Ferozepur News

ਭ੍ਰਿਸ਼ਟਾਚਾਰੀਆਂ ਨਾਲ ਸਾਜ ਬਾਜ ਹੋ ਕੇ ਪੁਲਸ ਮੀਡੀਆ ਨੂੰ ਕਰ ਰਹੀ ਹੈ ਪਰੇਸ਼ਾਨ; ਪਰਮਿੰਦਰ ਸਿੰਘ ਥਿੰਦ

ਪੱਤਰਕਾਰ ਰਮੇਸ਼ ਸ਼ੁਕਲਾ ਉੱਤੇ ਦਰਜ ਪਰਚੇ ਦੇ ਖਿਲਾਫ ਇੱਕਜੁਟ ਹੋਇਆ ਪੱਤਰਕਾਰ ਭਾਈਚਾਰਾ
– ਪੁਲਸ ਉੱਤੇ ਧੱਕੇ ਨਾਲ ਪਰਚਾ ਦਰਜ ਕਰਣ ਦੇ ਲਗਾਏ ਦੋਸ਼
– ਭ੍ਰਿਸ਼ਟਾਚਾਰੀਆਂ ਨਾਲ ਸਾਜ ਬਾਜ ਹੋ ਕੇ ਪੁਲਸ ਮੀਡੀਆ ਨੂੰ ਕਰ ਰਹੀ ਹੈ ਪਰੇਸ਼ਾਨ; ਪਰਮਿੰਦਰ ਸਿੰਘ ਥਿੰਦ

Safar Jagran

Press Club Meeting

ਫਿਰੋਜ਼ਪਰ  01 ਅਕਤੂਬਰ (FON Reporter) : ਫਿਰੋਜ਼ਪੁਰ ਦੇ ਸੀਨੀਅਰ ਪੱਤਰਕਾਰ ਰਮੇਸ਼ ਸ਼ੁਕਲਾ &#39ਸਫਰ&#39 &#39ਤੇ ਸਿਹਤ ਵਿਭਾਗ ਅਤੇ ਨਗਰ ਕੌਂਸਲ ਦੇ ਮੁਲਾਜ਼ਮਾਂ ਵਲੋਂ ਕੀਤੇ ਹਮਲੇ ਵਿਚ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਬਜਾਏ ਪੁਲਸ ਵਲੋਂ ਉਲਟਾ ਸਫਰ ਤੇ ਹੀ ਮੁਕੱਦਮਾਂ ਦਰਜ਼ ਕਰਨ ਦੀ ਕਾਰਵਾਈ ਤੇ ਫਿਰੋਜ਼ਪੁਰ ਦੇ ਸਮੂਹ ਪੱਤਰਕਾਰ ਭਾਈਚਾਰੇ ਨੇ ਇਕ ਸੁਰ ਵਿਚ ਨਿਖੇਧੀ ਕੀਤੀ ਹੈ। ਸਫਰ ਤੇ ਦਰਜ਼ ਹੋਏ ਮੁਕੱਦਮੇਂ ਦਾ ਵਿਰੋਧ ਕਰਦਿਆਂ ਮੀਡੀਆ ਕਰਮੀਆਂ ਨੇ ਸਾਜਿਸ਼ਨ ਹੋਈ ਇਸ ਕਾਰਵਾਈ ਕਰਨ ਵਾਲਿਆਂ ਖਿਲਾਫ ਐਕਸ਼ਨ ਦੀ ਮੰਗ ਕੀਤੀ। ਇਸ ਸਬੰਧੀ ਪ੍ਰੈਸ ਕਲੱਬ ਫਿਰੋਜ਼ਪੁਰ ਵਿਚ ਹੋਈ ਇਕ ਸਾਂਝੀ ਮੀਟਿੰਗ ਤੋਂ ਮਗਰੋਂ ਪ੍ਰੈਸ ਕਲੱਬ ਫਿਰੋਜ਼ਪੁਰ ਅਤੇ ਜਰਨਲਿਸਟ ਕਲੱਬ ਦੇ ਮੈਂਬਰਾਂ ਨੇ ਪੁਲਸ ਨੂੰ ਦਿੱਤੀ ਇਕ ਦਰਖਾਸਤ ਵਿਚ ਕਾਰਵਾਈ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲੋਂ ਪ੍ਰੈਸ ਕਲੱਬ ਵਿਖੇ ਫਿਰੋਜ਼ਪੁਰ ਦੇ ਪ੍ਰੈਸ ਕਲੱਬਾਂ ਦੀ ਇਕ ਸਾਂਝੀ ਮੀਟਿੰਗ ਹੋਈ । ਮੀਟਿੰਗ ਵਿਚ ਜਿਥੇ ਸਫਰ ਤੇ ਹੋਏ ਹਮਲੇ ਦੀ ਨਿਖੇਧੀ ਕੀਤੀ ਗਈ , ਉਥੇ ਪੁਲਸ ਵਲੋਂ ਕਾਹਲੀ ਵਿਚ ਦਰਜ਼ ਕੀਤੇ ਗਏ ਮੁਕੱਦਮੇਂ ਸਬੰਧੀ ਵੀ ਸਵਾਲ ਖੜੇ ਕੀਤੇ ਗਏ।

