Ferozepur News

ਰਮੇਸ਼ ਗੁਗਲਾਨੀ ਕਾਂਗਰਸ ਸੇਵਾ ਦਲ ਦੇ ਜ਼ਿਲ੍ਹਾ  ਪ੍ਰਚਾਰ ਚੇਅਰਮੈਨ ਨਿਯੁਕਤ

ਫਾਜ਼ਿਲਕਾ, 10 ਜਨਵਰੀ (ਵਿਨੀਤ ਅਰੋੜਾ):  ਆਲ ਇੰਡੀਆ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੀ ਰਾਸ਼ਟਰੀ ਪ੍ਰਧਾਨ ਸੋਨੀਆਂ ਗਾਂਧੀ ਵੱਲੋਂ ਪਾਰਟੀ ਸੰਗਠਨ ਨੂੰ ਮਜ਼ਬੂਤ ਬਣਾਉਣ ਦੇ ਅਭਿਆਨ ਦੇ ਤਹਿਤ ਚੀਫ਼ ਆਰਗੇਨਾਈਜੇਸ਼ਨ ਆਲ ਇੰਡੀਆ ਕਾਂਗਰਸ ਸੇਵਾ ਦਲ ਦੇ ਪ੍ਰਧਾਨ ਮਹਿੰਦਰ ਜੋਸ਼ੀ ਅਤੇ ਕਾਂਗਰਸ ਸੇਵਾ ਦਲ ਦੇ ਪ੍ਰਦੇਸ਼ ਮੁੱਖ ਸੰਗਠਨ ਰਜਿੰਦਰ ਰਾਸਰਾਨੀਆਂ ਨੇ ਰਮੇਸ਼ ਗੁਗਲਾਨੀ ਨੂੰ ਵਿਧਾਨਸਭਾ ਚੋਣਾਂ ਵਿਚ ਜ਼ਿਲ੍ਹਾ ਫਾਜ਼ਿਲਕਾ ਦਾ ਕੈਮਪੇਨ ਚੇਅਰਮੈਨ ਨਿਯੁਕਤ ਕੀਤਾ ਹੈ। ਇਸਦੇ ਨਾਲ ਹੀ ਉਨ੍ਹਾਂ ਨੂੰ ਬਲਾਦ ਪੱਧਰ ਤੇ ਅਬੋਹਰ, ਫਾਜ਼ਿਲਕਾ, ਜਲਾਲਾਬਾਦ, ਲਾਧੂਕਾ, ਬੱਲੂਆਣਾ ਵਿਚ ਸੇਵਾ ਦਲ ਦੇ ਕਾਂਗਰਸ ਚੋਣ ਇੰਚਾਰਜ਼ ਨਿਯੁਕਤ ਕਰਨ ਦਾ ਅਧਿਕਾਰ ਵੀ ਦਿੱਤਾ ਹੈ। ਇਸ ਤੋਂ ਪਹਿਲਾਂ ਰਮੇਸ਼ ਗੁਗਲਾਨੀ ਸੇਵਾ ਦਲ ਦੇ ਪੰਜਾਬ ਪ੍ਰਦੇਸ਼ ਪੱਧਰ ਤੇ ਕਨਵੀਨਰ ਦੀ ਜਿੰਮੇਵਾਰੀ ਨਿਭਾ ਰਹੇ ਹਨ।
 

Related Articles

Back to top button