Ferozepur News

ਭਾਰਤ ਸਕਾਊਟ ਗਾਈਡ ਤਹਿਤ ਕਬ ਬੁਲਬੁਲ ਦਾ ਜ਼ੋਨਲ ਲੈਵਲ ਦਾ ਕੈਂਪ ਫ਼ਿਰੋਜ਼ਪੁਰ ਵਿਖੇ ਲਗਾਇਆ ਗਿਆ

ਭਾਰਤ ਸਕਾਊਟ ਗਾਈਡ ਤਹਿਤ ਕਬ ਬੁਲਬੁਲ ਦਾ ਜ਼ੋਨਲ ਲੈਵਲ ਦਾ ਕੈਂਪ ਫ਼ਿਰੋਜ਼ਪੁਰ ਵਿਖੇ ਲਗਾਇਆ ਗਿਆ

ਫ਼ਿਰੋਜ਼ਪੁਰ 15 ਨਵੰਬਰ, 2019: ਛੋਟਿਆਂ ਬੱਚਿਆਂ ਵਿਚ ਲੋਕ ਸੇਵਾ ਦੀ ਭਾਵਨਾ ਵਿਕਸਤ ਕਰਨ, ਸਵੈ ਸਹਾਇਤਾ ਅਤੇ ਵੱਖ-ਵੱਖ ਰਾਜਾਂ ਦੇ ਸੱਭਿਆਚਾਰ ਦੇ ਵਟਾਂਦਰੇ ਲਈ 11 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਕੱਬ ਬੁਲਬੁਲ ਕੈਂਪ ਜੋ ਕਿ ਦੇਵ ਸਮਾਜ ਮਾਡਲ ਸਕੂਲ ਵਿਖੇ ਸ਼ੁਰੂ ਹੋਇਆ। ਇਸ ਕੈਂਪ ਵਿਚ ਉੱਤਰੀ ਭਾਰਤ ਦੇ 5 ਰਾਜਾਂ ਦੇ ਲਗਭਗ 200 ਬੱਚੇ ਭਾਗ ਲੈ ਰਹੇ ਹਨ। ਇਸ ਵਿਚ ਉੱਤਰਾਖੰਡ, ਪੰਜਾਬ, ਹਰਿਆਣਾ, ਜੰਮੂ ਕਸ਼ਮੀਰ ਅਤੇ ਕੇਂਦਰੀ ਵਿਦਿਆਲਿਆ ਸੰਗਠਨ ਦੇ ਵਿਦਿਆਰਥੀ ਸ਼ਾਮਲ ਹੋਏ। ਕੈਂਪ ਦੇ ਦੂਜੇ ਦਿਨ ਬੱਚਿਆਂ ਵਿਚ ਸਭਿਆਚਾਰ, ਗੀਤ-ਸੰਗੀਤ, ਨਾਟਕ, ਮਾਡਲ ਮੇਕਿੰਗ ਅਤੇ ਚਾਰਟ ਮੁਕਾਬਲੇ ਕਰਵਾਏ ਗਏ। ਇਸ ਸਮੇਂ ਕੈਂਪ ਕੋਆਰਡੀਨੇਟਰ ਚਰਨਜੀਤ ਸਿੰਘ, ਮੈਡਮ ਸੰਗੀਤਾ, ਮੈਡਮ ਸਰਬਜੀਤ ਕੌਰ, ਬਲਜੀਤ ਸਿੰਘ, ਰਛਪਾਲ ਸਿੰਘ, ਵਿਪਨ ਕੁਮਾਰ ਅਤੇ ਈਸ਼ਵਰ ਸ਼ਰਮਾ ਹਾਜ਼ਰ ਸਨ।

ਸ਼ਾਮ ਦੇ ਸਮੇਂ ਬੱਚਿਆਂ ਨੂੰ ਹੁਸੈਨੀਵਾਲਾ ਬਾਰਡਰ ਤੇ ਰੀਟਰੀਟ ਸਰਮਨੀ ਅਤੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸਮਾਧ ਤੇ ਲਿਜਾਇਆ ਗਿਆ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਖਵਿੰਦਰ ਸਿੰਘ ਨੇ ਬੱਸਾਂ ਨੂੰ ਹਰੀ ਝੰਡੀ ਵਿਖਾ ਦੇ ਰਵਾਨਾ ਕੀਤਾ। ਰਾਤ ਸਮੇਂ ਬੱਚਿਆਂ ਨੂੰ ਪੰਜਾਬ ਦੇ ਲੋਕ ਨਾਚ ਭੰਗੜੇ ਦੇ ਗੁਰ ਦੱਸਣ ਲਈ ਅੰਤਰ ਰਾਸ਼ਟਰੀ ਭੰਗੜਾ ਕਲਾਕਾਰ ਅਤੇ ਕੋਚ ਰਵੀਇੰਦਰ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ। 

Related Articles

Back to top button