Ferozepur News

ਸਿਨੀਅਰ ਸਿਟੀਜਨ ਦੀ ਮਹੀਨਾਵਾਰ ਮੀਟਿੰਗ ਨਸ਼ਾ ਛਡਾਓ ਅਤੇ ਪੁਨਰਵਾਸ ਕੇਂਦਰ ਵਿਖੇ ਹੋਈ

srctzਫਿਰੋਜ਼ਪੁਰ 8 ਮਾਰਚ (ਏ. ਸੀ. ਚਾਵਲਾ): ਸਥਾਨਕ ਮੱਖੂ ਗੇਟ ਸਥਿਤ ਨਸ਼ਾ ਛੁਡਾਓ ਅਤੇ ਪੁਨਰਵਾਸ ਕੇਂਦਰ ਵਿਖੇ ਸੀਨੀਅਰ ਸਿਟੀਜਨ ਦੀ ਮਹੀਨਾਵਾਰ ਮੀਟਿੰਗ ਕੇ. ਕੇ. ਧਵਨ ਚੇਅਰਮੈਨ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਜਨਰਲ ਸਕੱਤਰ ਵਿਨੋਦ ਗੋਇਲ ਨੇ ਆਪਣੇ ਵਿਚਾਰ ਰੱਖਦਿਆਂ ਹਾਜ਼ਰੀਨਾਂ ਨੂੰ ਮਰਨ ਉਪਰੰਤ ਅੱਖਾਂ ਦੇ ਦਾਨ ਕਰਨ ਸਬੰਧੀ ਪ੍ਰੇਰਿਤ ਕੀਤਾ। ਜਿਸ ਤੋਂ ਪ੍ਰਭਾਵਿਤ ਹੋ ਕੇ ਦੇਸ ਤੁਲੀ ਵਲੋਂ ਆਪਣੀਆਂ ਅੱਖਾਂ ਦਾਨ ਕਰਨ ਸਬੰਧੀ ਉਸੇ ਸਮੇਂ ਹੀ ਲੋੜੀਂਦੇ ਫਾਰਮ ਦੀ ਮੰਗ ਕਰਵਾਈ ਗਈ। ਸ਼ਾਮ ਲਾਲ ਕੱਕੜ ਸਰਪ੍ਰਸਤ ਨੇ ਸਵਾਇਨ ਫਲੂ ਸਬੰਧੀ ਜਾਣਕਾਰੀ ਦਿੱਤੀ ਅਤੇ ਉਸ ਦੇ ਬਚਾਓ ਸਬੰਧੀ ਸੁਝਾਅ ਵੀ ਦਿੱਤੇ। ਸੀਨੀਅਰ ਵਾਇਸ ਪ੍ਰਧਾਨ ਕੁਲਭੂਸ਼ਨ ਗੌਤਮ ਨੇ ਬੱਚਿਆਂ ਨੂੰ ਚੰਗੇ ਵਿਚਾਰਾਂ ਤੋਂ ਜਾਣੂ ਕਰਵਾਉਣ ਲਈ ਕਿਹਾ ਤਾਂ ਜੋ ਸਮਾਜ ਨੂੰ ਇਕ ਚੰਗੀ ਸੇਧ ਮਿਲ ਸਕੇ। ਮੀਟਿੰਗ ਵਿਚ ਅਸ਼ੋਕ ਸ਼ਰਮਾ, ਏ. ਸੀ. ਚਾਵਲਾ, ਅਵਤਾਰ ਸਿੰਘ, ਅਮਰਨਾਥ ਜਿੰਦਲ, ਯੋਗਿੰਦਰ ਕੱਕੜ, ਦੇਸ ਰਾਜ ਸ਼ਰਮਾ, ਅਸ਼ੋਕ ਬਜਾਜ, ਸ਼ਾਮ ਲਾਲ ਗੱਖੜ ਅਤੇ ਹੋਰ ਵੀ ਹਾਜ਼ਰ ਸਨ।

Related Articles

Back to top button