਕਾਬਲਾ, ਰਾਮਾਨੁਜਨ ਦੇ ਜੀਵਨ ਅਤੇ ਕਾਰਜ ‘ਤੇ ਲੇਖ ਆਦਿ ਮੁਕਾਬਲੇ ਕਰਵਾਏ।।

          ਇਸ ਮੌਕੇ ‘ਤੇ ਗਣਿਤ ਦੇ ਪ੍ਰੋਫ਼ੈਸਰ ਡਾ: ਕੁਲਭੂਸ਼ਣ ਅਗਨੀਹੋਤਰੀ ਨੇ ਰਾਮਾਨੁਜਨ ਦੇ ਜੀਵਨ ਅਤੇ ਕਾਰਜਾਂ ‘ਤੇ ਵਿਸਤਾਰ ਸਹਿਤ ਚਾਨਣਾ ਪਾਉਂਦਿਆਂ ਕਿਹਾ ਇਹ ਦਿਵਸ ਸਾਡੇ ਦੇਸ਼ ਦੀ ਨੌਜਵਾਨ ਪੀੜ੍ਹੀ ਵਿੱਚ  ਗਣਿਤ ਸਿੱਖਣ ਲਈ ਪ੍ਰੇਰਣਾ, ਅਤੇ ਇੱਕ ਸਕਾਰਾਤਮਕ ਰਵੱਈਆ ਪੈਦਾ ਕਰੇਗਾ। ਯੂਨੀਵਰਸਿਟੀ ਰਜਿਸਟ੍ਰਾਰ ਡਾ ਗਜ਼ਲਪ੍ਰੀਤ ਸਿੰਘ ਨੇ ਅਪਲਾਈਡ ਸਾਇੰਸ ਵਿਭਾਗ ਨੂੰ ਅਜਿਹੇ ਪ੍ਰੋਗਰਾਮ ਕਰਵਾਉਣ ਤੇ ਵਧਾਈ ਸੰਦੇਸ਼ ਦਿੱਤਾ।ਗਣਿਤ ਦਿਵਸ ‘ਤੇ ਅਪਲਾਈਡ ਸਾਇੰਸਜ਼ ਵਿਭਾਗ ਦੇ ਮੁਖੀ ਡਾ: ਕਿਰਨਜੀਤ ਕੌਰ ਦੁਆਰਾ ਲੇਖ ਲਿਖਣ ਵਿੱਚ ਗੌਰਵ ਗੌਰਵਪ੍ਰੀਤ ਸਿੰਘ ਅਤੇ ਅਕਸ਼ਤ ਜੈਨ ਨੂੰ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਇਨਾਮ ਦਿੱਤਾ ਗਿਆ।

          ਇਸ ਮੌਕੇ ਡਾ: ਰਾਕੇਸ਼ ਕੁਮਾਰ, ਡਾ: ਸੁਨੀਲ ਬਹਿਲ, ਪੀ ਆਰ ਓ ਯਸ਼ਪਾਲ, ਸ੍ਰੀ ਗੁਰਪ੍ਰੀਤ ਸਿੰਘ, ਸ੍ਰੀ ਹਰਪਿੰਦਰਪਾਲ ਸਿੰਘ , ਸ੍ਰੀਮਤੀ ਪੂਨਮ ਬਹਿਲ, ਸ੍ਰੀਮਤੀ ਜਸਵੀਰ ਸ਼ਰਮਾ, ਸ੍ਰੀਮਤੀ ਸਿਮਰਨ, ਸ੍ਰੀ ਅਸ਼ੀਸ਼, ਸ੍ਰੀ ਸਤਨਾਮ ਸਿੰਘ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button