ਮੀਟਿੰਗ ਵਿਚ ਲਗਭਗ ਸਾਰੇ ਹੀ ਪੱਤਰਕਾਰਾਂ ਨੇ ਆਖਿਆ ਕਿ ਜਿਹੜੀ ਪੁਲਸ ਕਤਲ ਵਰਗੇ ਮਾਮਲੇ ਵਿਚ ਦੂਜੇ ਤੀਜੇ ਦਿਨ ਪਰਚਾ ਦਰਜ਼ ਕਰਦੀ ਹੈ , ਆਖਰ ਉਸ ਪੁਲਸ ਦੀ ਕੀ ਮਜ਼ਬੂਰੀ ਸੀ ਕਿ ਉਸ ਨੇ ਆਨਨ ਫਾਨਨ ਵਿਚ ਹਮਲਾਵਰ ਧਿਰ ਨੂੰ ਘਰੋਂ ਸੱਦ ਕੇ ਉਲਟਾ ਪੀੜਤ ਖਿਲਾਫ ਹੀ ਮੁਕੱਦਮਾ ਦਰਜ਼ ਕਰ ਲਿਆ ।

ਪੱਤਰਕਾਰ  ਭਾਈਚਾਰੇ ਨੂੰ ਸੰਬੋਧਨ ਕਰਦਿਆਂ ਪ੍ਰੈਸ ਕਲੱਬ ਫਿਰੋਜਪੁਰ ਦੇ ਪ੍ਰਧਾਨ ਪਰਮਿੰਦਰ ਸਿੰਘ ਥਿੰਦ ਨੇ ਕਿਹਾ ਕਿ ਨਗਰ ਕੌਂਸਲ ਵਿਚਲੇ ਜਨਮ ਮੋਤ ਸਰਟੀਫਿਕੇਟ ਵਾਲੇ ਅਮਲੇ ਵਲੋਂ ਕੀਤੀਆਂ ਜਾਂਦੀਆਂ ਹਨ੍ਹੇਰਗਰਦੀਆਂ ਉਜਾਗਰ ਕਰਨ ਗਏ ਰਮੇਸ਼ ਸ਼ੁਕਲਾ ਸਫਰ ਤੇ ਹੋਇਆ ਹਮਲਾ ਅਤੇ ਉਸ ਤੋਂ ਬਾਅਦ ਉਲਟਾ ਰਮੇਸ਼ ਸ਼ੁਕਲਾ ਤੇ ਹੀ ਪੁਲਸ ਵਲੋਂ ਪਰਚਾ ਦਰਜ਼ ਕਰਨਾ ਇਹ ਦਰਸਾਂਉਦਾ ਹੈ ਕਿ ਸੂਬੇ ਵਿਚ ਪੂਰੀ ਤਰਾਂ ਜੰਗਲਰਾਜ ਫੈਲਿਆ ਹੋਇਆ ਹੈ । ਉਨ੍ਹਾਂ ਆਖਿਆ ਕਿ ਫਿਰੋਜ਼ਪੁਰ &#39ਅੰਧੇਰ ਨਗਰੀ ਚੋਪਟ ਰਾਜਾ &#39 ਬਣਿਆ ਹੋਇਆ ਹੈ। ਇਥੇ ਕਾਤਲ ਹੀ ਮੁਨਸਿਫ ਬਣ ਕੇ ਸਾਹਮਣੇ ਆ ਜਾਂਦੇ ਹਨ। ਉਨ੍ਹਾਂ ਆਖਿਆ ਕਿ ਜੋ ਅੱਜ ਰਮੇਸ਼ ਸ਼ੁਕਲਾ ਨਾਲ ਹੋਇਆ ਹੈ ਉਹ ਕਲ ਕਿਸੇ ਹੋਰ ਨਾਲ ਵੀ ਹੋ ਸਕਦਾ ਹੈ। ਥਿੰਦ ਨੇ ਦੋਸ਼ ਲਗਾਇਆ ਕਿ ਇਸ ਸੱਭ ਕੰਮ ਵਿਚ ਪੁਲਸ ਭ੍ਰਿਸ਼ਟਾਚਾਰੀ ਮੁਲਾਜ਼ਮਾਂ ਨਾਲ ਸਾਜ਼ ਬਾਜ  ਹੋ ਕੇ ਸਾਰੇ ਕੰਮ ਕਰ ਰਹੀ ਹੈ।

