Ferozepur News

ਭੇਦਭਰੇ ਹਾਲਤ &#39ਚ ਲਾਪਤਾ ਨੌਜ਼ਵਾਨ ਦੀ ਰਾਜਸਥਾਨ ਫੀਡਰ &#39ਚੋ ਮਿਲੀ ਲਾਸ਼

(ਫਿਰੋਜ਼ਪੁਰ):- ਬੀਤੇ ਕੁਝ ਦਿਨਾਂ ਤੋਂ ਲਾਪਤਾ ਨੌਜਵਾਨ ਦੀ ਭੇਦਭਰੇ ਹਾਲਤ 'ਚ ਰਾਜਸਥਾਨ ਫੀਡਰ 'ਚੋਂ ਲਾਸ਼ ਮਿਲਣ ਤੇ ਪਰਿਵਾਰ ਵਿੱਚ ਮਾਤਮ ਛਾਅ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਲਾਪਤਾ ਹੋਏ ਨੋਜਵਾਨ ਮਨਜਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਸੁਧਾਰੀਆਂ ਵਾਸੀ ਜੌਹਲ ਨਗਰ ਜ਼ੀਰਾ ਮਿਤੀ  12 ਫਰਵਰੀ 2017 ਨੂੰ ਦੁਪਿਹਰ ਤੋਂ ਘਰੋਂ ਮੋਟਰਸਾਇਕਲ ਤੇ ਸਵਾਰ ਹੋ ਕੇ ਨਿਕਲਿਆਂ ਸੀ ਅਤੇ ਉਸਦਾ ਮੋਟਰਸਾਇਕਲ ਪਿੰਡ ਰੱਤਾਖੇੜਾ ਕੋਲੋ ਲੰਘਦੀ ਨਹਿਰ ਪਾਸੋ ਪੁਲਸ ਨੂੰ ਬਰਾਮਦ ਹੋਇਆ ਸੀ ਅਤੇ ਉਸਦਾ ਮੋਬਾਇਲ ਬੰਦ ਆ ਰਿਹਾ ਸੀ ਤੇ ਪਰਿਵਾਰਕ ਮੈਂਬਰਾਂ ਵਲੋਂ ਗੁੰਮਸ਼ੁਦਗੀ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਹੋਇਆ ਸੀ ਜਿਸ ਤੇ ਅੱਜ ਸਵੇਰੇ ਸਮੇਂ ਪਿੰਡ ਮਚਾਕੀ ਨੇੜਿਓ ਗੁਜ਼ਰਦੀ ਰਾਜਸਥਾਂਨ ਫੀਡਰ ਨਹਿਰ 'ਚੋ ਉਸਦੀ ਲਾਸ਼ ਪੁਲਸ ਨੂੰ ਬਰਾਮਦ ਹੋ ਗਈ ਹੈ। ਪੁਲਿਸ ਵਲੋਂ ਮ੍ਰਿਤਕ ਨੋਜਵਾਨ ਮਨਜਿੰਦਰ ਸਿੰਘ ਸੁਧਾਰੀਆਂ ਦੀ ਲਾਸ਼ ਦਾ ਸਿਵਲ ਹਸਪਤਾਲ ਜ਼ੀਰਾ ਤੋਂ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਹਵਾਲੇ ਕਰ ਦਿੱਤਾ ਹੈ। ਇਸ ਸਬੰਧੀ ਥਾਣਾ ਸਦਰ ਜ਼ੀਰਾ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Related Articles

Back to top button