Ferozepur News

ਫਿਰੋਜ਼ਪੁਰ ਦੀ ਸਵਰੀਤ ਕੌਰ ਦੀ ਨੈਸ਼ਨਲ ਬੈਡਮਿੰਟਨ ਟੀਮ ਲਈ ਚੋਣ

IMG-20151230-WA0007ਫਿਰੋਜ਼ਪੁਰ 30 ਦਸੰਬਰ (ਏ.ਸੀ.ਚਾਵਲਾ) ਫਿਰੋਜ਼ਪੁਰ ਛਾਉਣੀ ਸੈਟਜੋਸਫ ਕੌਨਵੈਨਟ ਸਕੂਲ ਵਿਖੇ ਅੱਠਵੀਂ ਕਲਾਸ ਦੀ ਵਿਦਿਆਰਥਣ ਸਵਰੀਤ ਕੌਰ ਨੇ ਅੋਰੰਗਾਬਾਦ (ਮਹਾਰਾਸ਼ਟਰ) ਵਿਚ 5 ਤੋ 10 ਜਨਵਰੀ ਤੱਕ ਹੋਣ ਵਾਲੀਆ ਨੈਸ਼ਨਲ ਸਕੂਲ ਖੇਡਾਂ ਬੈਡਮਿੰਟਨ ਵਿਚ ਅਪਣਾ ਥਾਂ ਪੱਕਾ ਕਰ ਲਿਆ ਹੈ। ਇਹ ਜਾਣਕਾਰੀ ਸ੍ਰ.ਬਲਜਿੰਦਰ ਸਿੰਘ ਸਹਾਇਕ ਜਿਲ•ਾ ਸਿੱਖਿਆ ਅਫਸਰ (ਖੇਡਾਂ) ਨੇ ਦਿੱਤੀ। ਉਨ•ਾਂ ਦੱਸਿਆ ਕਿ 28 ਦਸੰਬਰ ਨੂੰ ਮੋਹਾਲੀ ਦੇ ਸਪੋਰਟਸ ਕੰਪਲੈਕਸ ਵਿਚ ਹੋਏ ਟ੍ਰਾਇਲ ਵਿਚ ਉਸਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਦੀਆਂ ਪਹਿਲੀਆਂ 5 ਲੜਕੀਆਂ ਵਿਚ ਜਗ•ਾ ਬਣਾਈ। ਉਨ•ਾਂ ਕਿਹਾ ਕਿ ਸਵਰੀਤ ਫਿਰੋਜ਼ਪੁਰ ਦੀ ਪਹਿਲੀ ਖਿਡਾਰਨ ਹੈ ਜਿਸ ਨੇ 2015 ਸਟੇਟ ਓਪਨ ਵਿਚ ਅੰਡਰ-13 ਵਿਚ ਦੋ ਬਰਾਂਊਜ ਮੈਡਲ ਹਾਸਲ ਕੀਤੇ ਅਤੇ ਇਹ ਖਿਡਾਰਨ ਪਿਛਲੇ ਮਹੀਨੇ ਨੈਸ਼ਨਲ ਓਪਨ ਖੇਡ ਕੇ ਆਈ ਹੈ ਅਤੇ 2015 ਦੌਰਾਨ ਤੀਜੀ ਵਾਰੀ ਨੈਸ਼ਨਲ ਪੱਧਰ ਤੇ ਖੇਡ ਰਹੀ ਹੈ। ਇਸ ਮੌਕੇ ਬੈਡਮਿੰਟਨ ਐਸੋਸੀਏਸ਼ਨ ਫਿਰੋਜ਼ਪੁਰ ਦੇ ਅਹੁਦੇਦਾਰਾਂ ਨੇ ਇਸ ਪ੍ਰਾਪਤੀ ਲਈ  ਖਿਡਾਰਨ ਸਵਰੀਤ ਕੌਰ ਨੂੰ ਵਧਾਈ ਤੇ ਨੈਸ਼ਨਲ ਖੇਡਣ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਖਿਡਾਰਨ ਸਵਰੀਤ ਕੌਰ ਨੇ ਇਸ ਕਾਮਯਾਬੀ ਦਾ ਸਿਹਰਾ ਕੋਚ ਸ੍ਰੀ ਸਰੀਤ ਲੋਕ ਸਿੰਘ ਬਿੰਦਰਾ ਅਤੇ ਸ੍ਰੀ ਅਸ਼ੋਕ ਵਡੇਰਾ ਨੂੰ ਦਿੰਦੇ ਹੋਏ ਕਿਹਾ ਕਿ ਨੈਸ਼ਨਲ ਵਿਚ ਵਧੀਆ ਖੇਡ ਕੇ ਫਿਰੋਜ਼ਪੁਰ ਅਤੇ ਪੁਰੇ ਪੰਜਾਬ ਦਾ ਨਾ ਰੌਸ਼ਨ ਕਰੇਗੀ। ਇਸ ਮੌਕੇ ਜਿਲ•ਾ ਖੇਡ ਅਫਸਰ ਸ੍ਰੀ ਸੁਨੀਲ ਸ਼ਰਮਾ ਨੇ ਸਵਰੀਤ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਸ ਦਾ ਬਣਦਾ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਸਵਰੀਤ ਦੇ ਪਿਤਾ ਜਸਵਿੰਦਰ ਸਿੰਘ ਸਰਕਾਰੀ ਅਧਿਆਪਕ ਨੇ ਕਿਹਾ ਕਿ ਉਨ•ਾਂ ਦੀ ਲੜਕੀ ਦੇ ਇਥੋਂ ਤੱਕ ਪਹੁੰਚਣ ਵਿਚ ਕੋਚਾਂ ਦਾ ਬਹੁਤ ਵੱਡਾ ਯੋਗਦਾਨ ਹੈ ਜੋ ਬਿਨ•ਾਂ ਕਿਸੇ ਫੀਸ ਤੋ ਬੱਚਿਆ ਨੂੰ ਸਿਰਫ਼ ਸਾਜੋ ਸਮਾਨ ਦਾ ਖਰਚਾ ਲੈ ਕੇ ਖਿਡਾਰੀਆ ਨੂੰ ਅਗਾਂਹ ਵਧਾਊ ਅਤੇ ਨੈਸ਼ਨਲ ਪੱਧਰ ਲਈ ਤਿਆਰ ਕਰ ਰਹੇ ਹਨ।

Related Articles

Back to top button