Ferozepur News
ਮਯੰਕ ਫਾਊਂਡੇਸ਼ਨ ਨੇ ਆਰਮੀ ਖੇਤਰ ਵਿੱਚ ਬੂਟੇ ਲਗਾ ਕੇ ਮਨਾਇਆ ਵਿਸ਼ਵ ਧਰਤੀ ਦਿਵਸ

ਮਯੰਕ ਫਾਊਂਡੇਸ਼ਨ ਨੇ ਆਰਮੀ ਖੇਤਰ ਵਿੱਚ ਬੂਟੇ ਲਗਾ ਕੇ ਮਨਾਇਆ ਵਿਸ਼ਵ ਧਰਤੀ ਦਿਵਸ
ਫ਼ਿਰੋਜ਼ਪੁਰ, 23 ਅਪ੍ਰੈਲ, 2022:
ਮਯੰਕ ਫਾਊਂਡੇਸ਼ਨ ਨੇ ਵਾਤਾਵਰਨ ਪ੍ਰਤੀ ਜਾਗਰੂਕਤਾ ਦਿਖਾਉਂਦੇ ਹੋਏ ਰੁੱਖ ਲਗਾ ਕੇ ਵਿਸ਼ਵ ਧਰਤੀ ਦਿਵਸ ਮਨਾਇਆ। ਜਿਸ ਵਿੱਚ ਸ਼ਹੀਦ ਭਗਤ ਸਿੰਘ ਐਨਕਲੇਵ, ਫਿਰੋਜ਼ਪੁਰ ਛਾਉਣੀ ਵਿੱਚ ਗੁਲਮੋਹਰ, ਅਸ਼ੋਕ, ਕਨੇਰ ਅਤੇ ਅਲੈਸਟੋਨੀਆ ਦੇ 100 ਬੂਟੇ ਲਗਾਏ ਗਏ।
ਪ੍ਰੋਜੈਕਟ ਕੋਆਰਡੀਨੇਟਰ ਦੀਪਕ ਗਰੋਵਰ ਨੇ ਦੱਸਿਆ ਕਿ ਧਰਤੀ ਨੂੰ ਬਚਾਉਣ ਲਈ ਇਕੱਲੇ ਅਤੇ ਸਮੂਹਿਕ ਤੌਰ ‘ਤੇ ਯੋਗਦਾਨ ਪਾਉਣ ਦੇ ਕਈ ਤਰੀਕੇ ਹਨ। ਹਰ ਦਿਨ ਨੂੰ ਧਰਤੀ ਦਿਵਸ ਵਜੋਂ ਮੰਨਦੇ ਹੋਏ ਸਾਨੂੰ ਇਸ ਦੀ ਸੁਰੱਖਿਆ ਲਈ ਕੁਝ ਨਾ ਕੁਝ ਕਰਦੇ ਰਹਿਣਾ ਚਾਹੀਦਾ ਹੈ। ਪਰ ਜੇਕਰ ਆਪਣੇ ਰੁਝੇਵਿਆਂ ਵਿੱਚ ਰੁੱਝਿਆ ਮਨੁੱਖ ਵਿਸ਼ਵ ਧਰਤੀ ਦਿਵਸ ਵਾਲੇ ਦਿਨ ਥੋੜਾ ਜਿਹਾ ਯੋਗਦਾਨ ਪਾਵੇ ਤਾਂ ਧਰਤੀ ਪ੍ਰਤੀ ਅਪਣਾ ਫ਼ਰਜ ਨਿਭਾ ਸਕਦਾ ਹੈ।
ਵਰਨਣਯੋਗ ਹੈ ਕਿ ਮਯੰਕ ਫਾਊਂਡੇਸ਼ਨ ਹਰ ਸਾਲ ਵਾਤਾਵਰਨ ਨੂੰ ਸ਼ੁੱਧ ਅਤੇ ਸੁਰੱਖਿਅਤ ਰੱਖਣ ਲਈ ਯਤਨ ਕਰਦੀ ਹੈ। ਇਸੇ ਕੜੀ ਵਿੱਚ ਫਾਊਂਡੇਸ਼ਨ ਵੱਲੋਂ ਹਰ ਸਾਲ ‘ਈਚ ਵਨ ਪਲਾਂਟ ਵਨ’ ਨਾਂ ਦੀ ਬੂਟੇ ਲਗਾਉਣ ਦੀ ਮੁਹਿੰਮ ਵੀ ਚਲਾਈ ਜਾਂਦੀ ਹੈ, ਜਿਸ ਵਿੱਚ ਫਾਊਂਡੇਸ਼ਨ ਵੱਲੋਂ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਵੱਖ-ਵੱਖ ਥਾਵਾਂ ‘ਤੇ ਪੌਦੇ ਲਗਾਉਣ ਦੇ ਪ੍ਰੋਗਰਾਮ ਕਰਵਾਏ ਜਾਂਦੇ ਹਨ ਅਤੇ ਲੋਕਾਂ ਨੂੰ ਪੌਦੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਲਈ ਵੀ ਪ੍ਰੇਰਿਤ ਕੀਤਾ ਜਾਂਦਾ ਹੈ। .
ਇਸ ਮੌਕੇ ਮਯੰਕ ਫਾਊਂਡੇਸ਼ਨ ਨੇ ਫੌਜੀ ਅਧਿਕਾਰੀਆਂ ਦੇ ਪਰਿਵਾਰਾਂ ਅਤੇ ਮਹਿਲਾ ਵਿੰਗ ਤੋਂ ਪ੍ਰੋ: ਸਪਨਾ ਬਧਵਾਰ, ਰੇਣੂ ਸ਼ਰਮਾ, ਵਿਨੀਤਾ ਮਹਿਤਾ, ਆਸ਼ਿਮਾ ਗਰੋਵਰ, ਸੁਖਵਿੰਦਰ ਕੌਰ ਅਤੇ ਹੋਰ ਮੈਂਬਰਾਂ ਦੇ ਸਹਿਯੋਗ ਨਾਲ ਬੂਟੇ ਲਗਾਏ।