ਇਸ ਮੋਕੇ ਸਮੂਹ ਮੀਡੀਆ ਕਰਮੀਆਂ ਨੇ ਪੰਜਾਬ ਭਰ ਦੇ ਮੀਡੀਆ ਕਰਮੀਆਂ ਨੂੰ ਨਾਲ ਲੈ ਕੇ ਸੂਬੇ ਅੰਦਰ ਇਕ ਮੁਹਿੰਮ ਛੇੜਣ ਦੀ ਗੱਲ ਆਖੀ। ਇਸ ਮੋਕੇ ਜਰਨਲਿਸਟ ਕਲੱਬ ਦੇ ਪ੍ਰਧਾਨ ਰਵੀ ਚਾਵਲਾ ਨੇ ਪੁਲਸ ਉਤੇ ਦੋਸ਼ ਲਗਾਂਉਦਿਆਂ ਆਖਿਆ ਕਿ  ਕੌਂਸਲ ਕਰਮਚਾਰੀਆਂ ਅਤੇ ਰਾਜਨੀਤਕ ਦਬਾਅ ਦੇ ਚਲਦੇ ਪੁਲਸ ਦੇ ਵੱਲੋਂ ਕੁੱਝ ਹੀ ਸਮੇਂ ਵਿੱਚ ਸਫਰ ਦੇ ਖਿਲਾਫ ਤਾਂ ਪਰਚਾ ਦਰਜ ਕਰ ਲਿਆ ਗਿਆ, ਪਰ  ਜੋ ਸ਼ਿਕਾਇਤ ਦੈਨਿਕ ਜਾਗਰਣ ਦੇ ਪੱਤਰਕਾਰ ਰਮੇਸ਼ ਸ਼ੁਕਲਾ ਸਫਰ   ਵੱਲੋਂ ਦਰਜ ਕਰਵਾਈ ਗਈ , ਉਸ ਉੱਤੇ ਕਾਰਵਾਹੀ ਕਿਉਂ ਨਹੀ ਹੋਈ , ਜਦੋਂ ਕਿ ਘਟਨਾ ਪੱਤਰਕਾਰ  ਦੇ ਨਾਲ ਘਟੀ ਸੀ ਅਤੇ ਕੌਂਸਲ ਸਟਾਫ ਵਲੋਂ  ਉਸ ਉੱਤੇ ਹਮਲਾ ਕੀਤਾ ਗਿਆ ਸੀ ।

ਇਸ ਮੋਕੇ ਸਮੂਹ ਪੱਤਰਕਾਰਾਂ ਵਲੋਂ ਇਕ ਮਤਾ ਪਾਸ ਕਰਕੇ ਪੁਲਸ ਤੋਂ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ । ਇਸ ਤੋਂ ਉਪਰੰਤ ਸਾਰੇ ਕਲੱਬਾਂ ਦੀ ਬਣਾਈ ਇਕ ਸਾਂਝੀ ਐਕਸ਼ਨ ਕਮੇਟੀ ਵਲੋਂ ਪੁਲਸ ਅਧਿਕਾਰੀਆਂ ਨੂੰ ਮਿਲ ਕੇ ਕਾਰਵਾਈ ਦੀ ਮੰਗ ਕੀਤੀ ਗਈ। ਪੱਤਰਕਾਰਾਂ ਨੇ ਆਖਿਆ ਕਿ ਕਾਰਵਾਈ ਨਾ ਕਰਨ ਦੀ ਸੂਰਤ ਵਿਚ ਇਸ ਸੰਘਰਸ਼ ਨੂੰ ਪੰਜਾਬ ਪੱਧਰ ਤੱਕ ਪਹੁੰਚਾਇਆ ਜਾਵੇਗਾ।

Related Articles

Back to top button