Ferozepur News

ਮਮਦੋਟ ਵਿਖੇ ਧਰਨਾ – ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇ-ਅਦਬੀ ਵਿਰੁੱਧ

ਮਮਦੋਟ ਵਿਖੇ ਧਰਨਾ – ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇ-ਅਦਬੀ ਵਿਰੁੱਧ

Dharna at Mamdot

ਫਿਰੋਜਪੁਰ  18 ਅਕਤੂਬਰ ( FONB ) ਪੰਜਾਬ ਵਿਚ ਸ਼ਰਾਰਤੀ ਅਨਸਰਾਂ ਵੱਲੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਹੋ ਰਹੀ ਲਗਾਤਾਰ ਬੇ-ਅਦਬੀ ਵਿਰੁੱਧ ਰੋਸ ਵਜੋ ਅਤੇ ਦੋਸ਼ੀਆਂ ਨੂੰ ਸਖਤ ਸਜਾਵਾਂ ਦੇਣ ਦੀ ਮੰਗ ਨੂੰ ਲੈ ਕੇ ਮਮਦੋਟ ਤੇ ਆਸ ਪਾਸ ਦੇ ਪਿੰਡਾਂ ਦੀਆਂ ਨੋਜਵਾਨ  ਸਿੱਖ ਸੰਗਤਾਂ ਵੱਲੋ ਮਮਦੋਟ- ਫਿਰੋਜਪੁਰ ਸੜਕ ਤੇ ਬੀ ਐਸ ਐਫ ਕੈਪ ਦੇ ਨਜਦੀਕ ਤਿਕੋਨੀ ਤੇ ਸੜਕੀ ਆਵਾਜਾਈ ਠੱਪ ਕਰਦਿਆਂ ਰੋਸ ਧਰਨਾ ਦਿੱਤਾ ਗਿਆ।
ਇਸ ਧਰਨੇ ਕਾਰਨ ਮਮਦੋਟ -ਫਿਰਜਪੁਰ ਬਰਾਸਤਾ ਖਾਈ ਅਤੇ ਮਮਦੋਟ ਫਿਰੋਜਪੁਰ ਬਰਾਸਤਾ ਮੱਬੋ ਕੇ, ਬਾਰੇ ਕੇ ਆਦਿ ਰਸਤਿਆਂ ਦੀ ਆਵਾਜਾਈ ਪ੍ਰਭਾਵਤ ਹੋਈ ਇਸ  ਧਰਨੇ ਦੌਰਾਨ ਸੰਗਤਾਂ ਨੇ ਸਤਿਨਾਮ -ਵਾਹਿਗੁਰੂ ਦਾ ਜਾਪ ਕਰਦਿਆਂ ਬਾਅਦ ਦੁਪਹਿਰ ਕਰੀਬ 1 ਵਜੇ ਤੱਕ ਆਵਾਜਾਈ ਨੂੰ ਰੋਕੀ ਰੱਖਿਆ । ਗਿਆ।

ਦੂਜੇ ਪਾਸੇ ਪ੍ਰਸ਼ਾਸ਼ਨ ਵੱਲੋ ਸੁਰੱਖਿਆ ਦੇ ਇੰਤਜਾਮ ਕਰਦਿਆਂ ਪਿੰਡਾਂ ਵਿਚੋ ਦੀ ਲੰਘਦੀਆਂ ਲਿੰਕ ਸੜਕਾਂ ਰਾਂਹੀ ਆਵਾਜਾਈ ਬਹਾਲ ਰੱਖਣ ਦੇ ਯਤਨ ਕੀਤੇ ਗਏ।।

Related Articles

Back to top button